FASTag ਦੇ ਨਵੇਂ ਨਿਯਮ ਜਾਰੀ, ਗੱਡੀਆਂ ਰਾਹੀਂ ਸਫ਼ਰ ਕਰਨ ਵਾਲੇ ਰਹਿਣ ਸਾਵਧਾਨ, ਨਹੀਂ ਤਾਂ ਮੁਸ਼ਕਲਾਂ ਵੱਧ ਸਕਦੀਆਂ ਹਨ
ਨਵੀਂ ਦਿੱਲੀ 10 ਅਪ੍ਰੈਲ 2026: ਪੰਜਾਬ ਸਮੇਤ ਦੇਸ਼ ਭਰ ਦੇ ਹਾਈਵੇਜ਼ ’ਤੇ ਯਾਤਰਾ ਕਰਨ ਵਾਲੇ ਡਰਾਈਵਰਾਂ ਲਈ ਅੱਜ ਤੋਂ ਇੱਕ ਨਵਾਂ ਦੌਰ ਸ਼ੁਰੂ ਹੋ ਗਿਆ ਹੈ। ਡਿਜੀਟਲ ਇੰਡੀਆ ਵੱਲ ਹੋਰ ਇੱਕ ਵੱਡਾ ਕਦਮ ਚੁੱਕਦਿਆਂ ਕੇਂਦਰ ਸਰਕਾਰ ਅਤੇ ਭਾਰਤੀ ਰਾਸ਼ਟਰੀ ਰਾਜਮਾਰਗ ਪ੍ਰਧਿਕਾਰਣ (NHAI) ਨੇ ਟੋਲ ਵਸੂਲੀ ਨੂੰ ਪੂਰੀ ਤਰ੍ਹਾਂ ਡਿਜੀਟਲ ਬਣਾਉਣ ਦਾ ਫੈਸਲਾ ਕੀਤਾ ਹੈ। 10 ਅਪ੍ਰੈਲ 2026 ਤੋਂ ਨਕਦ ਭੁਗਤਾਨ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਹੁਣ ਯਾਤਰਾ ਦੌਰਾਨ ਟੋਲ ਅਦਾਇਗੀ ਸਿਰਫ ਡਿਜੀਟਲ ਮਾਧਿਅਮਾਂ ਰਾਹੀਂ ਹੋਵੇਗੀ।
ਡਿਜੀਟਲਾਈਜੇਸ਼ਨ ਵੱਲ ਇਸ ਕਦਮ ਨਾਲ ਦੇਸ਼ ਭਰ ਦੇ ਰਾਸ਼ਟਰੀ ਰਾਜਮਾਰਗਾਂ ’ਤੇ ਨਕਦ ਭੁਗਤਾਨ ਬੰਦ ਕਰ ਦਿੱਤਾ ਗਿਆ ਹੈ। ਹੁਣ ਹਰ ਵਾਹਨ ਚਾਲਕ ਲਈ FASTag ਜਾਂ UPI ਰਾਹੀਂ ਟੋਲ ਦੇਣਾ ਲਾਜ਼ਮੀ ਹੋਵੇਗਾ, ਜਿਸ ਨਾਲ ਯਾਤਰਾ ਤੇਜ਼ ਅਤੇ ਆਸਾਨ ਬਣੇਗੀ।
ਨਵੇਂ ਨਿਯਮਾਂ ਅਨੁਸਾਰ FASTag ਟੋਲ ਅਦਾਇਗੀ ਦਾ ਮੁੱਖ ਸਾਧਨ ਰਹੇਗਾ, ਜਦਕਿ UPI ਵੀ ਇੱਕ ਵਿਕਲਪ ਵਜੋਂ ਉਪਲਬਧ ਹੈ। ਇਸ ਨਾਲ ਲੋਕ ਆਪਣੇ ਮੋਬਾਈਲ ਰਾਹੀਂ ਸੌਖੇ ਤਰੀਕੇ ਨਾਲ ਭੁਗਤਾਨ ਕਰ ਸਕਣਗੇ ਅਤੇ ਟੋਲ ਪਲਾਜ਼ਿਆਂ ’ਤੇ ਲੰਬੀਆਂ ਕਤਾਰਾਂ ਤੋਂ ...









