ਬਟਾਲਾ ਵਿੱਚ 11 ਸਤੰਬਰ ਨੂੰ ਮੁੜ ਗੂੰਜੇਗਾ ‘ਹਮਾਰੇ ਰਾਮ’ ਦਾ ਸੰਦੇਸ਼, ਆਸ਼ੂਤੋਸ਼ ਰਾਣਾ ਆਪਣੀ ਟੀਮ ਨਾਲ ਕਰਨਗੇ ਵਿਸ਼ੇਸ਼ ਪੇਸ਼ਕਾਰੀ
ਬਟਾਲਾ, 10 ਸਤੰਬਰ 2026: ਭਗਵਾਨ ਰਾਮ ਦੇ ਜੀਵਨ, ਆਦਰਸ਼ਾਂ ਅਤੇ ਦਰਸ਼ਨ ਨੂੰ ਨਾਟਕੀ ਰੂਪ ਵਿੱਚ ਦਰਸ਼ਕਾਂ ਤੱਕ ਪਹੁੰਚਾਉਣ ਵਾਲਾ ਪ੍ਰਸਿੱਧ ਨਾਟਕ ‘ਹਮਾਰੇ ਰਾਮ’ 11 ਸਤੰਬਰ ਨੂੰ ਬਟਾਲਾ ਦੇ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਵਿੱਚ ਮੁੜ ਪੇਸ਼ ਕੀਤਾ ਜਾਵੇਗਾ। ਮਸ਼ਹੂਰ ਅਦਾਕਾਰ ਆਸ਼ੂਤੋਸ਼ ਰਾਣਾ ਆਪਣੀ ਟੀਮ ਸਮੇਤ ਇਸ ਵਿਸ਼ੇਸ਼ ਨਾਟਕ ਦੀ ਪੇਸ਼ਕਾਰੀ ਕਰਨਗੇ।
ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਕਮਿਸ਼ਨਰ, ਨਗਰ ਨਿਗਮ ਬਟਾਲਾ, ਗੁਰਸਿਮਰਨ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਸਤੰਬਰ ਨੂੰ ਨਾਟਕ ਦੇ ਦੋ ਸ਼ੋਅ ਕਰਵਾਏ ਜਾਣਗੇ। ਪਹਿਲਾ ਸ਼ੋਅ ਦੁਪਹਿਰ 2 ਵਜੇ ਅਤੇ ਦੂਜਾ ਸ਼ੋਅ ਸ਼ਾਮ 6:30 ਵਜੇ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਸੱਭਿਆਚਾਰਕ ਸਮਾਗਮ ਪੰਜਾਬ ਸਰਕਾਰ ਵੱਲੋਂ ਲੋਕਾਂ ਲਈ ਮੁਫ਼ਤ ਕਰਵਾਇਆ ਜਾ ਰਿਹਾ ਹੈ।
6 ਸਤੰਬਰ ਨੂੰ ਵੀ ਹੋਈ ਸੀ ਵਿਸ਼ੇਸ਼ ਪੇਸ਼ਕਾਰੀ
ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ ‘ਹਮਾਰੇ ਰਾਮ’ ਨਾਟਕ ਦੀ ਇੱਕ ਪੇਸ਼ਕਾਰੀ ਪਹਿਲਾਂ 6 ਸਤੰਬਰ ਨੂੰ ਵੀ ਕਰਵਾਈ ਗਈ ਸੀ, ਜਿਸ ਨੂੰ ਬਟਾਲਾ, ਗੁਰਦਾਸਪੁਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਲੋਕਾਂ ...









