BRICS ਸੰਮੇਲਨ ਲਈ ਦਿੱਲੀ ਪਹੁੰਚੇ ਸ਼ੀ ਜਿਨਪਿੰਗ, PM ਮੋਦੀ ਨਾਲ ਹੋਵੇਗੀ ਅਹਿਮ ਦੁਵੱਲੀ ਮੁਲਾਕਾਤ; 7 ਸਾਲ ਬਾਅਦ ਭਾਰਤ ਆਏ ਚੀਨੀ ਰਾਸ਼ਟਰਪਤੀ
ਨਵੀਂ ਦਿੱਲੀ, 12 ਸਤੰਬਰ 2026: ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 18ਵੇਂ BRICS ਸੰਮੇਲਨ ਵਿੱਚ ਹਿੱਸਾ ਲੈਣ ਲਈ ਸ਼ਨੀਵਾਰ ਨੂੰ ਨਵੀਂ ਦਿੱਲੀ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ’ਤੇ ਭਾਰਤ ਆਏ ਸ਼ੀ ਜਿਨਪਿੰਗ ਸੰਮੇਲਨ ਵਿੱਚ ਹਿੱਸਾ ਲੈਣ ਦੇ ਨਾਲ-ਨਾਲ ਪ੍ਰਧਾਨ ਮੰਤਰੀ ਮੋਦੀ ਨਾਲ ਮਹੱਤਵਪੂਰਨ ਦੁਵੱਲੀ ਗੱਲਬਾਤ ਵੀ ਕਰਨਗੇ।
ਸ਼ੀ ਜਿਨਪਿੰਗ ਦਾ ਇਹ ਸੱਤ ਸਾਲਾਂ ਬਾਅਦ ਪਹਿਲਾ ਭਾਰਤ ਦੌਰਾ ਹੈ। ਇਸ ਤੋਂ ਪਹਿਲਾਂ ਉਹ 2019 ਵਿੱਚ ਚੇਨਈ ਨੇੜੇ ਮਾਮੱਲਾਪੁਰਮ ਵਿੱਚ ਹੋਏ ਗੈਰ-ਰਸਮੀ ਭਾਰਤ-ਚੀਨ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਭਾਰਤ ਆਏ ਸਨ। ਇਸ ਵਾਰ ਉਨ੍ਹਾਂ ਦੇ ਨਾਲ ਚੀਨ ਦਾ ਇੱਕ ਉੱਚ-ਪੱਧਰੀ ਵਫ਼ਦ ਵੀ ਭਾਰਤ ਪਹੁੰਚਿਆ ਹੈ।
ਵਫ਼ਦ ਵਿੱਚ ਚੀਨ ਦੀ ਕਮਿਊਨਿਸਟ ਪਾਰਟੀ ਦੀ ਪੋਲਿਟ ਬਿਊਰੋ ਸਟੈਂਡਿੰਗ ਕਮੇਟੀ ਦੇ ਮੈਂਬਰ ਅਤੇ ਕੇਂਦਰੀ ਕਮੇਟੀ ਦੇ ਜਨਰਲ ਦਫ਼ਤਰ ਦੇ ਡਾਇਰੈਕਟਰ ਕਾਈ ਜੀ, ਅਤੇ ਚੀਨ ਦੇ ਵਿਦੇਸ਼ ਮੰਤਰੀ ਅਤੇ ਪੋਲਿਟ ਬਿਊਰੋ ਮੈਂਬਰ ਵਾਂਗ ਯੀ ਸਮੇਤ ਕਈ ਸੀਨੀਅਰ ਅਧਿਕਾਰੀ ਸ਼ਾਮਲ ਹਨ।
ਮੋਦੀ-ਸ਼ੀ ਮੁਲਾਕਾਤ ’ਤੇ ਚੀਨ ਦਾ ਕੀ ਹੈ ਰੁਖ਼?
ਪ੍ਰਧਾਨ ਮੰਤਰੀ ਮੋਦੀ ਅਤੇ ਸ਼ੀ ਜ...









