NZ ਸਾਈਕਲੋਨ ਵਾਇਅਨੂ ਅਲਰਟ – ਅੱਜ ਤੂਫ਼ਾਨ ਵੱਲੋਂ ਭਾਰੀ ਤਬਾਹੀ ਮਚਾਉਣ ਦੀ ਸੰਭਾਵਨਾ, ਇਨ੍ਹਾਂ ਖੇਤਰਾਂ ਵਿੱਚ ਹਾਈ ਅਲਰਟ ਜਾਰੀ
ਦਿੱਲੀ, 11ਅਪ੍ਰੈਲ 2026: ਨਿਊਜ਼ੀਲੈਂਡ ਦੇ ਨੇੜੇ ਬਣ ਰਿਹਾ ਚੱਕਰਵਾਤ ਵੈਯਾਨੂ (Cyclone Vaianu) ਵੱਡੀ ਤਬਾਹੀ ਦਾ ਕਾਰਨ ਬਣ ਸਕਦਾ ਹੈ। ਖਾਸ ਕਰਕੇ ਦੇਸ਼ ਦੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਆਕਲੈਂਡ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਆਉਣ ਦੀ ਸੰਭਾਵਨਾ ਹੈ। ਨਿਊਜ਼ੀਲੈਂਡ ਦੇ ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਗੰਭੀਰ ਚੇਤਾਵਨੀ ਜਾਰੀ ਕੀਤੀ ਹੈ।
ਇਸ ਸਥਿਤੀ ਨੂੰ ਦੇਖਦੇ ਹੋਏ ਅਧਿਕਾਰੀਆਂ ਵੱਲੋਂ ਉੱਤਰੀ ਟਾਪੂ ਦੇ ਕੁਝ ਖੇਤਰਾਂ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਮੌਸਮ ਵਿਗਿਆਨੀਆਂ ਮੁਤਾਬਕ ਵੈਯਾਨੂ ਨਾਲ ਭਾਰੀ ਵਰਖਾ ਅਤੇ ਤਕਰੀਬਨ 130 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਹ ਤੂਫ਼ਾਨ ਐਤਵਾਰ ਨੂੰ ਤੱਟ ਨਾਲ ਟਕਰਾਉਣ ਦੀ ਉਮੀਦ ਹੈ ਅਤੇ ਇਸ ਤੋਂ ਬਾਅਦ ਸੋਮਵਾਰ ਨੂੰ ਚੈਥਮ ਟਾਪੂਆਂ ਦੇ ਪੱਛਮ ਵੱਲੋਂ ਲੰਘ ਸਕਦਾ ਹੈ।
ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ 11 ਅਪ੍ਰੈਲ ਨੂੰ ਉੱਤਰੀ ਟਾਪੂ ਦੇ ਕਈ ਹਿੱਸਿਆਂ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਵੈਲਿੰਗਟਨ ਤੋਂ ਲਗਭਗ 430 ਕਿਲੋਮੀਟਰ ਉੱਤਰ ਵੱਲ ਸਥਿਤ Whakatane ਸ਼ਹਿਰ ਦੇ...









