ਕੇਂਦਰ ਨੇ ਪੰਜਾਬ ਵਿੱਚ 860 ਸਪੈਸ਼ਲ ਟ੍ਰੇਨਾਂ ਚਲਾਉਣ ਦਾ ਕੀਤਾ ਫੈਸਲਾ
ਫਿਰੋਜ਼ਪੁਰ, 31 ਮਾਰਚ 2026: ਪੰਜਾਬ ਦੇ ਗੋਦਾਮ ਇਸ ਵੇਲੇ ਕਣਕ ਅਤੇ ਝੋਨੇ ਦੇ ਵੱਡੇ ਭੰਡਾਰ ਨਾਲ ਭਰੇ ਪਏ ਹਨ, ਜਿਸ ਕਾਰਨ ਸਟੋਰੇਜ ਦੀ ਸਮੱਸਿਆ ਗੰਭੀਰ ਬਣਦੀ ਜਾ ਰਹੀ ਹੈ। ਕਣਕ ਦੀ ਕਟਾਈ ਦੇ ਸੀਜ਼ਨ ਦੀ ਸ਼ੁਰੂਆਤ ਨਾਲ ਇਹ ਮੁੱਦਾ ਹੋਰ ਵੀ ਵਧ ਗਿਆ ਹੈ। ਇਸ ਪ੍ਰਸੰਗ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਦੀਆਂ ਮੰਡੀਆਂ ਤੋਂ 22 ਲੱਖ 6 ਹਜ਼ਾਰ 761 ਮੈਟ੍ਰਿਕ ਟਨ ਕਣਕ ਉਠਾਉਣ ਦਾ ਫੈਸਲਾ ਕੀਤਾ ਹੈ ਅਤੇ ਇਸ ਲਈ 860 ਵਿਸ਼ੇਸ਼ ਰੇਲ ਗੱਡੀਆਂ ਦੀ ਵਿਵਸਥਾ ਕੀਤੀ ਗਈ ਹੈ।
ਸਰਕਾਰੀ ਖਰੀਦ ਏਜੰਸੀ ਦੇ ਇੱਕ ਅਧਿਕਾਰੀ ਮੁਤਾਬਕ, ਸੂਬੇ ਦੇ ਸਾਰੇ ਗੋਦਾਮ ਕਣਕ ਅਤੇ ਝੋਨੇ ਨਾਲ ਲਬਾਲਬ ਹਨ। ਕਣਕ ਨੂੰ ਹੋਰ ਰਾਜਾਂ ਵੱਲ ਭੇਜਿਆ ਜਾ ਰਿਹਾ ਹੈ, ਜਦਕਿ ਝੋਨੇ ਨੂੰ ਗੋਦਾਮਾਂ ਵਿੱਚ ਸੰਭਾਲ ਕੇ ਰੱਖਿਆ ਜਾ ਰਿਹਾ ਹੈ। ਇਸ ਯੋਜਨਾ ਅਧੀਨ ਪੰਜਾਬ ਦੇ 22 ਜ਼ਿਲ੍ਹਿਆਂ ਦੀਆਂ ਮੰਡੀਆਂ ਤੋਂ ਸਿੱਧੀ ਕਣਕ ਦੀ ਲਿਫ਼ਟਿੰਗ ਕੀਤੀ ਜਾਵੇਗੀ।ਅਪ੍ਰੈਲ ਅਤੇ ਮਈ ਮਹੀਨਿਆਂ ਦੌਰਾਨ ਇਸ ਕੰਮ ਲਈ 860 ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ।
ਅੰਮ੍ਰਿਤਸਰ ਤੋਂ 80 ਰੇਲ ਗੱਡੀਆਂ ਰਾਹੀਂ 2,08,000 ਮੈਟ੍ਰਿਕ ਟਨ, ਬਰਨਾਲਾ ਤੋਂ 32 ਰੇਲ ਗੱਡੀਆਂ ਰ...









