ਪੰਜਾਬ ’ਚ ‘ਸਵੱਛਤਾ ਹੀ ਸੇਵਾ’ ਮੁਹਿੰਮ ਦੀ ਸ਼ੁਰੂਆਤ, ਪੇਂਡੂ ਖੇਤਰਾਂ ’ਚ ਸਫਾਈ ਤੇ ਕੂੜਾ ਪ੍ਰਬੰਧਨ ’ਤੇ ਜ਼ੋਰ
ਚੰਡੀਗੜ੍ਹ/ਐਸ.ਏ.ਐਸ. ਨਗਰ, 17 ਸਤੰਬਰ 2026: ਪੇਂਡੂ ਖੇਤਰਾਂ ਵਿੱਚ ਸਫਾਈ, ਸੈਨੀਟੇਸ਼ਨ ਅਤੇ ਕੂੜਾ-ਕਰਕਟ ਪ੍ਰਬੰਧਨ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ‘ਸਵੱਛਤਾ ਹੀ ਸੇਵਾ’ (SHS)-2026 ਮੁਹਿੰਮ ਦੀ ਅੱਜ ਐਸ.ਏ.ਐਸ. ਨਗਰ ਸਥਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ (DWSS) ਦੇ ਮੁੱਖ ਦਫ਼ਤਰ ਵਿਖੇ ਸ਼ੁਰੂਆਤ ਕੀਤੀ ਗਈ। ਮੁਹਿੰਮ ਦੀ ਸ਼ੁਰੂਆਤ SBM (G) ਦੀ ਮਿਸ਼ਨ ਡਾਇਰੈਕਟਰ ਡਾ. ਸਈਦ ਸਹਿਰੀਸ਼ ਅਲੀ ਅਸਗਰ ਦੀ ਮੌਜੂਦਗੀ ਵਿੱਚ ਹੋਈ।
17 ਸਤੰਬਰ ਤੋਂ 2 ਅਕਤੂਬਰ 2026 ਤੱਕ ਚੱਲਣ ਵਾਲੀ ਇਸ ਦੋ ਹਫ਼ਤਿਆਂ ਦੀ ਮੁਹਿੰਮ ਦੌਰਾਨ ਪੰਜਾਬ ਭਰ ਦੇ ਪੇਂਡੂ ਖੇਤਰਾਂ ਵਿੱਚ ਲੋਕਾਂ ਦੀ ਸਰਗਰਮ ਸ਼ਮੂਲੀਅਤ ਯਕੀਨੀ ਬਣਾਉਂਦਿਆਂ ਸਫਾਈ ਪ੍ਰਤੀ ਜਾਗਰੂਕਤਾ, ਭਾਈਚਾਰਕ ਭਾਗੀਦਾਰੀ ਅਤੇ ਜ਼ਿੰਮੇਵਾਰ ਸੈਨੀਟੇਸ਼ਨ ਪ੍ਰਬੰਧਨ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
‘ਜਨ ਭਾਗੀਦਾਰੀ’ ਰਾਹੀਂ ਸਫਾਈ ਨੂੰ ਬਣਾਇਆ ਜਾਵੇਗਾ ਨਿਰੰਤਰ ਉਪਰਾਲਾ
“ਸਵੱਛ ’ਚ ਸਹਿਭਾਗ, ਸਵੱਛ ਭਾਰਤ, ਵਿਕਸਿਤ ਭਾਰਤ” ਦੇ ਥੀਮ ਹੇਠ ਚਲਾਈ ਜਾ ਰਹੀ ਇਸ ਮੁਹਿੰਮ ਦਾ ਮੁੱਖ ਉਦੇਸ਼ ਸਫਾਈ ਨੂੰ ਸਿਰਫ਼ ਇੱਕ ਮੁਹਿੰਮ ਤੱਕ ਸੀਮਿਤ ਨਾ ਰੱਖਦਿਆਂ ਇਸ ਨੂੰ ਲੋਕਾਂ ਦੀ...









