Saturday, September 12Punjabi People

CHANDIGARH NEWS

THIS SECTION IS FOR CHANDIGARH NEWS

ਚੰਡੀਗੜ੍ਹ ਵਿਸ਼ੇਸ਼ ਅਦਾਲਤ ਨੇ ਨਾਈਜੀਰੀਅਨ ਵਿਅਕਤੀ ਦੀ ਜ਼ਮਾਨਤ ਅਰਜ਼ੀ ਰੱਦ ਕੀਤੀ

ਚੰਡੀਗੜ੍ਹ ਵਿਸ਼ੇਸ਼ ਅਦਾਲਤ ਨੇ ਨਾਈਜੀਰੀਅਨ ਵਿਅਕਤੀ ਦੀ ਜ਼ਮਾਨਤ ਅਰਜ਼ੀ ਰੱਦ ਕੀਤੀ

CHANDIGARH NEWS, Global News
ਚੰਡੀਗੜ੍ਹ, 12 ਜੂਨ 2026: ਚੰਡੀਗੜ੍ਹ ਦੀ ਵਿਸ਼ੇਸ਼ ਅਦਾਲਤ ਨੇ ਅੱਜ ਇੱਕ ਮਹੱਤਵਪੂਰਨ ਫੈਸਲਾ ਸੁਣਾਉਂਦਿਆਂ 272 ਗ੍ਰਾਮ ਹੈਰੋਇਨ ਬਰਾਮਦਗੀ ਮਾਮਲੇ ਵਿੱਚ ਨਾਈਜੀਰੀਅਨ ਨਾਗਰਿਕ ਚੁਕਸ ਦੀ ਨਿਯਮਤ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਇਹ ਮਾਮਲਾ ਨਾਰਕੋਟਿਕਸ ਡਰੱਗਜ਼ ਐਂਡ ਸਾਇਕੋਟ੍ਰੋਪਿਕ ਸਬਸਟੈਂਸਜ਼ ਐਕਟ (NDPS) ਤਹਿਤ ਦਰਜ ਕੀਤਾ ਗਿਆ ਹੈ। ਅਦਾਲਤ ਨੇ ਆਪਣੇ ਫੈਸਲੇ ਵਿੱਚ ਸਪੱਸ਼ਟ ਕੀਤਾ ਕਿ ਦੋਸ਼ੀ ਨੂੰ ਪਹਿਲਾਂ ਵੀ ਜ਼ਮਾਨਤ ਮਿਲਣ ਤੋਂ ਬਾਅਦ ਉਹ ਮੁਕੱਦਮੇ ਦੌਰਾਨ ਫਰਾਰ ਹੋ ਗਿਆ ਸੀ ਅਤੇ ਇਸ ਤਰ੍ਹਾਂ ਉਸ ਨੇ ਨਿਆਂਇਕ ਪ੍ਰਕਿਰਿਆ ਦੀ ਗੰਭੀਰ ਉਲੰਘਣਾ ਕੀਤੀ। ਅਦਾਲਤ ਨੇ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਉਸਨੂੰ ਹੋਰ ਰਾਹਤ ਦੇਣਾ ਸੰਭਵ ਨਹੀਂ ਹੈ ਕਿਉਂਕਿ ਇਸ ਨਾਲ ਮੁਕੱਦਮੇ ਦੀ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ। ਅਦਾਲਤੀ ਨੋਟ ਵਿੱਚ ਇਹ ਵੀ ਦਰਸਾਇਆ ਗਿਆ ਕਿ ਮਾਮਲਾ ਹੁਣ ਆਪਣੇ ਆਖਰੀ ਪੜਾਅ ‘ਤੇ ਪਹੁੰਚ ਚੁੱਕਾ ਹੈ। ਇਸ ਕੇਸ ਵਿੱਚ ਜ਼ਿਆਦਾਤਰ ਗਵਾਹ ਪਹਿਲਾਂ ਹੀ ਆਪਣੀ ਗਵਾਹੀ ਦਰਜ ਕਰਵਾ ਚੁੱਕੇ ਹਨ ਅਤੇ ਹੁਣ ਸਿਰਫ਼ ਇੱਕ ਮੁੱਖ ਗਵਾਹ ਦੀ ਗਵਾਹੀ ਬਾਕੀ ਹੈ। ਅਦਾਲਤ ਨੇ ਕਿਹਾ ਕਿ ਇਸ ਸਟੇਜ ‘ਤੇ ਜ਼ਮਾ...
ਚੰਡੀਗੜ੍ਹ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਉਡਾਣ ਵਿੱਚ ਹੰਗਾਮਾ, ਕਾਰਨ ਆਇਆ ਸਾਹਮਣੇ

ਚੰਡੀਗੜ੍ਹ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਉਡਾਣ ਵਿੱਚ ਹੰਗਾਮਾ, ਕਾਰਨ ਆਇਆ ਸਾਹਮਣੇ

CHANDIGARH NEWS
ਚੰਡੀਗੜ੍ਹ, 10 ਜੂਨ 2026: ਪਿਛਲੇ ਐਤਵਾਰ ਚੰਡੀਗੜ੍ਹ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਣ AI-1879 ਵਿੱਚ ਇੱਕ ਯਾਤਰੀ ਵੱਲੋਂ ਉਡਾਣ ਦੌਰਾਨ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਯਾਤਰੀ ਨੇ ਫਲਾਈਟ ਵਿੱਚ ਅਚਾਨਕ ਉਤਪਾਤ ਮਚਾਉਂਦਿਆਂ ਜਹਾਜ਼ ਦੀ ਇੱਕ ਖਿੜਕੀ ਨੂੰ ਨੁਕਸਾਨ ਪਹੁੰਚਾਇਆ ਅਤੇ ਕੇਬਿਨ ਕਰੂ ਨਾਲ ਬਦਸਲੂਕੀ ਵੀ ਕੀਤੀ। ਉਡਾਣ ਦੌਰਾਨ ਬਣੀ ਇਸ ਅਣਕਾਬੂ ਸਥਿਤੀ ਨੂੰ ਦੇਖਦਿਆਂ ਚਾਲਕ ਦਲ ਨੇ ਤੁਰੰਤ ਕਾਰਵਾਈ ਕਰਦੇ ਹੋਏ ਯਾਤਰੀ ਨੂੰ ਕਾਬੂ ਕੀਤਾ ਅਤੇ ਸੁਰੱਖਿਆ ਪ੍ਰੋਟੋਕੋਲ ਅਨੁਸਾਰ ਸਥਿਤੀ ਨੂੰ ਸੰਭਾਲਿਆ। ਇਸ ਤੋਂ ਬਾਅਦ ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਦਿੱਲੀ ਹਵਾਈ ਅੱਡੇ ‘ਤੇ ਉਤਾਰਿਆ ਗਿਆ, ਜਿੱਥੇ ਯਾਤਰੀ ਨੂੰ ਸੁਰੱਖਿਆ ਏਜੰਸੀਆਂ ਦੇ ਹਵਾਲੇ ਕਰ ਦਿੱਤਾ ਗਿਆ। ਦਿੱਲੀ ਹਵਾਈ ਅੱਡੇ ‘ਤੇ ਪਹੁੰਚਣ ਤੋਂ ਬਾਅਦ ਯਾਤਰੀ ਵੱਲੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਸੁਰੱਖਿਆ ਕਰਮਚਾਰੀਆਂ ਨੇ ਉਸਨੂੰ ਤੁਰੰਤ ਕਾਬੂ ਕਰ ਲਿਆ। ਬਾਅਦ ਵਿੱਚ ਉਸਨੂੰ ਅਗਲੇ ਕਾਨੂੰਨੀ ਅਤੇ ਜਾਂਚ ਪ੍ਰਕਿਰਿਆ ਲਈ ਹਵਾਲੇ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਕਿ ਯਾਤਰੀ ਮ...
ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਵਿਸਤ੍ਰਿਤ ਸਮਾਂ-ਸਾਰਣੀ ਜਾਰੀ, NCERT ਪਾਠ-ਪੁਸਤਕਾਂ ਦੀ ਵੰਡ ਪ੍ਰਕਿਰਿਆ ਸ਼ੁਰੂ

ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਵਿਸਤ੍ਰਿਤ ਸਮਾਂ-ਸਾਰਣੀ ਜਾਰੀ, NCERT ਪਾਠ-ਪੁਸਤਕਾਂ ਦੀ ਵੰਡ ਪ੍ਰਕਿਰਿਆ ਸ਼ੁਰੂ

CHANDIGARH NEWS
ਚੰਡੀਗੜ੍ਹ, 9 ਜੂਨ 2026: ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਨਾਲ ਹੀ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਇੱਕ ਅਹਿਮ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। Chandigarh Education Department ਨੇ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ NCERT ਪਾਠ-ਪੁਸਤਕਾਂ ਦੀ ਵੰਡ ਨੂੰ ਯਕੀਨੀ ਬਣਾਉਣ ਲਈ ਵਿਸਤ੍ਰਿਤ ਸਮਾਂ-ਸਾਰਣੀ (ਸ਼ਡਿਊਲ) ਜਾਰੀ ਕਰ ਦਿੱਤੀ ਹੈ। ਵਿਭਾਗ ਵੱਲੋਂ ਜਾਰੀ ਕੀਤੀ ਯੋਜਨਾ ਅਨੁਸਾਰ 9 ਜੂਨ ਤੋਂ 17 ਜੂਨ 2026 ਤੱਕ ਵੱਖ-ਵੱਖ ਸਕੂਲ ਕਲੱਸਟਰਾਂ ਨੂੰ ਪਾਠ-ਪੁਸਤਕਾਂ ਦੀ ਸਪਲਾਈ ਕੀਤੀ ਜਾਵੇਗੀ। ਇਸ ਕਦਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਵਿਦਿਆਰਥੀਆਂ ਨੂੰ ਸੈਸ਼ਨ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਲੋੜੀਂਦੀਆਂ ਕਿਤਾਬਾਂ ਉਪਲਬਧ ਹੋਣ ਅਤੇ ਉਨ੍ਹਾਂ ਦੀ ਪੜ੍ਹਾਈ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਵੇ। ਜ਼ਿਲ੍ਹਾ ਸਿੱਖਿਆ ਅਧਿਕਾਰੀ (ਯੂਟੀ) ਵੱਲੋਂ ਜਾਰੀ ਹਦਾਇਤਾਂ ਵਿੱਚ ਸਾਰੇ ਕਲੱਸਟਰ ਇੰਚਾਰਜ ਪ੍ਰਿੰਸੀਪਲਾਂ ਨੂੰ ਆਪਣੇ-ਆਪਣੇ ਸਕੂਲਾਂ ਦੇ ਦਾਖਲਾ ਅੰਕੜਿਆਂ ਅਤੇ ਲੋੜ ਮੁਤਾਬਕ ਨਿਰਧਾਰਤ ਮਿਤੀਆਂ ‘ਤੇ ਕਿਤਾਬਾਂ ਪ੍ਰਾਪਤ ਕਰਨ ਲਈ ਕਿਹਾ ਗਿਆ ਹੈ। ਖ਼ਾਸ ਤੌਰ ‘ਤੇ 11ਵੀਂ...
ਚੰਡੀਗੜ੍ਹ ਦੀ ਸ਼ਾਨ ਸੁਖ਼ਨਾ ਲੇਕ ‘ਤੇ ਡਬਲ ਡੇਕਰ ਕਰੂਜ਼, ਸੈਲਾਨੀਆਂ ਲਈ ਵੱਡਾ ਆਕਰਸ਼ਣ

ਚੰਡੀਗੜ੍ਹ ਦੀ ਸ਼ਾਨ ਸੁਖ਼ਨਾ ਲੇਕ ‘ਤੇ ਡਬਲ ਡੇਕਰ ਕਰੂਜ਼, ਸੈਲਾਨੀਆਂ ਲਈ ਵੱਡਾ ਆਕਰਸ਼ਣ

CHANDIGARH NEWS, Punjab News
ਚੰਡੀਗੜ੍ਹ, 8 ਜੂਨ 2026: ਚੰਡੀਗੜ੍ਹਦੀ ਪ੍ਰਸਿੱਧ ਸੁਖ਼ਨਾ ਲੇਕ ‘ਤੇ ਆਉਣ ਵਾਲੇ ਸੈਲਾਨੀਆਂ ਲਈ ਵੱਡੀ ਖੁਸ਼ਖਬਰੀ ਹੈ। ਜਲਦ ਹੀ ਇੱਥੇ ਗੋਆ ਦੀ ਤਰਜ਼ ‘ਤੇ ਸੋਲਰ ਊਰਜਾ ਨਾਲ ਚੱਲਣ ਵਾਲਾ ਆਧੁਨਿਕ ਡਬਲ ਡੇਕਰ ਕਰੂਜ਼ ਸ਼ੁਰੂ ਹੋਣ ਜਾ ਰਿਹਾ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵਾਤਾਵਰਣ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਰੂਜ਼ ਗੋਆ ਦੀ ਇੱਕ ਮਸ਼ਹੂਰ ਕੰਪਨੀ ਤੋਂ ਖਰੀਦਿਆ ਗਿਆ ਹੈ। ਇਸ ਕਰੂਜ਼ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਪੂਰੀ ਤਰ੍ਹਾਂ ਸੂਰਜੀ ਊਰਜਾ ਨਾਲ ਚੱਲੇਗਾ ਅਤੇ ਇਸ ਵਿੱਚ ਪੈਟਰੋਲ, ਡੀਜ਼ਲ ਜਾਂ ਕਿਸੇ ਹੋਰ ਰਵਾਇਤੀ ਇੰਧਨ ਦੀ ਵਰਤੋਂ ਨਹੀਂ ਹੋਵੇਗੀ। ਇਸ ਕਾਰਨ ਨਾ ਤਾਂ ਧੂੰਆਂ ਨਿਕਲੇਗਾ ਅਤੇ ਨਾ ਹੀ ਝੀਲ ਦੇ ਵਾਤਾਵਰਣ ਨੂੰ ਕੋਈ ਨੁਕਸਾਨ ਪਹੁੰਚੇਗਾ। ਇਹ ਕਦਮ ਸੁਖ਼ਨਾ ਲੇਕ ‘ਤੇ ਸਰਦੀਆਂ ਦੌਰਾਨ ਆਉਣ ਵਾਲੇ ਪ੍ਰਵਾਸੀ ਪੰਛੀਆਂ ਅਤੇ ਜਲ ਜੀਵਾਂ ਦੀ ਸੁਰੱਖਿਆ ਲਈ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਨਵਾਂ ਡਬਲ ਡੇਕਰ ਕਰੂਜ਼ ਇੱਕ ਸਮੇਂ ਵਿੱਚ ਲਗਭਗ 150 ਯਾਤਰੀਆਂ ਨੂੰ ਲੈ ਜਾਣ ਦੀ ਸਮਰੱਥਾ ਰੱਖਦਾ ਹੈ। ਹਾਲਾਂਕਿ, ਸੁਰੱਖਿਆ ਮਾਪਦੰਡਾਂ ਅਨੁਸਾਰ ਇੱਕ ਯਾਤਰਾ ਦੌਰਾਨ ਕਿੰਨੇ...
ਪੰਜਾਬ ਅਤੇ ਚੰਡੀਗੜ੍ਹ ਵਿੱਚ ਘਰੇਲੂ ਐਲਪੀਜੀ ਸਿਲੰਡਰ ਮਹਿੰਗਾ, ਤਿੰਨ ਮਹੀਨਿਆਂ ਵਿੱਚ ₹89 ਦਾ ਵਾਧਾ

ਪੰਜਾਬ ਅਤੇ ਚੰਡੀਗੜ੍ਹ ਵਿੱਚ ਘਰੇਲੂ ਐਲਪੀਜੀ ਸਿਲੰਡਰ ਮਹਿੰਗਾ, ਤਿੰਨ ਮਹੀਨਿਆਂ ਵਿੱਚ ₹89 ਦਾ ਵਾਧਾ

CHANDIGARH NEWS, Punjab News
ਚੰਡੀਗੜ੍ਹ, 7 ਜੂਨ 2026: ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਿਆ ਹੈ। ਘਰੇਲੂ ਵਰਤੋਂ ਵਾਲੇ 14.2 ਕਿਲੋਗ੍ਰਾਮ ਐਲਪੀਜੀ (LPG) ਸਿਲੰਡਰ ਦੀ ਕੀਮਤ ਵਿੱਚ ₹29 ਦਾ ਵਾਧਾ ਕੀਤਾ ਗਿਆ ਹੈ। ਨਵੀਆਂ ਦਰਾਂ 7 ਜੂਨ ਦੀ ਰਾਤ 12 ਵਜੇ ਤੋਂ ਲਾਗੂ ਹੋ ਚੁੱਕੀਆਂ ਹਨ, ਜਿਸ ਕਾਰਨ ਰਸੋਈ ਦਾ ਬਜਟ ਹੋਰ ਪ੍ਰਭਾਵਿਤ ਹੋਵੇਗਾ। ਨਵੀਆਂ ਕੀਮਤਾਂ ਅਨੁਸਾਰ ਲੁਧਿਆਣਾ ਵਿੱਚ ਘਰੇਲੂ ਗੈਸ ਸਿਲੰਡਰ ₹969, ਜਲੰਧਰ ਵਿੱਚ ₹971.50, ਅੰਮ੍ਰਿਤਸਰ ਵਿੱਚ ₹983 ਅਤੇ ਫਰੀਦਕੋਟ ਵਿੱਚ ₹979.50 ਵਿੱਚ ਮਿਲੇਗਾ। ਇਸੇ ਤਰ੍ਹਾਂ ਮੋਹਾਲੀ ਅਤੇ ਚੰਡੀਗੜ੍ਹ ਵਿੱਚ ਸਿਲੰਡਰ ਦੀ ਕੀਮਤ ₹922.50 ਤੋਂ ਵਧ ਕੇ ₹951.50 ਹੋ ਗਈ ਹੈ। ਕਈ ਜ਼ਿਲ੍ਹਿਆਂ ਵਿੱਚ ਗੈਸ ਸਿਲੰਡਰ ਦੀ ਕੀਮਤ ਹੁਣ ₹1000 ਦੇ ਅੰਕੜੇ ਦੇ ਬਹੁਤ ਨੇੜੇ ਪਹੁੰਚ ਗਈ ਹੈ। ਇਹ ਪਿਛਲੇ ਤਿੰਨ ਮਹੀਨਿਆਂ ਦੌਰਾਨ ਐਲਪੀਜੀ ਦੀ ਕੀਮਤ ਵਿੱਚ ਦੂਜਾ ਵਾਧਾ ਹੈ। ਇਸ ਤੋਂ ਪਹਿਲਾਂ 7 ਮਾਰਚ 2026 ਨੂੰ ਘਰੇਲੂ ਸਿਲੰਡਰ ₹60 ਮਹਿੰਗਾ ਕੀਤਾ ਗਿਆ ਸੀ। ਇਸ ਤਰ੍ਹਾਂ ਕੇਵਲ ਤਿੰਨ ਮਹੀਨਿਆਂ ਵਿੱਚ ਹੀ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਕੁੱਲ ₹89 ਦਾ ਵਾਧਾ ਦਰਜ...
ਪੰਜਾਬ ਸਿਵਲ ਸਕੱਤਰੇਤ ਸਮੇਤ ਕਈ ਧਾਰਮਿਕ ਸਥਾਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਏਜੰਸੀਆਂ ਅਲਰਟ

ਪੰਜਾਬ ਸਿਵਲ ਸਕੱਤਰੇਤ ਸਮੇਤ ਕਈ ਧਾਰਮਿਕ ਸਥਾਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਏਜੰਸੀਆਂ ਅਲਰਟ

Breaking News, CHANDIGARH NEWS
ਚੰਡੀਗੜ੍ਹ, 04 ਜੂਨ 2026: ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਅਤੇ ਸੂਬੇ ਦੇ ਕਈ ਹੋਰ ਪ੍ਰਮੁੱਖ ਧਾਰਮਿਕ ਸਥਾਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਅੱਜ ਸਵੇਰੇ 8:36 ਵਜੇ, ਪੰਜਾਬ ਸਿਵਲ ਸਕੱਤਰੇਤ ਦੇ ਅਧਿਕਾਰੀਆਂ ਨੂੰ ਇੱਕ ਈਮੇਲ ਮਿਲੀ ਜਿਸ ‘ਚ ਬੰਬ ਦੀ ਧਮਕੀ ਅਤੇ ਭੜਕਾਊ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ | ਈਮੇਲ ‘ਚ ਦਾਅਵਾ ਕੀਤਾ ਗਿਆ ਹੈ ਕਿ ਚੰਡੀਗੜ੍ਹ ਦੇ ਪੰਜਾਬ ਸਿਵਲ ਸਕੱਤਰੇਤ ‘ਚ ਦੁਪਹਿਰ 1:11 ਵਜੇ ਤੋਂ 3:11 ਵਜੇ ਦੇ ਵਿਚਕਾਰ ਬੰਬ ਫਟਣਗੇ। ਇਸ ਤੋਂ ਇਲਾਵਾ, ਪੰਜਾਬ ਦੇ ਕਈ ਪ੍ਰਮੁੱਖ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਧਮਕੀਆਂ ਦਿੱਤੀਆਂ ਹਨ, ਜਿਨ੍ਹਾਂ ‘ਚ ਅੰਮ੍ਰਿਤਸਰ ਦਾ ਦੁਰਗਿਆਣਾ ਮੰਦਰ, ਪਠਾਨਕੋਟ ਦਾ ਮੁਕਤੇਸ਼ਵਰ ਮੰਦਰ, ਜਲੰਧਰ ਦਾ ਦੇਵੀ ਤਾਲਾਬ ਮੰਦਰ, ਬਠਿੰਡਾ ਦਾ ਮਾਈਸਰ ਮੰਦਰ ਅਤੇ ਪਟਿਆਲਾ ਦਾ ਕਾਲੀ ਦੇਵੀ ਮੰਦਰ ਸ਼ਾਮਲ ਹਨ।...
ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਚੰਡੀਗੜ੍ਹ ਵੱਲ ਕੂਚ, ਚੇਤਾਵਨੀ—ਰੋਕਿਆ ਤਾਂ ਲੱਗੇਗਾ ਪੱਕਾ ਮੋਰਚਾ

ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਚੰਡੀਗੜ੍ਹ ਵੱਲ ਕੂਚ, ਚੇਤਾਵਨੀ—ਰੋਕਿਆ ਤਾਂ ਲੱਗੇਗਾ ਪੱਕਾ ਮੋਰਚਾ

CHANDIGARH NEWS
ਚੰਡੀਗੜ੍ਹ, 01 ਜੂਨ 2026: ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਨੇ ਸੋਮਵਾਰ ਨੂੰ ਚੰਡੀਗੜ੍ਹ ਵੱਲ ਕੂਚ ਕਰ ਦਿੱਤਾ। ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਿਸਾਨ ਮੋਹਾਲੀ ਦੇ ਫੋਰਟਿਸ ਹਸਪਤਾਲ ਨੇੜੇ ਇਕੱਠੇ ਹੋਏ ਅਤੇ ਉਥੋਂ ਬੁੜੈਲ ਜੇਲ੍ਹ ਵੱਲ ਮਾਰਚ ਸ਼ੁਰੂ ਕੀਤਾ। ਕਿਸਾਨਾਂ ਦਾ ਟੀਚਾ ਚੰਡੀਗੜ੍ਹ ਦੇ ਸੈਕਟਰ-17 ਸਥਿਤ ਸਰਕਾਰੀ ਦਫ਼ਤਰਾਂ ਤੱਕ ਪਹੁੰਚ ਕੇ ਆਪਣੀਆਂ ਮੰਗਾਂ ਸਰਕਾਰ ਸਾਹਮਣੇ ਰੱਖਣਾ ਹੈ। ਕਿਸਾਨਾਂ ਦੇ ਐਲਾਨੇ ਹੋਏ ਮਾਰਚ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸ਼ਹਿਰ ਦੇ ਮੁੱਖ ਦਾਖਲਾ ਮਾਰਗਾਂ ਅਤੇ ਸਰਹੱਦੀ ਖੇਤਰਾਂ ‘ਤੇ ਪੁਲਿਸ ਬਲ ਦੀ ਭਾਰੀ ਤਾਇਨਾਤੀ ਕੀਤੀ ਗਈ ਹੈ, ਜਦਕਿ ਕਈ ਥਾਵਾਂ ‘ਤੇ ਬੈਰੀਕੇਡ ਲਗਾ ਕੇ ਆਵਾਜਾਈ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਕਿਸਾਨ ਟਰੈਕਟਰ-ਟਰਾਲੀਆਂ ਅਤੇ ਪੈਦਲ ਮਾਰਚ ਰਾਹੀਂ ਅੱਗੇ ਵਧ ਰਹੇ ਹਨ। ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਉਨ੍ਹਾਂ ਨੂੰ ਚੰਡੀਗੜ੍ਹ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ ਜਾਂ ਉਨ੍ਹਾਂ ਦੀਆਂ ਮੰਗਾਂ ਵੱ...
ਚੰਡੀਗੜ੍ਹ ਸਿਲੰਡਰ ਧਮਾਕਾ: ਜ਼ਖਮੀ ਮੁਕੇਸ਼ ਦੀ ਇਲਾਜ ਦੌਰਾਨ ਮੌਤ, ਪਰਿਵਾਰ ‘ਚ ਸੋਗ ਦੀ ਲਹਿਰ

ਚੰਡੀਗੜ੍ਹ ਸਿਲੰਡਰ ਧਮਾਕਾ: ਜ਼ਖਮੀ ਮੁਕੇਸ਼ ਦੀ ਇਲਾਜ ਦੌਰਾਨ ਮੌਤ, ਪਰਿਵਾਰ ‘ਚ ਸੋਗ ਦੀ ਲਹਿਰ

Breaking News, CHANDIGARH NEWS
ਚੰਡੀਗੜ੍ਹ, 31 ਮਈ 2026: ਚੰਡੀਗੜ੍ਹ ਦੇ ਬੁੜੈਲ ਪਿੰਡ ਵਿੱਚ ਹੋਏ ਭਿਆਨਕ LPG ਸਿਲੰਡਰ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਦੋ ਹੋ ਗਈ ਹੈ। ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਮੁਕੇਸ਼ ਨੇ ਐਤਵਾਰ ਨੂੰ ਸੈਕਟਰ-32 ਸਥਿਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (GMCH-32) ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਮੁਕੇਸ਼ ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਧਮਾਕੇ ਦੌਰਾਨ 60 ਫੀਸਦੀ ਤੋਂ ਵੱਧ ਝੁਲਸ ਗਿਆ ਸੀ। ਇਸ ਤੋਂ ਪਹਿਲਾਂ ਇਸੇ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਮੁੰਨਾ ਦੀ ਵੀ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ। ਹਾਲਾਂਕਿ ਇੱਕ ਹੋਰ ਜ਼ਖਮੀ ਗੋਪੀ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਵੈਂਟੀਲੇਟਰ ਸਹਾਇਤਾ ‘ਤੇ ਇਲਾਜ ਅਧੀਨ ਹੈ। ਡਾਕਟਰਾਂ ਦੀ ਟੀਮ ਉਸਦੀ ਜਾਨ ਬਚਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਜ਼ਿਕਰਯੋਗ ਹੈ ਕਿ 25 ਮਈ ਦੀ ਸ਼ਾਮ ਕਰੀਬ 6 ਵਜੇ ਚੰਡੀਗੜ੍ਹ ਦੇ ਸੈਕਟਰ-45 ਅਧੀਨ ਪੈਂਦੇ ਬੁੜੈਲ ਪਿੰਡ ਵਿੱਚ ਕਿਲਾ ਸਾਹਿਬ ਗੁਰਦੁਆਰੇ ਦੇ ਨੇੜੇ ਸਥਿਤ ਇੱਕ ਡਿਪਾਰਟਮੈਂਟਲ ਸਟੋਰ ਵਿੱਚ ਰੱਖੇ ਤਿੰਨ LPG ਸਿਲੰਡਰ ਅਚਾਨਕ ਧਮਾਕੇ ਨਾਲ ਫਟ ਗਏ ਸਨ...
GT vs RR Qualifier 2: ਮੁੱਲਾਂਪੁਰ ‘ਚ ਗੁਜਰਾਤ ਤੇ ਰਾਜਸਥਾਨ ਦੀ ਟੱਕਰ ‘ਤੇ ਮੀਂਹ ਦਾ ਖਤਰਾ, ਮੌਸਮ ਬਣਿਆ ਚਿੰਤਾ ਦਾ ਕਾਰਨ

GT vs RR Qualifier 2: ਮੁੱਲਾਂਪੁਰ ‘ਚ ਗੁਜਰਾਤ ਤੇ ਰਾਜਸਥਾਨ ਦੀ ਟੱਕਰ ‘ਤੇ ਮੀਂਹ ਦਾ ਖਤਰਾ, ਮੌਸਮ ਬਣਿਆ ਚਿੰਤਾ ਦਾ ਕਾਰਨ

CHANDIGARH NEWS, Sports
ਚੰਡੀਗੜ੍ਹ, 29 ਮਈ 2026:  ਆਈਪੀਐਲ 2026 ਦਾ ਦੂਜਾ ਕੁਆਲੀਫਾਇਰ ਮੁਕਾਬਲਾ ਅੱਜ ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਹਾਈ-ਵੋਲਟੇਜ ਮੁਕਾਬਲੇ ਵਿੱਚ ਗੁਜਰਾਤ ਟਾਈਟਨਜ਼ (GT) ਅਤੇ ਰਾਜਸਥਾਨ ਰਾਇਲਜ਼ (RR) ਦੀਆਂ ਟੀਮਾਂ ਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਆਮਨੇ-ਸਾਮਨੇ ਹੋਣਗੀਆਂ। ਮੈਚ ਦਾ ਟਾਸ ਸ਼ਾਮ 7 ਵਜੇ ਹੋਵੇਗਾ, ਜਦਕਿ ਮੁਕਾਬਲਾ 7:30 ਵਜੇ ਸ਼ੁਰੂ ਹੋਵੇਗਾ। ਹਾਲਾਂਕਿ ਇਸ ਰੋਮਾਂਚਕ ਮੁਕਾਬਲੇ ‘ਤੇ ਮੀਂਹ ਦਾ ਖਤਰਾ ਮੰਡਰਾ ਰਿਹਾ ਹੈ। ਚੰਡੀਗੜ੍ਹ ਮੌਸਮ ਵਿਭਾਗ ਅਨੁਸਾਰ ਮੋਹਾਲੀ ਅਤੇ ਚੰਡੀਗੜ੍ਹ ਖੇਤਰ ਵਿੱਚ ਮੀਂਹ ਪੈਣ ਦੀ ਸੰਭਾਵਨਾ 60 ਤੋਂ 70 ਫੀਸਦੀ ਤੱਕ ਹੈ। ਮੌਸਮ ਵਿਗਿਆਨੀ ਸ਼ਿਵੇਂਦਰ ਸਿੰਘ ਨੇ ਦੱਸਿਆ ਕਿ ਪੱਛਮੀ ਗੜਬੜੀ ਕਾਰਨ ਮੌਸਮ ਵਿੱਚ ਤਬਦੀਲੀ ਆ ਰਹੀ ਹੈ ਅਤੇ ਦੁਪਹਿਰ ਤੋਂ ਬਾਅਦ ਮੀਂਹ ਪੈ ਸਕਦਾ ਹੈ। ਮੈਚ ਰੱਦ ਹੋਇਆ ਤਾਂ RR ਨੂੰ ਹੋਵੇਗਾ ਨੁਕਸਾਨ ਆਈਪੀਐਲ ਨਿਯਮਾਂ ਮੁਤਾਬਕ ਕੁਆਲੀਫਾਇਰ-2 ਲਈ ਕੋਈ ਰਿਜ਼ਰਵ ਡੇ ਨਹੀਂ ਰੱਖਿਆ ਗਿਆ। ਜੇਕਰ ਮੀਂਹ ਕਾਰਨ ਮੈਚ ਰੱਦ ਹੁੰਦਾ ਹੈ ਤਾਂ ਅੰਕ ਸੂਚੀ ਵਿੱਚ ਉ...
ਚੰਡੀਗੜ੍ਹ ‘ਚ ਹੁਣ ਮਨਮਰਜ਼ੀ ਦੀ ਕੋਠੀ ਨਹੀਂ, ਗਰੁੱਪ ਹਾਊਸਿੰਗ ਰਾਹੀਂ ਮਿਲਣਗੇ ਫਲੈਟ

ਚੰਡੀਗੜ੍ਹ ‘ਚ ਹੁਣ ਮਨਮਰਜ਼ੀ ਦੀ ਕੋਠੀ ਨਹੀਂ, ਗਰੁੱਪ ਹਾਊਸਿੰਗ ਰਾਹੀਂ ਮਿਲਣਗੇ ਫਲੈਟ

CHANDIGARH NEWS
ਚੰਡੀਗੜ੍ਹ, 28 ਮਈ 2026: ਚੰਡੀਗੜ੍ਹਵਿੱਚ ਹੁਣ ਲੋਕ ਪਲਾਟ ਖਰੀਦ ਕੇ ਆਪਣੀ ਪਸੰਦ ਅਨੁਸਾਰ ਕੋਠੀਆਂ ਨਹੀਂ ਬਣਾ ਸਕਣਗੇ। ਚੰਡੀਗੜ੍ਹ ਪ੍ਰਸ਼ਾਸਨ ਨੇ ਸੋਧੇ ਹੋਏ ਮਾਸਟਰ ਪਲਾਨ ਤਹਿਤ ਸ਼ਹਿਰ ਵਿੱਚ ਪਲਾਟ ਆਧਾਰਿਤ ਵਿਕਾਸ ਨੂੰ ਰੋਕਣ ਦਾ ਸੁਝਾਅ ਦਿੱਤਾ ਹੈ। ਇਸ ਦੀ ਬਜਾਏ ਹੁਣ ਸਿਰਫ਼ ਗਰੁੱਪ ਹਾਊਸਿੰਗ ਸੋਸਾਇਟੀਆਂ ਅਤੇ ਫਲੈਟ ਪ੍ਰੋਜੈਕਟਾਂ ਨੂੰ ਹੀ ਤਰਜੀਹ ਦਿੱਤੀ ਜਾਵੇਗੀ। ਇਸ ਫੈਸਲੇ ਨਾਲ ਸ਼ਹਿਰ ਵਿੱਚ ਖਿਤਿਜੀ ਵਿਕਾਸ ਦੀ ਥਾਂ ਲੰਬਕਾਰੀ ਵਿਕਾਸ ਨੂੰ ਬੜਾਵਾ ਮਿਲੇਗਾ। ਪ੍ਰਸ਼ਾਸਨ ਦੇ ਪ੍ਰਸਤਾਵ ਅਨੁਸਾਰ ਫੇਜ਼-II ਦੇ ਸੈਕਟਰਾਂ ਵਿੱਚ ਬਚੇ ਖਾਲੀ ਪਲਾਟ ਕਲੱਸਟਰਾਂ ਨੂੰ ਹੁਣ ਵਿਅਕਤੀਗਤ ਪਲਾਟਾਂ ਦੀ ਥਾਂ ਗਰੁੱਪ ਹਾਊਸਿੰਗ ਲਈ ਦੁਬਾਰਾ ਯੋਜਿਤ ਕੀਤਾ ਜਾਵੇਗਾ। ਹਾਲਾਂਕਿ ਸੈਕਟਰ 1 ਤੋਂ 30 ਤੱਕ ਦੇ ਇਲਾਕਿਆਂ ਵਿੱਚ ਵਿਰਾਸਤੀ ਦਰਜੇ ਕਾਰਨ ਮਲਟੀਸਟੋਰੀ ਇਮਾਰਤਾਂ ਦੀ ਆਗਿਆ ਨਹੀਂ ਹੋਵੇਗੀ। ਇਸ ਤੋਂ ਇਲਾਵਾ, ਮਿਕਸਡ ਲੈਂਡ ਯੂਜ਼ ਖੇਤਰ ਨੂੰ ਵੀ ਵਧਾਇਆ ਜਾ ਰਿਹਾ ਹੈ ਅਤੇ ਪਾਰਕਿੰਗ ਸਮੱਸਿਆ ਦੇ ਹੱਲ ਲਈ ਨਵੀਆਂ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਹਨ। ਮਿਕਸਡ ਲੈਂਡ ਯੂਜ਼ ਖੇਤਰ 252 ਏਕੜ ਤੋਂ ਵਧਾ ਕੇ 428 ਏਕੜ ਕੀਤਾ ਗਿ...