2.5 ਕਰੋੜ ਰੁਪਏ ਦੇ ਧੋਖਾਧੜੀ ਮਾਮਲੇ ‘ਚ ਨਿਰਪਾਲ ਬੜਿੰਗ ਚੰਡੀਗੜ੍ਹ ਪੁਲਿਸ ਵੱਲੋਂ ਕਾਬੂ
ਚੰਡੀਗੜ੍ਹ, 26 ਮਈ 2026: ਚੰਡੀਗੜ੍ਹ ਪੁਲਿਸ ਦੇ ਆਰਥਿਕ ਅਪਰਾਧ (ਈਓ) ਵਿੰਗ ਨੇ ਵੱਡੀ ਕਾਰਵਾਈ ਕਰਦਿਆਂ ਕਰੋੜਾਂ ਰੁਪਏ ਦੀ ਧੋਖਾਧੜੀ ਦੇ ਦੋਸ਼ਾਂ ਹੇਠ ਨਿਰਪਾਲ ਸਿੰਘ ਬੜਿੰਗ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਨਿਰਪਾਲ ਬੜਿੰਗ ‘ਤੇ ਬੈਂਕਾਂ ਅਤੇ ਆਮ ਲੋਕਾਂ ਨਾਲ ਜਾਲਸਾਜ਼ੀ ਕਰਕੇ ਵੱਡੇ ਪੱਧਰ ‘ਤੇ ਧੋਖਾਧੜੀ ਕਰਨ ਦੇ ਦੋਸ਼ ਹਨ।
ਈਓ ਵਿੰਗ ਦੇ ਅਧਿਕਾਰੀਆਂ ਅਨੁਸਾਰ ਨਿਰਪਾਲ ਬੜਿੰਗ ਨੂੰ 2.5 ਕਰੋੜ ਰੁਪਏ ਦੇ ਫਰਾਡ ਮਾਮਲੇ ਵਿੱਚ ਕਾਬੂ ਕੀਤਾ ਗਿਆ ਹੈ। ਦੋਸ਼ ਹੈ ਕਿ ਉਸਨੇ ਪਟਿਆਲਾ ਸਥਿਤ ਆਪਣੀ ਕੋਠੀ ਅਤੇ ਰਾਜਪੁਰਾ ਵਿੱਚ ਮੌਜੂਦ ਇਕ ਬੂਥ ਦੀਆਂ ਰਜਿਸਟਰੀਆਂ ਦੀਆਂ ਰੰਗੀਨ ਫੋਟੋਕਾਪੀਆਂ ਤਿਆਰ ਕਰਵਾ ਕੇ ਇੰਡੀਅਨ ਓਵਰਸੀਜ਼ ਬੈਂਕ, ਸੈਕਟਰ-26 ਚੰਡੀਗੜ੍ਹ ਤੋਂ ਢਾਈ ਕਰੋੜ ਰੁਪਏ ਦਾ ਲੋਨ ਅਤੇ ਕ੍ਰੈਡਿਟ ਲਿਮਿਟ ਹਾਸਲ ਕੀਤੀ ਸੀ।
ਪੁਲਿਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਉਨ੍ਹਾਂ ਹੀ ਜਾਇਦਾਦੀ ਦਸਤਾਵੇਜ਼ਾਂ ਦੇ ਆਧਾਰ ‘ਤੇ ਨਿਰਪਾਲ ਬੜਿੰਗ ਪਹਿਲਾਂ ਹੀ ਐਚਡੀਬੀ ਫਾਇਨੈਂਸ਼ਲ ਸਰਵਿਸਿਜ਼ ਲਿਮਿਟੇਡ ਤੋਂ ਕਈ ਕਰੋੜ ਰੁਪਏ ਦਾ ਲੋਨ ਲੈ ਚੁੱਕਿਆ ਸੀ। ਬਾਅਦ ਵਿੱਚ ਜਾਲੀ ਦਸਤਾਵੇਜ਼ਾਂ ਦੀ ਮਦਦ ਨਾਲ ਦੁਬ...









