ਚੰਡੀਗੜ੍ਹ ਵਿੱਚ ਵੱਡਾ ਹਾਦਸਾ, ਇਮਾਰਤ ਡਿੱਗੀ; ਬਚਾਅ ਕਾਰਜ ਜਾਰੀ, ਕਈ ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ
ਚੰਡੀਗੜ੍ਹ, 4 ਜੁਲਾਈ 2026: ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-2 ਵਿੱਚ ਸ਼ਨੀਵਾਰ ਨੂੰ ਇੱਕ ਪੁਰਾਣੀ ਇਮਾਰਤ ਅਚਾਨਕ ਢਹਿ-ਢੇਰੀ ਹੋ ਗਈ, ਜਿਸ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ। ਹਾਦਸੇ ਸਮੇਂ ਇਮਾਰਤ ਦੇ ਅੰਦਰ ਕੁੱਲ 7 ਲੋਕ ਮੌਜੂਦ ਸਨ। ਸ਼ੁਰੂਆਤੀ ਜਾਣਕਾਰੀ ਮੁਤਾਬਕ, 5 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ, ਜਦਕਿ ਇਮਾਰਤ ਦਾ ਮਾਲਕ ਅਤੇ ਉਸ ਦਾ ਇੱਕ ਕਰਮਚਾਰੀ ਹਜੇ ਵੀ ਮਲਬੇ ਹੇਠ ਫਸੇ ਹੋਏ ਹਨ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਐਮਰਜੈਂਸੀ ਬਚਾਅ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਅਤੇ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ। ਮਲਬੇ ਹੇਠ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਵਿਸ਼ੇਸ਼ ਯੋਜਨਾ ਤਹਿਤ ਕੰਮ ਕੀਤਾ ਜਾ ਰਿਹਾ ਹੈ।
ਰੈਸਕਿਊ ਆਪਰੇਸ਼ਨ ਤੇਜ਼, ਹਵਾ ਦੀ ਆਵਾਜਾਈ ਲਈ ਬਣਾਇਆ ਜਾ ਰਿਹਾ ਰਸਤਾ
ਬਚਾਅ ਟੀਮਾਂ ਵੱਲੋਂ ਮਲਬੇ ਹੇਠ ਫਸੇ ਲੋਕਾਂ ਤੱਕ ਪਹੁੰਚ ਬਣਾਉਣ ਲਈ ਇੱਕ ਰਸਤਾ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਤੱਕ ਆਕਸੀਜਨ ਦੀ ਪਹੁੰਚ ਬਣੀ ਰਹੇ। ਇਸਦੇ ਨਾਲ ਹੀ ਕਰੇਨ ਦੀ ਮਦਦ ਨਾਲ ਇਮਾਰਤ ਦਾ ਡਿੱਗਿਆ ਹੋਇਆ ਲੈਂਟਰ ਉੱਠਾ ਕੇ ਇੱਟਾਂ ਦੇ ਸਹਾਰੇ ਰੱਖਿ...









