ਤਿਕੋਣੀ ਸੀਰੀਜ਼ ਦੇ ਪਹਿਲੇ ਮੈਚ ‘ਚ ਅੱਜ ਭਿੜਣਗੇ ਭਾਰਤ ਏ ਅਤੇ ਸ਼੍ਰੀਲੰਕਾ ਏ
ਨਵੀਂ ਦਿੱਲੀ/ਸ਼੍ਰੀਲੰਕਾ, 09 ਜੂਨ 2026: ਸ਼੍ਰੀਲੰਕਾ ਵਿੱਚ ਸ਼ੁਰੂ ਹੋ ਰਹੀ ਵਨਡੇ ਤਿਕੋਣੀ ਲੜੀ ਦਾ ਪਹਿਲਾ ਮੁਕਾਬਲਾ ਅੱਜ ਭਾਰਤ ਏ ਅਤੇ ਸ਼੍ਰੀਲੰਕਾ ਏ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਦਾਂਬੁਲਾ ਦੇ Rangiri Dambulla International Stadium ਵਿੱਚ ਸਵੇਰੇ 10:00 ਵਜੇ ਸ਼ੁਰੂ ਹੋਵੇਗਾ। ਇਸ ਟੂਰਨਾਮੈਂਟ ਵਿੱਚ ਤੀਜੀ ਟੀਮ ਅਫਗਾਨਿਸਤਾਨ ਏ ਹੈ, ਜਿਸ ਨਾਲ ਮੁਕਾਬਲੇ ਹੋਰ ਵੀ ਦਿਲਚਸਪ ਬਣਨ ਦੀ ਉਮੀਦ ਹੈ।
ਭਾਰਤ ਏ ਦੀ ਅਗਵਾਈ ਨੌਜਵਾਨ ਬੱਲੇਬਾਜ਼ Tilak Varma ਕਰ ਰਹੇ ਹਨ, ਜਦਕਿ Ruturaj Gaikwad ਨੂੰ ਉਪ-ਕਪਤਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਟੀਮ ਵਿੱਚ ਸਭ ਤੋਂ ਵੱਧ ਚਰਚਾ 15 ਸਾਲਾ ਸਨਸਨੀਖੇਜ਼ ਬੱਲੇਬਾਜ਼ Vaibhav Suryavanshi ਨੂੰ ਲੈ ਕੇ ਹੈ, ਜੋ ਆਈਪੀਐਲ ਤੋਂ ਬਾਅਦ ਪਹਿਲੀ ਵਾਰ ਮੈਦਾਨ ਵਿੱਚ ਉਤਰੇਗਾ।
ਵੈਭਵ ਸੂਰਿਆਵੰਸ਼ੀ ‘ਤੇ ਹੋਣਗੀਆਂ ਸਭ ਦੀਆਂ ਨਜ਼ਰਾਂ
ਆਈਪੀਐਲ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੈਭਵ ਸੂਰਿਆਵੰਸ਼ੀ ਨੇ 776 ਦੌੜਾਂ ਬਣਾਈਆਂ ਅਤੇ ਟੂਰਨਾਮੈਂਟ ਦੀ ਔਰੇਂਜ ਕੈਪ ਆਪਣੇ ਨਾਮ ਕੀਤੀ। ਇਸ ਤੋਂ ਇਲਾਵਾ ਉਸਨੇ ਸਭ ਤੋਂ ਕੀਮਤੀ ਖਿਡਾਰੀ (MVP), ਸਾਲ ...









