ਕਸ਼ਮੀਰੀ ਹਿੰਦੂ ਸੈੱਲ ਦੇ ਵਫ਼ਦ ਨੇ CM ਨਾਇਬ ਸਿੰਘ ਸੈਣੀ ਨਾਲ ਕੀਤੀ ਮੁਲਾਕਾਤ, ਲਾਲ ਦੇਦ ਦੇ 705ਵੇਂ ਜਨਮ ਦਿਵਸ ਸਮਾਗਮ ਲਈ ਦਿੱਤਾ ਸੱਦਾ
ਚੰਡੀਗੜ੍ਹ, 11 ਸਤੰਬਰ 2026: ਹਰਿਆਣਾ ਦੇ ਕਸ਼ਮੀਰੀ ਹਿੰਦੂ ਸੈੱਲ ਦੇ ਇੱਕ ਵਫ਼ਦ ਨੇ ਵੀਰਵਾਰ ਨੂੰ ਚੰਡੀਗੜ੍ਹ ਸਥਿਤ ਕਬੀਰ ਕੁਟੀਰ ਵਿਖੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਵਫ਼ਦ ਨੇ ਮੁੱਖ ਮੰਤਰੀ ਨੂੰ ਕਸ਼ਮੀਰੀ ਸੰਤ-ਕਵਿੱਤਰੀ ਮਾਤਾ ਲੱਲੇਸ਼ਵਰੀ, ਜਿਨ੍ਹਾਂ ਨੂੰ ਲਾਲ ਦੇਦ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਦੇ 705ਵੇਂ ਜਨਮ ਦਿਵਸ ਮੌਕੇ ਗੁਰੂਗ੍ਰਾਮ ਵਿੱਚ ਕਰਵਾਏ ਜਾਣ ਵਾਲੇ ਵਿਸ਼ੇਸ਼ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ।
ਵਫ਼ਦ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਹ ਸਮਾਗਮ 19 ਸਤੰਬਰ 2026 ਨੂੰ ਗੁਰੂਗ੍ਰਾਮ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਸਮਾਗਮ ਦਾ ਉਦੇਸ਼ ਮਾਤਾ ਲੱਲੇਸ਼ਵਰੀ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਯਾਦ ਕਰਨਾ ਅਤੇ ਕਸ਼ਮੀਰੀ ਭਾਈਚਾਰੇ ਦੀਆਂ ਰਵਾਇਤਾਂ ਤੇ ਵਿਰਾਸਤ ਨੂੰ ਉਤਸ਼ਾਹਿਤ ਕਰਨਾ ਹੈ।
ਕਸ਼ਮੀਰੀ ਭਾਈਚਾਰੇ ਦੇ ਮੁੱਦਿਆਂ ’ਤੇ ਹੋਈ ਚਰਚਾ
ਮੁਲਾਕਾਤ ਦੌਰਾਨ ਵਫ਼ਦ ਨੇ ਕਸ਼ਮੀਰੀ ਭਾਈਚਾਰੇ ਨਾਲ ਜੁੜੇ ਵੱਖ-ਵੱਖ ਮੁੱਦੇ ਮੁੱਖ ਮੰਤਰੀ ਦੇ ਸਾਹਮਣੇ ਰੱਖੇ। ਇਸ ਦੇ ਨਾਲ ਹੀ ਭਾਈਚਾਰੇ ਦੀਆਂ ਕੁਝ ਮੰਗਾਂ ਅਤੇ ਸਮਾਜਿਕ ਤੇ ਸੱਭਿ...









