Saturday, September 12Punjabi People

Sports

ਮੀਂਹ ਕਾਰਨ ਚੌਥੇ ਦਿਨ ਦੀ ਖੇਡ ਰੱਦ, ਸ਼੍ਰੀਲੰਕਾ ਨੇ ਦੂਜੀ ਪਾਰੀ ’ਚ 16 ਦੌੜਾਂ ਦੀ ਬੜ੍ਹਤ ਬਣਾਈ

ਮੀਂਹ ਕਾਰਨ ਚੌਥੇ ਦਿਨ ਦੀ ਖੇਡ ਰੱਦ, ਸ਼੍ਰੀਲੰਕਾ ਨੇ ਦੂਜੀ ਪਾਰੀ ’ਚ 16 ਦੌੜਾਂ ਦੀ ਬੜ੍ਹਤ ਬਣਾਈ

Global News, Sports
ਕੋਲੰਬੋ, 26 ਅਗਸਤ 2026: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਕੋਲੰਬੋ ਵਿੱਚ ਖੇਡੇ ਜਾ ਰਹੇ ਟੈਸਟ ਮੈਚ ਦੇ ਚੌਥੇ ਦਿਨ ਮੀਂਹ ਨੇ ਖੇਡ ਵਿੱਚ ਵੱਡਾ ਵਿਘਨ ਪਾਇਆ। ਸ਼੍ਰੀਲੰਕਾ ਨੇ ਫਾਲੋਆਨ ਤੋਂ ਬਾਅਦ ਆਪਣੀ ਦੂਜੀ ਪਾਰੀ ਵਿੱਚ 6 ਵਿਕਟਾਂ ਦੇ ਨੁਕਸਾਨ ’ਤੇ 229 ਦੌੜਾਂ ਬਣਾ ਲਈਆਂ ਹਨ। ਇਸ ਤਰ੍ਹਾਂ ਸ਼੍ਰੀਲੰਕਾ ਨੇ ਭਾਰਤ ਦੀ ਪਹਿਲੀ ਪਾਰੀ ਦੇ ਸਕੋਰ ਦੇ ਮੁਕਾਬਲੇ 16 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਹੈ। ਦਿਨ ਦੀ ਖੇਡ ਖਤਮ ਹੋਣ ਸਮੇਂ ਸੋਨਲ ਦਿਨੁਸ਼ਾ 7 ਅਤੇ ਕੇਸਰਾ ਨੁਵੰਥਾ 3 ਦੌੜਾਂ ਬਣਾ ਕੇ ਕ੍ਰੀਜ਼ ’ਤੇ ਮੌਜੂਦ ਸਨ। ਭਾਰੀ ਮੀਂਹ ਕਾਰਨ ਚੌਥੇ ਦਿਨ ਦੀ ਖੇਡ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਸਮਾਪਤ ਕਰਨੀ ਪਈ। ਮੀਂਹ ਰੁਕਣ ਤੋਂ ਬਾਅਦ ਵੀ ਮੈਦਾਨ ਦੀ ਸਥਿਤੀ ਖੇਡ ਮੁੜ ਸ਼ੁਰੂ ਕਰਨ ਦੇ ਯੋਗ ਨਹੀਂ ਬਣ ਸਕੀ। ਗਰਾਊਂਡ ਸਟਾਫ ਵੱਲੋਂ ਮੈਦਾਨ ਨੂੰ ਸਮੇਂ ਸਿਰ ਤਿਆਰ ਨਾ ਕਰ ਸਕਣ ਕਾਰਨ ਅੰਪਾਇਰਾਂ ਨੇ ਦਿਨ ਦੀ ਬਾਕੀ ਖੇਡ ਰੱਦ ਕਰਨ ਦਾ ਫੈਸਲਾ ਕੀਤਾ। ਸ਼੍ਰੀਲੰਕਾ ਦੀ ਦੂਜੀ ਪਾਰੀ ਵਿੱਚ ਪਾਸਿੰਦੂ ਸੂਰੀਆਬੰਡਾਰਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 92 ਦੌੜਾਂ ਦੀ ਪਾਰੀ ਖੇਡੀ, ਪਰ ਉਹ ਸੈਂਕੜੇ ਤੋਂ ਸਿਰਫ਼ 8 ਦੌੜਾਂ ਦ...
ਪਿੰਡਾਂ ਦੇ ਨੌਜਵਾਨਾਂ ਲਈ CM ਭਗਵੰਤ ਮਾਨ ਦਾ ਵੱਡਾ ਤੋਹਫ਼ਾ, 500 ਆਧੁਨਿਕ ‘ਪੇਂਡੂ ਖੇਡ ਮੈਦਾਨ’ ਹੋਣਗੇ ਤਿਆਰ

ਪਿੰਡਾਂ ਦੇ ਨੌਜਵਾਨਾਂ ਲਈ CM ਭਗਵੰਤ ਮਾਨ ਦਾ ਵੱਡਾ ਤੋਹਫ਼ਾ, 500 ਆਧੁਨਿਕ ‘ਪੇਂਡੂ ਖੇਡ ਮੈਦਾਨ’ ਹੋਣਗੇ ਤਿਆਰ

Breaking News, Punjab News, Sports
ਘੱਗਾ/ਪਟਿਆਲਾ, 24 ਅਗਸਤ 2026: ਪੰਜਾਬ ਵਿੱਚ ਖੇਡਾਂ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਅਤੇ ਪੇਂਡੂ ਨੌਜਵਾਨਾਂ ਨੂੰ ਆਧੁਨਿਕ ਖੇਡ ਸਹੂਲਤਾਂ ਨਾਲ ਜੋੜਨ ਵੱਲ ਵੱਡਾ ਕਦਮ ਚੁੱਕਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਜ਼ਿਲ੍ਹੇ ਦੇ ਪਿੰਡ ਦੇਧਨਾ ਤੋਂ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਤਿਆਰ ਕੀਤੇ ਗਏ 509 ਤੋਂ ਵੱਧ ਆਧੁਨਿਕ ‘ਪੇਂਡੂ ਖੇਡ ਮੈਦਾਨ’ ਲੋਕਾਂ ਨੂੰ ਸਮਰਪਿਤ ਕੀਤੇ। ਇਸ ਨਾਲ ਹੁਣ ਤੱਕ ਪੰਜਾਬ ਦੇ ਨੌਜਵਾਨਾਂ ਨੂੰ ਸਮਰਪਿਤ ਕੀਤੇ ਜਾ ਚੁੱਕੇ ਪੇਂਡੂ ਖੇਡ ਮੈਦਾਨਾਂ ਦੀ ਗਿਣਤੀ 734 ਹੋ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਖੇਡ ਮੈਦਾਨਾਂ ਦਾ ਉਦੇਸ਼ ਪਿੰਡਾਂ ਦੇ ਨੌਜਵਾਨਾਂ ਨੂੰ ਆਪਣੇ ਹੀ ਇਲਾਕਿਆਂ ਵਿੱਚ ਆਧੁਨਿਕ ਅਤੇ ਵਿਸ਼ਵ ਪੱਧਰੀ ਖੇਡ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੂੰ ਉਤਸ਼ਾਹਿਤ ਕਰਕੇ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਵੀ ਇਹ ਮੈਦਾਨ ਅਹਿਮ ਭੂਮਿਕਾ ਨਿਭਾ ਸਕਦੇ ਹਨ। 3,100 ਪੇਂਡੂ ਖੇਡ ਮੈਦਾਨ ਵਿਕਸਤ ਕਰਨ ਦਾ ਟੀਚਾ ਭਗਵੰਤ ਸਿੰਘ ਮਾ...
ਭਾਰਤ-ਸ਼੍ਰੀਲੰਕਾ ਦੂਜਾ ਟੈਸਟ ਅੱਜ ਤੋਂ, ਗਿੱਲ ਕੋਲ 3,000 ਦੌੜਾਂ ਤੇ 50 ਛੱਕਿਆਂ ਦਾ ਡਬਲ ਰਿਕਾਰਡ ਬਣਾਉਣ ਦਾ ਮੌਕਾ

ਭਾਰਤ-ਸ਼੍ਰੀਲੰਕਾ ਦੂਜਾ ਟੈਸਟ ਅੱਜ ਤੋਂ, ਗਿੱਲ ਕੋਲ 3,000 ਦੌੜਾਂ ਤੇ 50 ਛੱਕਿਆਂ ਦਾ ਡਬਲ ਰਿਕਾਰਡ ਬਣਾਉਣ ਦਾ ਮੌਕਾ

Breaking News, Global News, National News, Sports
ਕੋਲੰਬੋ, 23 ਅਗਸਤ 2026: ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਖੇਡੀ ਜਾ ਰਹੀ ਦੋ ਟੈਸਟ ਮੈਚਾਂ ਦੀ ਲੜੀ ਦਾ ਦੂਜਾ ਅਤੇ ਆਖਰੀ ਮੁਕਾਬਲਾ ਅੱਜ, 23 ਅਗਸਤ ਤੋਂ ਕੋਲੰਬੋ ਦੇ ਸਿੰਹਲੀ ਸਪੋਰਟਸ ਕਲੱਬ (SSC) ਮੈਦਾਨ ਵਿੱਚ ਸ਼ੁਰੂ ਹੋਵੇਗਾ। ਪਹਿਲਾ ਟੈਸਟ 165 ਦੌੜਾਂ ਨਾਲ ਜਿੱਤ ਕੇ ਭਾਰਤੀ ਟੀਮ ਪਹਿਲਾਂ ਹੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਚੁੱਕੀ ਹੈ। ਹੁਣ ਟੀਮ ਦੀ ਨਜ਼ਰ ਦੂਜਾ ਟੈਸਟ ਜਿੱਤ ਕੇ ਲੜੀ 2-0 ਨਾਲ ਆਪਣੇ ਨਾਮ ਕਰਨ ’ਤੇ ਹੈ। ਭਾਰਤ ਲਈ ਇਹ ਮੁਕਾਬਲਾ ਇਸ ਲਈ ਵੀ ਅਹਿਮ ਹੈ ਕਿਉਂਕਿ ਟੀਮ ਲੰਬੇ ਸਮੇਂ ਬਾਅਦ ਵਿਦੇਸ਼ੀ ਧਰਤੀ ’ਤੇ ਟੈਸਟ ਲੜੀ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਰਤ ਨੇ ਆਖਰੀ ਵਾਰ ਜੁਲਾਈ 2023 ਵਿੱਚ ਵੈਸਟਇੰਡੀਜ਼ ਖ਼ਿਲਾਫ਼ ਵਿਦੇਸ਼ ਵਿੱਚ ਟੈਸਟ ਲੜੀ ਆਪਣੇ ਨਾਮ ਕੀਤੀ ਸੀ। ਇਸ ਲਈ ਕੋਲੰਬੋ ਟੈਸਟ ਵਿੱਚ ਟੀਮ ਜਿੱਤ ਦੇ ਨਾਲ ਆਪਣੀ ਵਿਦੇਸ਼ੀ ਟੈਸਟ ਮੁਹਿੰਮ ਨੂੰ ਵੀ ਮਜ਼ਬੂਤ ਕਰਨਾ ਚਾਹੇਗੀ। ਗਿੱਲ ਦੇ ਨਿਸ਼ਾਨੇ ’ਤੇ ਦੋ ਵੱਡੇ ਰਿਕਾਰਡ ਭਾਰਤੀ ਕਪਤਾਨ ਸ਼ੁਭਮਨ ਗਿੱਲ ਲਈ ਇਹ ਟੈਸਟ ਮੈਚ ਨਿੱਜੀ ਤੌਰ ’ਤੇ ਵੀ ਬੇਹੱਦ ਖ਼ਾਸ ਹੋ ਸਕਦਾ ਹੈ। ਗਿੱਲ ਕੋਲ ਇਸ ਮੁਕਾਬਲੇ ਦੌਰਾਨ ਦੋ ਵੱਡੇ ਨਿੱਜੀ ...
ਲਾਤਵੀਆ ਦੇ ਅੰਤਰਰਾਸ਼ਟਰੀ ਸੱਭਿਆਚਾਰਕ ਮੇਲੇ ‘ਚ ਗੂੰਜਿਆ ਗੱਤਕੇ ਦਾ ਜੌਹਰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਕੋਚ ਤਲਵਿੰਦਰ ਸਿੰਘ ਨੇ ਕੀਤੀ ਭਾਰਤ ਦੀ ਨੁਮਾਇੰਦਗੀ

ਲਾਤਵੀਆ ਦੇ ਅੰਤਰਰਾਸ਼ਟਰੀ ਸੱਭਿਆਚਾਰਕ ਮੇਲੇ ‘ਚ ਗੂੰਜਿਆ ਗੱਤਕੇ ਦਾ ਜੌਹਰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਕੋਚ ਤਲਵਿੰਦਰ ਸਿੰਘ ਨੇ ਕੀਤੀ ਭਾਰਤ ਦੀ ਨੁਮਾਇੰਦਗੀ

Global News, Punjab News, Sports
ਫਤਿਹਗੜ੍ਹ ਸਾਹਿਬ, 12 ਅਗਸਤ 2026: ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਯੂਨੀਵਰਸਿਟੀ ਦੇ ਗੱਤਕਾ ਕੋਚ ਤਲਵਿੰਦਰ ਸਿੰਘ ਨੇ ਯੂਰਪੀ ਦੇਸ਼ ਲਾਤਵੀਆ ਵਿੱਚ 28 ਜੁਲਾਈ ਤੋਂ 4 ਅਗਸਤ 2026 ਤੱਕ ਕਰਵਾਏ ਗਏ Lipa Kust International Culture Festival ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਸਿੱਖ ਮਾਰਸ਼ਲ ਆਰਟ ਗੱਤਕਾ ਦੇ ਸ਼ਾਨਦਾਰ ਜੌਹਰ ਦਿਖਾਏ। ਇਸ ਦੌਰਾਨ ਉਨ੍ਹਾਂ ਨੇ ਵਿਦੇਸ਼ੀ ਧਰਤੀ ‘ਤੇ ਗੱਤਕੇ ਦੀ ਵਿਲੱਖਣ ਕਲਾ ਅਤੇ ਸਿੱਖ ਵਿਰਾਸਤ ਨਾਲ ਦਰਸ਼ਕਾਂ ਨੂੰ ਜਾਣੂ ਕਰਵਾਇਆ। ਇਸ ਅੰਤਰਰਾਸ਼ਟਰੀ ਸੱਭਿਆਚਾਰਕ ਮੇਲੇ ਵਿੱਚ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਆਈਆਂ ਟੀਮਾਂ ਨੇ ਸ਼ਮੂਲੀਅਤ ਕੀਤੀ। ਵੱਖ-ਵੱਖ ਦੇਸ਼ਾਂ ਦੇ ਕਲਾਕਾਰਾਂ ਅਤੇ ਪ੍ਰਤੀਨਿਧੀਆਂ ਨੇ ਆਪਣੇ-ਆਪਣੇ ਦੇਸ਼ਾਂ ਦੀ ਕਲਾ, ਸੱਭਿਆਚਾਰ, ਲੋਕ ਵਿਰਾਸਤ ਅਤੇ ਪਰੰਪਰਾਵਾਂ ਦੀ ਪੇਸ਼ਕਾਰੀ ਕੀਤੀ। ਗੱਤਕੇ ਰਾਹੀਂ ਸਿੱਖ ਵਿਰਾਸਤ ਦੀ ਸ਼ਾਨਦਾਰ ਪੇਸ਼ਕਾਰੀ ਭਾਰਤੀ ਟੀਮ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਗੱਤਕਾ ਕੋਚ ਤਲਵਿੰਦਰ ਸਿੰਘ ਅਤੇ ਗੱਤਕਾ ਖਿਡਾਰੀ ਲ...
ਗੋਡੇ ਦੀ ਸਰਜਰੀ ਮਗਰੋਂ ਅਸ਼ਮਿਤਾ ਚਲੀਹਾ ਦੀ ਸ਼ਾਨਦਾਰ ਵਾਪਸੀ, ਚੀਨੀ ਸ਼ਟਲਰ ਨੂੰ ਹਰਾ ਕੇ ਜਿੱਤਿਆ ਪਹਿਲਾ BWF ਵਰਲਡ ਟੂਰ ਖ਼ਿਤਾਬ

ਗੋਡੇ ਦੀ ਸਰਜਰੀ ਮਗਰੋਂ ਅਸ਼ਮਿਤਾ ਚਲੀਹਾ ਦੀ ਸ਼ਾਨਦਾਰ ਵਾਪਸੀ, ਚੀਨੀ ਸ਼ਟਲਰ ਨੂੰ ਹਰਾ ਕੇ ਜਿੱਤਿਆ ਪਹਿਲਾ BWF ਵਰਲਡ ਟੂਰ ਖ਼ਿਤਾਬ

Breaking News, Sports
ਆਸਨ (ਕੋਰੀਆ), 9 ਅਗਸਤ 2026:  ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਅਸ਼ਮਿਤਾ ਚਲੀਹਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੋਰੀਆ ਮਾਸਟਰਜ਼ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ। ਐਤਵਾਰ ਨੂੰ ਖੇਡੇ ਗਏ ਫਾਈਨਲ ਵਿੱਚ ਅਸਾਮ ਦੀ 26 ਸਾਲਾ ਖਿਡਾਰਨ ਨੇ ਚੀਨ ਦੀ ਚੌਥਾ ਦਰਜਾ ਪ੍ਰਾਪਤ ਹਾਨ ਕਿਆਨ ਸ਼ੀ ਨੂੰ ਤਿੰਨ ਗੇਮਾਂ ਦੇ ਰੋਮਾਂਚਕ ਮੁਕਾਬਲੇ ਵਿੱਚ 14-21, 21-14, 21-14 ਨਾਲ ਮਾਤ ਦਿੱਤੀ। 53 ਮਿੰਟ ਤੱਕ ਚੱਲੇ ਇਸ ਮੁਕਾਬਲੇ ਵਿੱਚ ਚਲੀਹਾ ਨੇ ਪਹਿਲਾ ਗੇਮ ਗੁਆਉਣ ਤੋਂ ਬਾਅਦ ਜਿਸ ਤਰ੍ਹਾਂ ਵਾਪਸੀ ਕੀਤੀ, ਉਹ ਉਸ ਦੇ ਦ੍ਰਿੜ੍ਹ ਇਰਾਦੇ ਅਤੇ ਸ਼ਾਨਦਾਰ ਫਿਟਨੈੱਸ ਦਾ ਸਬੂਤ ਸੀ। ਇਹ ਅਸ਼ਮਿਤਾ ਚਲੀਹਾ ਦਾ ਪਹਿਲਾ BWF ਵਰਲਡ ਟੂਰ ਖ਼ਿਤਾਬ ਹੈ। ਪਹਿਲਾ ਗੇਮ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਫਾਈਨਲ ਦੀ ਸ਼ੁਰੂਆਤ ਭਾਰਤੀ ਖਿਡਾਰਨ ਲਈ ਚੰਗੀ ਰਹੀ। ਚਲੀਹਾ ਨੇ 3-0 ਦੀ ਬੜ੍ਹਤ ਬਣਾਉਣ ਤੋਂ ਬਾਅਦ ਸਕੋਰ ਨੂੰ 9-5 ਤੱਕ ਪਹੁੰਚਾ ਦਿੱਤਾ। ਹਾਲਾਂਕਿ, ਹਾਨ ਕਿਆਨ ਸ਼ੀ ਨੇ ਜ਼ਬਰਦਸਤ ਵਾਪਸੀ ਕਰਦਿਆਂ ਸਕੋਰ 11-11 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਚੀਨ...
IND vs SL: ਗੁਰਨੂਰ ਬਰਾੜ ਦੀ ਤੂਫ਼ਾਨੀ ਬੱਲੇਬਾਜ਼ੀ, ਇੱਕ ਓਵਰ ‘ਚ 4 ਛੱਕੇ ਜੜ ਕੇ ਮਚਾਈ ਤਬਾਹੀ

IND vs SL: ਗੁਰਨੂਰ ਬਰਾੜ ਦੀ ਤੂਫ਼ਾਨੀ ਬੱਲੇਬਾਜ਼ੀ, ਇੱਕ ਓਵਰ ‘ਚ 4 ਛੱਕੇ ਜੜ ਕੇ ਮਚਾਈ ਤਬਾਹੀ

Global News, Sports
ਕੋਲੰਬੋ, 08 ਅਗਸਤ 2026: ਭਾਰਤੀ ਕ੍ਰਿਕਟ ਟੀਮ ਇਸ ਸਮੇਂ ਕੋਲੰਬੋ ਦੇ ਐਨਸੀਸੀ ਗਰਾਊਂਡ ਵਿੱਚ ਸ਼੍ਰੀਲੰਕਾ ਕ੍ਰਿਕਟ ਇਲੈਵਨ ਖ਼ਿਲਾਫ਼ ਤਿੰਨ ਦਿਨਾਂ ਦਾ ਅਭਿਆਸ ਮੈਚ ਖੇਡ ਰਹੀ ਹੈ। ਮੈਚ ਦੇ ਦੂਜੇ ਦਿਨ ਦਾ ਖੇਡ ਸਮਾਪਤ ਹੋ ਚੁੱਕਾ ਹੈ ਅਤੇ ਭਾਰਤ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਮੁਕਾਬਲੇ ਵਿੱਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਪਹਿਲੇ ਦਿਨ ਸ਼੍ਰੀਲੰਕਾ ਦੇ ਬੱਲੇਬਾਜ਼ਾਂ ਨੇ ਭਾਰਤੀ ਗੇਂਦਬਾਜ਼ਾਂ ਨੂੰ ਕਾਫ਼ੀ ਪਰੇਸ਼ਾਨ ਕੀਤਾ ਸੀ। ਸ਼੍ਰੀਲੰਕਾ ਕ੍ਰਿਕਟ ਇਲੈਵਨ ਨੇ ਦਿਨ ਦੀ ਸਮਾਪਤੀ ਤੱਕ 8 ਵਿਕਟਾਂ ਦੇ ਨੁਕਸਾਨ ‘ਤੇ 363 ਦੌੜਾਂ ਬਣਾਈਆਂ ਸਨ। ਹਾਲਾਂਕਿ, ਦੂਜੇ ਦਿਨ ਭਾਰਤੀ ਬੱਲੇਬਾਜ਼ਾਂ ਨੇ ਮੈਦਾਨ ‘ਤੇ ਉਤਰ ਕੇ ਜ਼ਬਰਦਸਤ ਜਵਾਬ ਦਿੱਤਾ। ਪਡਿੱਕਲ ਦਾ ਸ਼ਾਨਦਾਰ ਸੈਂਕੜਾ ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਭਾਰਤ ਨੇ 6 ਵਿਕਟਾਂ ਗੁਆ ਕੇ 357 ਦੌੜਾਂ ਬਣਾ ਲਈਆਂ ਹਨ। ਭਾਰਤ ਵੱਲੋਂ ਸਭ ਤੋਂ ਵੱਧ ਪ੍ਰਭਾਵਸ਼ਾਲੀ ਪਾਰੀ ਦੇਵਦੱਤ ਪਡਿੱਕਲ ਨੇ ਖੇਡੀ। ਪਡਿੱਕਲ ਨੇ 164 ਗੇਂਦਾਂ ਦਾ ਸਾਹਮਣਾ ਕਰਦਿਆਂ 142 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਉਹ ਦਿਨ ਦੀ ਖੇਡ ਸਮਾਪਤ ਹੋਣ ਸਮੇਂ ਨਾਬਾਦ ਰਹੇ। ਪਡਿੱਕਲ...
IND vs ZIM: ਭਾਰਤ ਦੀ ਜ਼ਿੰਬਾਬਵੇ ‘ਤੇ 7 ਵਿਕਟਾਂ ਨਾਲ ਸ਼ਾਨਦਾਰ ਜਿੱਤ; 15 ਸਾਲਾ ਵੈਭਵ ਸੂਰਿਆਵੰਸ਼ੀ ਨੇ ਤੋੜਿਆ ਸਚਿਨ ਤੇਂਦੁਲਕਰ ਦਾ ਇਤਿਹਾਸਕ ਰਿਕਾਰਡ

IND vs ZIM: ਭਾਰਤ ਦੀ ਜ਼ਿੰਬਾਬਵੇ ‘ਤੇ 7 ਵਿਕਟਾਂ ਨਾਲ ਸ਼ਾਨਦਾਰ ਜਿੱਤ; 15 ਸਾਲਾ ਵੈਭਵ ਸੂਰਿਆਵੰਸ਼ੀ ਨੇ ਤੋੜਿਆ ਸਚਿਨ ਤੇਂਦੁਲਕਰ ਦਾ ਇਤਿਹਾਸਕ ਰਿਕਾਰਡ

Sports
ਹਰਾਰੇ, 24 ਜੁਲਾਈ 2026: ਭਾਰਤ ਨੇ ਤਿੰਨ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ ਪਹਿਲੇ ਮੁਕਾਬਲੇ ਵਿੱਚ ਜ਼ਿੰਬਾਬਵੇ ਨੂੰ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ ਵਿੱਚ 1-0 ਦੀ ਬੜ੍ਹਤ ਹਾਸਲ ਕਰ ਲਈ। ਹਰਾਰੇ ਸਪੋਰਟਸ ਕਲੱਬ ਵਿੱਚ ਖੇਡੇ ਗਏ ਇਸ ਮੈਚ ਵਿੱਚ ਜਿੱਥੇ ਭਾਰਤੀ ਗੇਂਦਬਾਜ਼ਾਂ ਨੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ, ਉੱਥੇ 15 ਸਾਲਾ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਇਤਿਹਾਸ ਰਚਦਿਆਂ ਆਪਣੇ ਡੈਬਿਊ ਦੌਰ ਵਿੱਚ ਹੀ ਦੁਨੀਆ ਭਰ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਵੈਭਵ ਸੂਰਿਆਵੰਸ਼ੀ ਨੇ ਤੂਫ਼ਾਨੀ ਅਰਧ ਸੈਂਕੜਾ ਜੜਦਿਆਂ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਅਰਧ ਸੈਂਕੜਾ ਬਣਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣਨ ਦਾ ਮਾਣ ਹਾਸਲ ਕੀਤਾ। ਉਨ੍ਹਾਂ ਨੇ ਇਹ ਕਾਰਨਾਮਾ 15 ਸਾਲ 118 ਦਿਨ ਦੀ ਉਮਰ ਵਿੱਚ ਕਰਕੇ ਭਾਰਤੀ ਕ੍ਰਿਕਟ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਦਹਾਕਿਆਂ ਪੁਰਾਣਾ ਰਿਕਾਰਡ ਤੋੜ ਦਿੱਤਾ। ਸਚਿਨ ਨੇ 1989 ਵਿੱਚ ਪਾਕਿਸਤਾਨ ਵਿਰੁੱਧ 16 ਸਾਲ 213 ਦਿਨ ਦੀ ਉਮਰ ਵਿੱਚ ਆਪਣਾ ਪਹਿਲਾ ਅੰਤਰਰਾਸ਼ਟਰੀ ਅਰਧ ਸੈਂਕੜਾ ਲਗਾਇਆ ਸੀ। ਇਸ ਤੋਂ ਇਲਾਵਾ ਵੈ...
ਇੰਗਲੈਂਡ ਨੇ ਪੰਜਵੇਂ ਟੀ-20 ਵਿੱਚ ਭਾਰਤ ਨੂੰ 56 ਦੌੜਾਂ ਨਾਲ ਹਰਾਇਆ, 257 ਦੌੜਾਂ ਬਣਾ ਕੇ ਬਣਾਏ ਕਈ ਇਤਿਹਾਸਕ ਰਿਕਾਰਡ

ਇੰਗਲੈਂਡ ਨੇ ਪੰਜਵੇਂ ਟੀ-20 ਵਿੱਚ ਭਾਰਤ ਨੂੰ 56 ਦੌੜਾਂ ਨਾਲ ਹਰਾਇਆ, 257 ਦੌੜਾਂ ਬਣਾ ਕੇ ਬਣਾਏ ਕਈ ਇਤਿਹਾਸਕ ਰਿਕਾਰਡ

Sports
ਸਾਊਥੈਂਪਟਨ, 12 ਜੁਲਾਈ 2026: ਭਾਰਤ ਅਤੇ ਇੰਗਲੈਂਡ ਦਰਮਿਆਨ ਖੇਡੀ ਗਈ ਪੰਜ ਮੈਚਾਂ ਦੀ ਟੀ-20 ਸੀਰੀਜ਼ ਦੇ ਆਖ਼ਰੀ ਮੁਕਾਬਲੇ ਵਿੱਚ ਇੰਗਲੈਂਡ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਨੂੰ 56 ਦੌੜਾਂ ਨਾਲ ਹਰਾ ਦਿੱਤਾ। ਸਾਊਥੈਂਪਟਨ ਵਿੱਚ ਖੇਡੇ ਗਏ ਇਸ ਮੁਕਾਬਲੇ ਦੌਰਾਨ ਇੰਗਲੈਂਡ ਦੇ ਬੱਲੇਬਾਜ਼ਾਂ ਨੇ ਭਾਰਤੀ ਗੇਂਦਬਾਜ਼ੀ ਹਮਲੇ ਦੀ ਜ਼ਬਰਦਸਤ ਧੁਨਾਈ ਕਰਦਿਆਂ ਨਿਰਧਾਰਤ 20 ਓਵਰਾਂ ਵਿੱਚ 257 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ, ਜੋ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਭਾਰਤ ਵਿਰੁੱਧ ਕਿਸੇ ਵੀ ਟੀਮ ਵੱਲੋਂ ਬਣਾਇਆ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ ਵੀ ਇਹ ਰਿਕਾਰਡ ਇੰਗਲੈਂਡ ਦੇ ਹੀ ਨਾਮ ਸੀ। ਟੀਮ ਨੇ ਇਸੇ ਸਾਲ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਭਾਰਤ ਖ਼ਿਲਾਫ਼ 246 ਦੌੜਾਂ ਬਣਾਈਆਂ ਸਨ, ਜਿਸ ਨੂੰ ਹੁਣ ਉਸ ਨੇ ਆਪ ਹੀ ਪਿੱਛੇ ਛੱਡ ਦਿੱਤਾ ਹੈ। ਮੈਚ ਦੌਰਾਨ ਕਪਤਾਨ ਜੋਸ ਬਟਲਰ ਅਤੇ ਹੈਰੀ ਬਰੂਕ ਨੇ ਭਾਰਤੀ ਗੇਂਦਬਾਜ਼ਾਂ ਨੂੰ ਕੋਈ ਮੌਕਾ ਨਾ ਦਿੰਦਿਆਂ ਦੂਜੀ ਵਿਕਟ ਲਈ 233 ਦੌੜਾਂ ਦੀ ਰਿਕਾਰਡਤੋੜ ਸਾਂਝੇਦਾਰੀ ਕੀਤੀ। ਇਹ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਕਿਸੇ ...
ਤਿਕੋਣੀ ਸੀਰੀਜ਼ ਦੇ ਪਹਿਲੇ ਮੈਚ ‘ਚ ਅੱਜ ਭਿੜਣਗੇ ਭਾਰਤ ਏ ਅਤੇ ਸ਼੍ਰੀਲੰਕਾ ਏ

ਤਿਕੋਣੀ ਸੀਰੀਜ਼ ਦੇ ਪਹਿਲੇ ਮੈਚ ‘ਚ ਅੱਜ ਭਿੜਣਗੇ ਭਾਰਤ ਏ ਅਤੇ ਸ਼੍ਰੀਲੰਕਾ ਏ

Breaking News, Sports
ਨਵੀਂ ਦਿੱਲੀ/ਸ਼੍ਰੀਲੰਕਾ, 09 ਜੂਨ 2026: ਸ਼੍ਰੀਲੰਕਾ ਵਿੱਚ ਸ਼ੁਰੂ ਹੋ ਰਹੀ ਵਨਡੇ ਤਿਕੋਣੀ ਲੜੀ ਦਾ ਪਹਿਲਾ ਮੁਕਾਬਲਾ ਅੱਜ ਭਾਰਤ ਏ ਅਤੇ ਸ਼੍ਰੀਲੰਕਾ ਏ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਦਾਂਬੁਲਾ ਦੇ Rangiri Dambulla International Stadium ਵਿੱਚ ਸਵੇਰੇ 10:00 ਵਜੇ ਸ਼ੁਰੂ ਹੋਵੇਗਾ। ਇਸ ਟੂਰਨਾਮੈਂਟ ਵਿੱਚ ਤੀਜੀ ਟੀਮ ਅਫਗਾਨਿਸਤਾਨ ਏ ਹੈ, ਜਿਸ ਨਾਲ ਮੁਕਾਬਲੇ ਹੋਰ ਵੀ ਦਿਲਚਸਪ ਬਣਨ ਦੀ ਉਮੀਦ ਹੈ। ਭਾਰਤ ਏ ਦੀ ਅਗਵਾਈ ਨੌਜਵਾਨ ਬੱਲੇਬਾਜ਼ Tilak Varma ਕਰ ਰਹੇ ਹਨ, ਜਦਕਿ Ruturaj Gaikwad ਨੂੰ ਉਪ-ਕਪਤਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਟੀਮ ਵਿੱਚ ਸਭ ਤੋਂ ਵੱਧ ਚਰਚਾ 15 ਸਾਲਾ ਸਨਸਨੀਖੇਜ਼ ਬੱਲੇਬਾਜ਼ Vaibhav Suryavanshi ਨੂੰ ਲੈ ਕੇ ਹੈ, ਜੋ ਆਈਪੀਐਲ ਤੋਂ ਬਾਅਦ ਪਹਿਲੀ ਵਾਰ ਮੈਦਾਨ ਵਿੱਚ ਉਤਰੇਗਾ। ਵੈਭਵ ਸੂਰਿਆਵੰਸ਼ੀ ‘ਤੇ ਹੋਣਗੀਆਂ ਸਭ ਦੀਆਂ ਨਜ਼ਰਾਂ ਆਈਪੀਐਲ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੈਭਵ ਸੂਰਿਆਵੰਸ਼ੀ ਨੇ 776 ਦੌੜਾਂ ਬਣਾਈਆਂ ਅਤੇ ਟੂਰਨਾਮੈਂਟ ਦੀ ਔਰੇਂਜ ਕੈਪ ਆਪਣੇ ਨਾਮ ਕੀਤੀ। ਇਸ ਤੋਂ ਇਲਾਵਾ ਉਸਨੇ ਸਭ ਤੋਂ ਕੀਮਤੀ ਖਿਡਾਰੀ (MVP), ਸਾਲ ...
IND vs AFG, Day 2: ਰਾਹੁਲ-ਗਿੱਲ ਦੇ ਸੈਂਕੜਿਆਂ ਨਾਲ ਭਾਰਤ ਦੀ ਮਜ਼ਬੂਤ ਪਕੜ, ਅਫਗਾਨਿਸਤਾਨ ਬੈਕਫੁੱਟ ‘ਤੇ

IND vs AFG, Day 2: ਰਾਹੁਲ-ਗਿੱਲ ਦੇ ਸੈਂਕੜਿਆਂ ਨਾਲ ਭਾਰਤ ਦੀ ਮਜ਼ਬੂਤ ਪਕੜ, ਅਫਗਾਨਿਸਤਾਨ ਬੈਕਫੁੱਟ ‘ਤੇ

Sports
ਚੰਡੀਗੜ੍ਹ, 7 ਜੂਨ 2026: ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਖੇਡੇ ਜਾ ਰਹੇ ਇਕਲੌਤੇ ਟੈਸਟ ਮੈਚ ਦੇ ਦੂਜੇ ਦਿਨ ਭਾਰਤੀ ਟੀਮ ਨੇ ਹਰ ਖੇਤਰ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ। ਬੱਲੇਬਾਜ਼ਾਂ ਦੀ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਗੇਂਦਬਾਜ਼ਾਂ ਨੇ ਵੀ ਕਮਾਲ ਦਿਖਾਇਆ, ਜਿਸ ਕਾਰਨ ਮੇਜ਼ਬਾਨ ਟੀਮ ਨੇ ਮੈਚ ‘ਤੇ ਆਪਣੀ ਪਕੜ ਹੋਰ ਮਜ਼ਬੂਤ ਕਰ ਲਈ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਪਹਿਲੀ ਪਾਰੀ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ 564 ਦੌੜਾਂ ਬਣਾਕੇ ਪਾਰੀ ਐਲਾਨ ਦਿੱਤੀ। ਇਸ ਵਿਸ਼ਾਲ ਸਕੋਰ ਦੇ ਜਵਾਬ ਵਿੱਚ ਅਫਗਾਨਿਸਤਾਨ ਦੀ ਸ਼ੁਰੂਆਤ ਨਿਰਾਸ਼ਾਜਨਕ ਰਹੀ ਅਤੇ ਦਿਨ ਦੀ ਖੇਡ ਖਤਮ ਹੋਣ ਤੱਕ ਟੀਮ ਨੇ 39.5 ਓਵਰਾਂ ਵਿੱਚ 5 ਵਿਕਟਾਂ ਗੁਆ ਕੇ ਸਿਰਫ਼ 113 ਦੌੜਾਂ ਹੀ ਬਣਾਈਆਂ। ਇਸ ਤਰ੍ਹਾਂ ਮਹਿਮਾਨ ਟੀਮ ਅਜੇ ਵੀ ਭਾਰਤ ਤੋਂ 451 ਦੌੜਾਂ ਪਿੱਛੇ ਹੈ। ਰਾਹੁਲ ਅਤੇ ਸੁਦਰਸ਼ਨ ਨੇ ਰੱਖੀ ਮਜ਼ਬੂਤ ਨੀਂਹ ਭਾਰਤ ਨੂੰ ਯਸ਼ਸਵੀ ਜੈਸਵਾਲ ਅਤੇ ਕੇਐਲ ਰਾਹੁਲ ਨੇ ਸੰਭਲੀ ਹੋਈ ਸ਼ੁਰੂਆਤ ਦਿਵਾਈ। ਦੋਵਾਂ ਨੇ ਪਹਿਲੀ ਵਿਕਟ ਲਈ 41 ਦੌੜਾਂ ਜੋੜੀਆਂ, ਪਰ ਜੈਸਵਾਲ 24 ਦੌੜਾਂ ਬਣਾਕੇ ਪੈਵਿਲੀਅਨ ਪਰਤ ...