
ਰੂਪਨਗਰ, 2 ਅਕਤੂਬਰ 2026: ‘ਖੇਡਾਂ ਵਤਨ ਪੰਜਾਬ ਦੀਆਂ-2026’ ਸੀਜ਼ਨ-4 ਤਹਿਤ ਰੂਪਨਗਰ ਜ਼ਿਲ੍ਹੇ ਵਿੱਚ ਚੱਲ ਰਹੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਖਿਡਾਰੀਆਂ ਵੱਲੋਂ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਹਿੱਸਾ ਲਿਆ ਜਾ ਰਿਹਾ ਹੈ। ਵੱਖ-ਵੱਖ ਖੇਡਾਂ ਵਿੱਚ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਸ਼ਾਨਦਾਰ ਮੁਕਾਬਲੇ ਪੇਸ਼ ਕੀਤੇ।
ਇਹ ਜ਼ਿਲ੍ਹਾ ਪੱਧਰੀ ਮੁਕਾਬਲੇ ਡਿਪਟੀ ਕਮਿਸ਼ਨਰ ਸ੍ਰੀ ਆਦਿਤਿਆ ਡੇਚਲਵਾਲ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਜਗਜੀਵਨ ਸਿੰਘ ਗਿੱਲ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਹਨ। ਮੁਕਾਬਲਿਆਂ ਦੌਰਾਨ ਖਿਡਾਰੀਆਂ ਦੇ ਨਾਲ-ਨਾਲ ਖੇਡ ਪ੍ਰੇਮੀਆਂ ਵਿੱਚ ਵੀ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ।
ਖੋ-ਖੋ ਮੁਕਾਬਲਿਆਂ ਵਿੱਚ ਇਨ੍ਹਾਂ ਟੀਮਾਂ ਨੇ ਹਾਸਲ ਕੀਤੇ ਸਥਾਨ
ਖੋ-ਖੋ ਦੇ 14 ਸਾਲਾ ਉਮਰ ਵਰਗ ਲੜਕਿਆਂ ਦੇ ਮੁਕਾਬਲਿਆਂ ਵਿੱਚ ਮੋਰਿੰਡਾ-ਏ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਨੂਰਪੁਰ ਬੇਦੀ ਨੇ ਦੂਜਾ ਅਤੇ ਅਨੰਦਪੁਰ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 17 ਸਾਲਾ ਉਮਰ ਵਰਗ ਲੜਕਿਆਂ ਵਿੱਚ ਨੂਰਪੁਰ ਬੇਦੀ-ਏ ਨੇ ਪਹਿਲਾ, ਰੂਪਨਗਰ-ਏ ਨੇ ਦੂਜਾ ਅਤੇ ਮੋਰਿੰਡਾ-ਏ ਨੇ ਤੀਜਾ ਸਥਾਨ ਹਾਸਲ ਕੀਤਾ।
ਲੜਕੀਆਂ ਦੇ 14 ਸਾਲਾ ਉਮਰ ਵਰਗ ਵਿੱਚ ਨੂਰਪੁਰ ਬੇਦੀ-ਏ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅਨੰਦਪੁਰ ਸਾਹਿਬ-ਏ ਦੂਜੇ ਅਤੇ ਨੂਰਪੁਰ ਬੇਦੀ-ਬੀ ਤੀਜੇ ਸਥਾਨ ’ਤੇ ਰਹੀ। 21 ਸਾਲਾ ਉਮਰ ਵਰਗ ਲੜਕੀਆਂ ਦੇ ਮੁਕਾਬਲਿਆਂ ਵਿੱਚ ਸਸਸਸ ਦੁੱਗਰੀ ਨੇ ਪਹਿਲਾ ਅਤੇ ਨੂਰਪੁਰ ਨੇ ਦੂਜਾ ਸਥਾਨ ਹਾਸਲ ਕੀਤਾ।
ਕਬੱਡੀ ਵਿੱਚ ਵੀ ਖਿਡਾਰੀਆਂ ਨੇ ਦਿਖਾਇਆ ਦਮਖਮ
ਕਬੱਡੀ ਦੇ 14 ਸਾਲਾ ਉਮਰ ਵਰਗ ਲੜਕਿਆਂ ਦੇ ਮੁਕਾਬਲਿਆਂ ਵਿੱਚ ਅਨੰਦਪੁਰ ਸਾਹਿਬ-ਏ ਨੇ ਪਹਿਲਾ ਅਤੇ ਨੂਰਪੁਰ ਬੇਦੀ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਉਮਰ ਵਰਗ ਦੀਆਂ ਲੜਕੀਆਂ ਦੇ ਮੁਕਾਬਲਿਆਂ ਵਿੱਚ ਵੀ ਅਨੰਦਪੁਰ ਸਾਹਿਬ-ਏ ਨੇ ਪਹਿਲਾ ਅਤੇ ਨੂਰਪੁਰ ਬੇਦੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
17 ਸਾਲਾ ਉਮਰ ਵਰਗ ਲੜਕੀਆਂ ਦੇ ਕਬੱਡੀ ਮੁਕਾਬਲਿਆਂ ਵਿੱਚ ਅਨੰਦਪੁਰ ਸਾਹਿਬ-ਬੀ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਅਨੰਦਪੁਰ ਸਾਹਿਬ-ਏ ਦੂਜੇ ਸਥਾਨ ’ਤੇ ਰਹੀ।
ਬੈਡਮਿੰਟਨ ਵਿੱਚ ਵਿਅਕਤੀਗਤ ਮੁਕਾਬਲਿਆਂ ਦੇ ਜੇਤੂ
ਬੈਡਮਿੰਟਨ ਦੇ 17 ਸਾਲਾ ਉਮਰ ਵਰਗ ਲੜਕਿਆਂ ਦੇ ਮੁਕਾਬਲਿਆਂ ਵਿੱਚ ਅਰਮਾਨ ਠਾਕੁਰ ਨੇ ਪਹਿਲਾ ਸਥਾਨ ਹਾਸਲ ਕੀਤਾ। ਗੋਪਾਲ ਨੇ ਦੂਜਾ ਅਤੇ ਸ਼ਿਵਾਂਸ਼ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
21 ਸਾਲਾ ਉਮਰ ਵਰਗ ਲੜਕੀਆਂ ਦੇ ਬੈਡਮਿੰਟਨ ਮੁਕਾਬਲਿਆਂ ਵਿੱਚ ਸੁਹਾਨੀ ਨੇ ਪਹਿਲਾ, ਗੁਰਪ੍ਰੀਤ ਕੌਰ ਨੇ ਦੂਜਾ ਅਤੇ ਅੰਮ੍ਰਿਤ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ।
ਮੁਕਾਬਲਿਆਂ ਨੂੰ ਸਫ਼ਲ ਬਣਾਉਣ ਵਿੱਚ ਵੱਖ-ਵੱਖ ਵਿਅਕਤੀਆਂ ਦਾ ਯੋਗਦਾਨ
ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਨੂੰ ਸੁਚੱਜੇ ਅਤੇ ਸਫ਼ਲ ਢੰਗ ਨਾਲ ਕਰਵਾਉਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਕੋਚਾਂ, ਖੇਡ ਪ੍ਰਬੰਧਕਾਂ ਅਤੇ ਸਹਿਯੋਗੀਆਂ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।
ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਕਰਨ ਮਹਿਤਾ, ਸਾਈ ਤੋਂ ਅੰਗਰੇਜ਼ ਸਿੰਘ (ਵਾਟਰ ਸਪੋਰਟਸ), ਨਵਦੀਪ ਸਿੰਘ ਐਡਵੋਕੇਟ (ਵਾਈਸ ਪ੍ਰਧਾਨ, ਬਾਰ ਐਸੋਸੀਏਸ਼ਨ ਰੂਪਨਗਰ), ਜਸਵਿੰਦਰ ਸਿੰਘ ਜੱਸੀ (ਡਾਕੂਮੈਂਟ ਸੈਂਟਰ), ਖੋ-ਖੋ ਕਨਵੀਨਰ ਅਮ੍ਰਿਤ ਕੌਰ (ਅਥਲੈਟਿਕ ਕੋਚ), ਕੋਚ ਹਰਵਿੰਦਰ ਸਿੰਘ, ਕੋਚ ਹਰਵਿੰਦਰ ਕੌਰ ਨੋਨਾ, ਪਰਮਜੀਤ ਸਿੰਘ ਰਤਨ ਗੜ੍ਹ, ਗੁਰਤੇਜ ਸਿੰਘ ਮੜੌਲੀ, ਰਣਜੀਤ ਸਿੰਘ ਭੱਠਲ, ਗੁਰਦਰਸ਼ਨ ਕੌਰ ਗੜ੍ਹਬਾਗਾ, ਸਤਵੰਤ ਕੌਰ, ਨੀਲਮ ਕੁਮਾਰੀ ਨੰਗਲ, ਗੁਰਪ੍ਰਤਾਪ ਸਿੰਘ ਕੋਟਲਾ ਨਿਹੰਗ, ਹਰਿੰਦਰ ਸਿੰਘ, ਸ਼ੀਲ ਭਗਤ, ਵੰਦਨਾ ਬਾਹਰੀ, ਲਵਜੀਤ ਸਿੰਘ, ਲੈਕਚਰਰ ਰਾਬਿੰਦਰ ਸਿੰਘ ਰੱਬੀ, ਧਰਮਿੰਦਰ ਸਿੰਘ ਭੰਗੂ, ਨਰੇਸ਼ ਰਾਜੌਰੀਆ, ਅਮਨਦੀਪ ਸਿੰਘ ਢੰਗਰਾਲੀ, ਸੁਖਪ੍ਰੀਤ ਸਿੰਘ ਝੱਜ, ਅਸ਼ੋਕ ਕੁਮਾਰ, ਦਲਜੀਤ ਸਿੰਘ, ਅਮਰੀਕ ਸਿੰਘ, ਰਣਵੀਰ ਸਿੰਘ, ਅਮਰਜੀਤ ਸਿੰਘ ਅਟਾਰੀ, ਹਰਿੰਦਰ ਪਾਲ ਕੌਰ, ਜਸਵੀਰ ਕੌਰ ਝੱਜ, ਬਿਨਤਾ ਰਾਣਾ, ਭੁਪਿੰਦਰ ਸਿੰਘ, ਪੂਨਮ ਭਲਾਣ ਅਤੇ ਅਨੀਤਾ ਰਾਣੀ ਸਮੇਤ ਹੋਰ ਸਹਿਯੋਗੀਆਂ ਵੱਲੋਂ ਮਹੱਤਵਪੂਰਨ ਯੋਗਦਾਨ ਪਾਇਆ ਜਾ ਰਿਹਾ ਹੈ।
ਮੁਕਾਬਲਿਆਂ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਲੈਕਚਰਰ ਰਾਬਿੰਦਰ ਸਿੰਘ ਰੱਬੀ ਵੱਲੋਂ ਨਿਭਾਈ ਗਈ। ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਖਿਡਾਰੀਆਂ ਦੀ ਵੱਡੀ ਸ਼ਮੂਲੀਅਤ ਅਤੇ ਉਤਸ਼ਾਹ ਨੇ ਖੇਡਾਂ ਪ੍ਰਤੀ ਉਨ੍ਹਾਂ ਦੀ ਰੁਚੀ ਨੂੰ ਦਰਸਾਇਆ।
