‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸਕੂਲਾਂ ’ਚ ਨਸ਼ਿਆਂ ਬਾਰੇ ਗਲਤ ਧਾਰਨਾਵਾਂ ਦੂਰ ਕਰ ਰਹੀ ਮਾਨ ਸਰਕਾਰ
ਚੰਡੀਗੜ੍ਹ, 13 ਸਤੰਬਰ 2026: “ਮੈਂ ਸਿਰਫ਼ ਇੱਕ ਵਾਰ ਨਸ਼ਾ ਕਰਕੇ ਦੇਖਾਂਗਾ”, “ਜਦੋਂ ਚਾਹਾਂਗਾ ਛੱਡ ਦਿਆਂਗਾ” ਜਾਂ “ਮੁੜ ਵਸੇਬਾ ਕੇਂਦਰ ਵਿੱਚ ਇਲਾਜ ਕਰਵਾਉਣ ਤੋਂ ਬਾਅਦ ਸਭ ਕੁਝ ਠੀਕ ਹੋ ਜਾਵੇਗਾ”—ਨਸ਼ਿਆਂ ਵੱਲ ਵਧ ਰਹੇ ਨੌਜਵਾਨਾਂ ਵਿੱਚ ਅਜਿਹੀਆਂ ਧਾਰਨਾਵਾਂ ਆਮ ਹੋ ਸਕਦੀਆਂ ਹਨ, ਪਰ ਇਹ ਸੋਚ ਬੇਹੱਦ ਖ਼ਤਰਨਾਕ ਸਾਬਤ ਹੋ ਸਕਦੀ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਅਸਲ ਖ਼ਤਰਿਆਂ ਬਾਰੇ ਜਾਗਰੂਕ ਕਰਨ ਅਤੇ ਨਸ਼ਿਆਂ ਸਬੰਧੀ ਗਲਤ ਧਾਰਨਾਵਾਂ ਨੂੰ ਦੂਰ ਕਰਨ ਲਈ ਉਪਰਾਲੇ ਕਰ ਰਹੀ ਹੈ। ਇਸ ਤਹਿਤ ‘ਸਕੂਲ ਨਸ਼ਿਆਂ ਵਿਰੁੱਧ’ ਪਾਠਕ੍ਰਮ ਰਾਹੀਂ ਨੌਜਵਾਨਾਂ ਵਿੱਚ ਨਸ਼ਿਆਂ ਦੀ ਸ਼ੁਰੂਆਤ ਨੂੰ ਰੋਕਣ ’ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ।
ਸੀਈਜੀਏ, ਯੂਨੀਵਰਸਿਟੀ ਆਫ਼ ਕੈਲੀਫੋਰਨੀਆ, ਬਰਕਲੇ ਅਤੇ ਨੋਬੇਲ ਪੁਰਸਕਾਰ ਜੇਤੂ ਅਭਿਜੀਤ ਬੈਨਰਜੀ ਤੇ ਐਸਥਰ ਡੁਫਲੋ ਵੱਲੋਂ ਸਹਿ-ਸਥਾਪਿਤ ਖੋਜ ਸੰਸਥਾ ਜੇ-ਪਾਲ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਇਹ ਸਬੂਤ-ਆਧਾਰਿਤ ਪਾਠਕ੍ਰਮ ਨੌਜਵਾਨਾਂ ਵਿੱਚ ਨਸ਼ੀਲੇ...









