ਹਰਿਆਣਾ ਵਿੱਚ ਪਲਾਟ ਧਾਰਕਾਂ ਲਈ ਵੱਡੀ ਰਾਹਤ, ‘ਵਿਵਾਦ ਤੋਂ ਸਮਾਧਾਨ ਯੋਜਨਾ 2026’ ਤਹਿਤ ਮਿਲੇਗੀ ₹724 ਕਰੋੜ ਤੋਂ ਵੱਧ ਦੀ ਛੋਟ
ਚੰਡੀਗੜ੍ਹ, 12 ਸਤੰਬਰ 2026: ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ (HSVP) ਨੇ ਪਲਾਟ ਧਾਰਕਾਂ ਨਾਲ ਜੁੜੇ ਪੁਰਾਣੇ ਵਿਵਾਦਾਂ ਅਤੇ ਬਕਾਇਆ ਰਕਮ ਦੇ ਮਾਮਲਿਆਂ ਨੂੰ ਨਿਪਟਾਉਣ ਲਈ ‘ਵਿਵਾਦ ਤੋਂ ਸਮਾਧਾਨ ਯੋਜਨਾ 2026’ ਤਹਿਤ ਇੱਕ ਹੋਰ ਮੌਕਾ ਦਿੱਤਾ ਹੈ। ਇਸ ਯੋਜਨਾ ਰਾਹੀਂ ਸੂਬੇ ਦੇ 103 ਸੈਕਟਰਾਂ ਵਿੱਚ ਰਹਿੰਦੇ ਲਗਭਗ 4,414 ਯੋਗ ਅਲਾਟੀਆਂ ਨੂੰ ਕੁੱਲ ₹724 ਕਰੋੜ ਤੋਂ ਵੱਧ ਦੀ ਛੋਟ ਦਿੱਤੀ ਜਾਵੇਗੀ।
ਅਥਾਰਟੀ ਨੇ ਯੋਜਨਾ ਦਾ ਲਾਭ ਲੈਣ ਲਈ 31 ਦਸੰਬਰ 2026 ਤੱਕ ਦੀ ਆਖਰੀ ਮਿਤੀ ਨਿਰਧਾਰਤ ਕੀਤੀ ਹੈ। HSVP ਵੱਲੋਂ ਯੋਗ ਅਲਾਟੀਆਂ ਨੂੰ ਨਿਰਧਾਰਤ ਸਮੇਂ ਅੰਦਰ ਆਪਣੇ ਬਕਾਏ ਦਾ ਨਿਪਟਾਰਾ ਕਰਕੇ ਇਸ ਯੋਜਨਾ ਦਾ ਲਾਭ ਲੈਣ ਦੀ ਅਪੀਲ ਕੀਤੀ ਗਈ ਹੈ।
ਪਲਾਟ ਵਾਧੇ ਨਾਲ ਜੁੜੇ ਵਿਵਾਦਾਂ ਦਾ ਹੋਵੇਗਾ ਨਿਪਟਾਰਾ
ਸਰਕਾਰੀ ਬੁਲਾਰੇ ਮੁਤਾਬਕ ‘ਵਿਵਾਦ ਤੋਂ ਸਮਾਧਾਨ ਯੋਜਨਾ 2026’ ਦਾ ਮੁੱਖ ਉਦੇਸ਼ ਪਲਾਟਾਂ ਦੀ ਵਧੀ ਹੋਈ ਕੀਮਤ ਜਾਂ ਵਾਧੇ ਨਾਲ ਸਬੰਧਤ ਪੁਰਾਣੇ ਵਿਵਾਦਾਂ ਦਾ ਇੱਕ ਵਾਰ ਵਿੱਚ ਨਿਪਟਾਰਾ ਕਰਨਾ ਹੈ। ਇਸ ਯੋਜਨਾ ਦਾ ਲਾਭ ਉਨ੍ਹਾਂ ਅਲਾਟੀਆਂ ਨੂੰ ਵੀ ਮਿਲੇਗਾ ਜੋ HSVP ਵੱਲੋਂ ਪਹਿਲਾਂ ਲਿਆਂਦੀਆਂ ਗਈਆਂ ਸਮਾਨ ਯੋਜ...









