ਚੰਡੀਗੜ੍ਹ ਪੁਲਿਸ ਇੰਸਪੈਕਟਰ ਦੇ ਪੁੱਤਰ ਜੁਝਾਰ ਸਿੰਘ ਨੇ ਚੀਨ ’ਚ ਲਹਿਰਾਇਆ ਪਰਚਮ
ਚੰਡੀਗੜ੍ਹ, 18 ਅਗਸਤ 2026: ਚੰਡੀਗੜ੍ਹ ਪੁਲਿਸ ਇੰਸਪੈਕਟਰ ਅਤੇ ਐਂਟੀ-ਨਾਰਕੋਟਿਕਸ ਟਾਸਕ ਫੋਰਸ ਦੇ ਸਟੇਸ਼ਨ ਹਾਊਸ ਅਫਸਰ ਹਰਮਿੰਦਰਜੀਤ ਸਿੰਘ ਦੇ ਪੁੱਤਰ ਜੁਝਾਰ ਸਿੰਘ ਨੇ ਰਿੰਕ ਹਾਕੀ ਦੇ ਖੇਤਰ ਵਿੱਚ ਸ਼ਾਨਦਾਰ ਅੰਤਰਰਾਸ਼ਟਰੀ ਉਪਲਬਧੀ ਹਾਸਲ ਕਰਦਿਆਂ ਦੇਸ਼ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਜੁਝਾਰ ਨੇ ਚੀਨ ਵਿੱਚ ਕਰਵਾਈ ਗਈ ਏਸ਼ੀਆ-ਓਸ਼ੀਆਨਾ ਰਿੰਕ ਹਾਕੀ ਕਲੱਬ ਚੈਂਪੀਅਨਸ਼ਿਪ 2026 ਵਿੱਚ ਸੋਨ ਤਗਮਾ ਜਿੱਤਣ ਵਾਲੀ ਟੀਮ ਦਾ ਹਿੱਸਾ ਬਣ ਕੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਜੁਝਾਰ ਸਿੰਘ ਨੇ ਇਸ ਵੱਕਾਰੀ ਮੁਕਾਬਲੇ ਵਿੱਚ ਆਸਟ੍ਰੇਲੀਆ ਦੇ ਮੈਲਬਰਨ ਸਥਿਤ ਮੋਰਡਿਆਲੋਕ ਰੋਲਰ ਹਾਕੀ ਕਲੱਬ ਦੀ ਨੁਮਾਇੰਦਗੀ ਕੀਤੀ। ਪੂਰੇ ਟੂਰਨਾਮੈਂਟ ਦੌਰਾਨ ਉਸਨੇ ਆਪਣੀ ਟੀਮ ਲਈ ਬੇਹੱਦ ਪ੍ਰਭਾਵਸ਼ਾਲੀ ਖੇਡ ਦਿਖਾਈ ਅਤੇ 11 ਗੋਲ ਕਰਕੇ ਟੀਮ ਦੀ ਖਿਤਾਬੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ। ਉਸਦੇ ਸ਼ਾਨਦਾਰ ਪ੍ਰਦਰਸ਼ਨ ਨੇ ਨਾ ਸਿਰਫ਼ ਟੀਮ ਦੀ ਜਿੱਤ ਨੂੰ ਮਜ਼ਬੂਤ ਕੀਤਾ, ਸਗੋਂ ਉਸਦੀ ਵਿਅਕਤੀਗਤ ਪ੍ਰਤਿਭਾ ਨੂੰ ਵੀ ਅੰਤਰਰਾਸ਼ਟਰੀ ਪੱਧਰ ’ਤੇ ਉਜਾਗਰ ਕੀਤਾ।
ਮੋਰਡਿਆਲੋਕ ਰੋਲਰ ਹਾਕੀ ਕਲੱਬ ਨੇ ਜੁਝਾਰ...









