ਈਰਾਨ ਦੇ ਮਰਹੂਮ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦਾ ਅੰਤਿਮ ਸੰਸਕਾਰ ਮਸ਼ਹਦ ਵਿੱਚ ਹੋਵੇਗਾ, ਲੱਖਾਂ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ
ਨਵੀਂ ਦਿੱਲੀ/ਤਹਿਰਾਨ, 04 ਜੂਨ 2026: ਈਰਾਨ ਦੇ ਮਰਹੂਮ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੇ ਅੰਤਿਮ ਸੰਸਕਾਰ ਸਬੰਧੀ ਵੱਡੀਆਂ ਤਿਆਰੀਆਂ ਜਾਰੀ ਹਨ। ਰਿਪੋਰਟਾਂ ਮੁਤਾਬਕ, ਉਨ੍ਹਾਂ ਦੀ ਮੌਤ ਤੋਂ ਕਰੀਬ ਚਾਰ ਮਹੀਨੇ ਬਾਅਦ ਉਨ੍ਹਾਂ ਨੂੰ ਈਰਾਨ ਦੇ ਪਵਿੱਤਰ ਸ਼ਹਿਰ ਮਸ਼ਹਦ ਵਿੱਚ ਇਮਾਮ ਰਜ਼ਾ ਦੀ ਦਰਗਾਹ ਦੇ ਨੇੜੇ ਦਫ਼ਨਾਇਆ ਜਾਵੇਗਾ।
ਜਾਣਕਾਰੀ ਅਨੁਸਾਰ, ਖਾਮੇਨੇਈ ਦੀ ਆਖਰੀ ਇੱਛਾ ਸੀ ਕਿ ਉਨ੍ਹਾਂ ਨੂੰ ਸ਼ੀਆ ਇਸਲਾਮ ਦੇ ਸਭ ਤੋਂ ਪਵਿੱਤਰ ਅਤੇ ਸਤਿਕਾਰਤ ਧਾਰਮਿਕ ਸਥਾਨਾਂ ਵਿੱਚੋਂ ਇੱਕ ਦੇ ਨੇੜੇ ਦਫ਼ਨਾਇਆ ਜਾਵੇ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਰਾਨ ਦੀ ਰਿਵਾਇਤੀ ਧਾਰਮਿਕ ਪ੍ਰਕਿਰਿਆ ਅਨੁਸਾਰ ਉਨ੍ਹਾਂ ਦਾ ਅੰਤਿਮ ਜਲੂਸ ਤਹਿਰਾਨ ਤੋਂ ਸ਼ੁਰੂ ਹੋ ਕੇ ਕੋਮ ਅਤੇ ਫਿਰ ਮਸ਼ਹਦ ਤੱਕ ਲਿਜਾਇਆ ਜਾਵੇਗਾ।
ਈਰਾਨੀ ਰੈਵੋਲੂਸ਼ਨਰੀ ਗਾਰਡ (IRGC) ਨਾਲ ਜੁੜੇ ਸੂਤਰਾਂ ਮੁਤਾਬਕ, ਇਹ ਅੰਤਿਮ ਸੰਸਕਾਰ ਸਮਾਰੋਹ ਆਧੁਨਿਕ ਇਤਿਹਾਸ ਦੇ ਸਭ ਤੋਂ ਵੱਡੇ ਜਨ ਸਮਾਗਮਾਂ ਵਿੱਚੋਂ ਇੱਕ ਹੋ ਸਕਦਾ ਹੈ। ਅੰਦਾਜ਼ਾ ਹੈ ਕਿ ਤਹਿਰਾਨ, ਕੋਮ ਅਤੇ ਮਸ਼ਹਦ ਵਿੱਚ ਲਗਭਗ 2 ਕਰੋੜ (20 ਮਿਲੀਅਨ)...









