ਕੈਨੇਡਾ ’ਚ ਭਾਰਤੀਆਂ ਦਾ ਵਧਿਆ ਮਾਣ, ਬ੍ਰਿਟਿਸ਼ ਕੋਲੰਬੀਆ ’ਚ ਦੋ ਭਾਰਤੀ ਮੂਲ ਦੇ ਵਿਅਕਤੀ ਬਣੇ ਮੇਅਰ
ਕੈਨੇਡਾ, 19 ਅਕਤੂਬਰ 2026: ਬ੍ਰਿਟਿਸ਼ ਕੋਲੰਬੀਆ ਵਿੱਚ ਹੋਈਆਂ ਮਿਊਂਸੀਪਲ ਚੋਣਾਂ ਦੌਰਾਨ ਭਾਰਤੀ ਮੂਲ ਦੇ ਦੋ ਸਿਆਸਤਦਾਨਾਂ ਨੇ ਮੇਅਰ ਦੀਆਂ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਹੈ। ਸੂਬੇ ਦੇ ਲੋਕਾਂ ਨੇ ਸ਼ਨੀਵਾਰ ਨੂੰ ਵੱਖ-ਵੱਖ ਸਥਾਨਕ ਅਹੁਦਿਆਂ ਲਈ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਨ੍ਹਾਂ ਚੋਣਾਂ ਵਿੱਚ ਮੇਅਰਾਂ ਤੋਂ ਇਲਾਵਾ ਮਿਊਂਸਪਲ ਕੌਂਸਲਰਾਂ, ਖੇਤਰੀ ਜ਼ਿਲ੍ਹਾ ਡਾਇਰੈਕਟਰਾਂ, ਸਕੂਲ ਬੋਰਡ ਟਰੱਸਟੀਆਂ ਅਤੇ ਪਾਰਕ ਬੋਰਡਾਂ ਦੇ ਨੁਮਾਇੰਦਿਆਂ ਦੀ ਚੋਣ ਵੀ ਕੀਤੀ ਗਈ।
ਹਰਸ਼ਨ ਰਾਮਦਾਸ ਨੇ ਫਰਨੀ ’ਚ ਜਿੱਤ ਹਾਸਲ ਕੀਤੀ
ਭਾਰਤੀ ਮੂਲ ਦੇ ਹਰਸ਼ਨ ਰਾਮਦਾਸ ਨੇ ਫਰਨੀ ਵਿੱਚ ਮੇਅਰ ਦੀ ਚੋਣ ਜਿੱਤ ਕੇ ਆਪਣੇ ਵਿਰੋਧੀ ਕਾਇਲ ਹੈਮਿਲਟਨ ਨੂੰ ਮਾਤ ਦਿੱਤੀ। ਰਾਮਦਾਸ ਨੂੰ ਕੁੱਲ 1,524 ਵੋਟਾਂ ਮਿਲੀਆਂ, ਜਦਕਿ ਹੈਮਿਲਟਨ ਦੇ ਹੱਕ ਵਿੱਚ 1,194 ਵੋਟਾਂ ਪਈਆਂ।ਜਿੱਤ ਤੋਂ ਬਾਅਦ ਰਾਮਦਾਸ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ, “ਅਸੀਂ ਇਹ ਕਰ ਦਿਖਾਇਆ। ਤੁਸੀਂ ਸਹਿਯੋਗ, ਜਵਾਬਦੇਹੀ ਅਤੇ ਫਰਨੀ ਦੇ ਹਿੱਤਾਂ ਨੂੰ ਪਹਿਲ ਦੇਣ ਦੇ ਆਧਾਰ ’ਤੇ ਭਵਿੱਖ ਚੁਣਿਆ ਹੈ।”ਉਨ੍ਹਾਂ ਨੇ ਇਸ ਜ਼ਿੰਮੇਵਾਰੀ ਲਈ ਚੁਣੇ ਜਾਣ ’ਤੇ ਵੋਟਰਾਂ ਦਾ ਧੰਨਵ...









