Saturday, September 12Punjabi People

Global News

‘ਅਪਰੇਸ਼ਨ ਸਿੰਧੂਰ’ ਦੌਰਾਨ ਮੈਨੂੰ ਬੰਕਰ ਵਿੱਚ ਲੁਕਣ ਲਈ ਕਿਹਾ ਗਿਆ ਸੀ: ਜ਼ਰਦਾਰੀ

‘ਅਪਰੇਸ਼ਨ ਸਿੰਧੂਰ’ ਦੌਰਾਨ ਮੈਨੂੰ ਬੰਕਰ ਵਿੱਚ ਲੁਕਣ ਲਈ ਕਿਹਾ ਗਿਆ ਸੀ: ਜ਼ਰਦਾਰੀ

Breaking News, Global News
ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਅੱਜ ਖੁਲਾਸਾ ਕੀਤਾ ਹੈ ਕਿ ਜਦੋਂ ਭਾਰਤ ਨੇ ਇਸ ਸਾਲ ਮਈ ਵਿੱਚ ਅਪਰੇਸ਼ਨ ਸਿੰਧੂਰ ਸ਼ੁਰੂ ਕੀਤਾ ਸੀ ਤਾਂ ਉਨ੍ਹਾਂ ਨੂੰ ਬੰਕਰ ਵਿੱਚ ਲੁਕਣ ਦੀ ਸਲਾਹ ਦਿੱਤੀ ਗਈ ਸੀ। ਜ਼ਰਦਾਰੀ ਨੇ ਇਹ ਖੁਲਾਸਾ ਸਿੰਧ ਸੂਬੇ ਦੇ ਲਰਕਾਨਾ ਵਿੱਚ ਆਪਣੀ ਪਤਨੀ ਅਤੇ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ 18ਵੀਂ ਬਰਸੀ ਮੌਕੇ ਇੱਕ ਸਮਾਗਮ ਵਿੱਚ ਕੀਤਾ। ਜ਼ਿਕਰਯੋਗ ਹੈ ਕਿ ਬੇਨਜ਼ੀਰ ਭੁੱਟੋ ਦੀ 27 ਦਸੰਬਰ, 2007 ਨੂੰ ਰਾਵਲਪਿੰਡੀ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਜ਼ਰਦਾਰੀ ਨੇ ਕਿਹਾ, ‘ਮੇਰੇ ਐਮਐਸ (ਫੌਜ ਦੇ ਸਕੱਤਰ) ਮੇਰੇ ਕੋਲ ਆਏ ਅਤੇ ਕਿਹਾ ਕਿ ਜੰਗ ਸ਼ੁਰੂ ਹੋ ਗਈ ਹੈ। ਉਨ੍ਹਾਂ ਮੈਨੂੰ ਇੱਕ ਬੰਕਰ ਵਿਚ ਜਾਣ ਲਈ ਕਿਹਾ ਪਰ ਮੈਂ ਉਨ੍ਹਾਂ ਨੂੰ ਕਿਹਾ ਕਿ ਆਗੂ ਬੰਕਰਾਂ ਵਿੱਚ ਨਹੀਂ ਮਰਦੇ। ਉਹ ਜੰਗ ਦੇ ਮੈਦਾਨ ਵਿੱਚ ਮਰਦੇ ਹਨ।’ ਜ਼ਿਕਰਯੋਗ ਹੈ ਕਿ ਪਹਿਲਗਾਮ ਦਹਿਸ਼ਤੀ ਹਮਲੇ ਵਿਚ 26 ਭਾਰਤੀ ਸੈਲਾਨੀ ਤੇ ਹੋਰ ਮਾਰੇ ਗਏ ਸਨ ਤੇ ਭਾਰਤ ਨੇ 7 ਮਈ ਨੂੰ ਅਪਰੇਸ਼ਨ ਸਿੰਧੂਰ ਸ਼ੁਰੂ ਕੀਤਾ ਸੀ। ਭਾਰਤ ਨੇ ਪਹਿਲਗਾਮ ਹਮਲੇ ਦਾ ਬਦਲਾ ਲੈਣ ਲਈ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵ...

ਅਮਰੀਕਾ ’ਚ ਭਾਰਤੀ ਮੂਲ ਦਾ ਵਿਦਿਆਰਥੀ ਗ੍ਰਿਫ਼ਤਾਰ

Global News
ਅਮਰੀਕਾ ਵਿੱਚ ਭਾਰਤੀ ਮੂਲ ਦੇ ਵਿਦਿਆਰਥੀ ਨੂੰ ਪਰਿਵਾਰਕ ਮੈਂਬਰਾਂ ਨੂੰ ਅੱਗ ਲਾਉਣ ਤੇ ਦਹਿਸ਼ਤੀ ਧਮਕੀ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਡੱਲਾਸ ਵਿੱਚ ਯੂਨੀਵਰਸਿਟੀ ਆਫ ਟੈਕਸਾਸ ਦੇ ਸੀਨੀਅਰ ਵਿਦਿਆਰਥੀ ਮਨੋਜ ਸਾਈ ਲੈਲਾ ਨੂੰ ਲੰਘੇ ਸੋਮਵਾਰ ਗ੍ਰਿਫ਼ਤਾਰ ਕੀਤਾ। ਪਰਿਵਾਰਕ ਮੈਂਬਰਾਂ ਵੱਲੋਂ ਮਾਨਸਿਕ ਸਿਹਤ ਦੀ ਸਮੱਸਿਆ ਤੇ ਧਮਕੀਆਂ ਦੀ ਸ਼ਿਕਾਇਤ ਮਗਰੋਂ ਪੁਲੀਸ ਲੈਲਾ ਦੇ ਘਰ ਪਹੁੰਚੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਨੌਜਵਾਨ ਨੇ ਕੁਝ ਦਿਨ ਪਹਿਲਾਂ ਕਥਿਤ ਤੌਰ ’ਤੇ ਘਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਮਨੋਜ ’ਤੇ ਕਿਸੇ ਰਿਹਾਇਸ਼ ਜਾਂ ਧਾਰਮਿਕ ਸਥਾਨ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਅੱਗਜ਼ਨੀ ਅਤੇ ਪਰਿਵਾਰਕ ਮੈਂਬਰਾਂ ਨੂੰ ਦਹਿਸ਼ਤੀ ਧਮਕੀ ਦੇਣ ਦਾ ਦੋਸ਼ ਹੈ। ਹਾਲਾਂਕਿ ਪੁਲੀਸ ਨੇ ਕਿਹਾ ਕਿ ਪੂਜਾ ਸਥਾਨ ਸਬੰਧੀ ਧਮਕੀ ਦੇਣ ਦਾ ਕੋਈ ਸਬੂਤ ਨਹੀਂ ਮਿਲਿਆ।...