Saturday, May 23Punjabi People

ਹਲਵਾਰਾ ਏਅਰਪੋਰਟ ਤੋਂ 15 ਮਈ ਨੂੰ ਪਹਿਲੀ ਉਡਾਣ, ਹੁਣ ਤੱਕ ਕੇਵਲ 47 ਸੀਟਾਂ ਦੀ ਬੁਕਿੰਗ

ਚੰਡੀਗੜ੍ਹ / ਹਲਵਾਰਾ, 10 ਮਈ 2026:  ਲੁਧਿਆਣਾ ਦੇ ਹਲਵਾਰਾ ਏਅਰਪੋਰਟ ਤੋਂ 15 ਮਈ ਤੋਂ ਦਿੱਲੀ ਲਈ ਹਵਾਈ ਸੇਵਾ ਸ਼ੁਰੂ ਹੋਣ ਜਾ ਰਹੀ ਹੈ, ਪਰ ਫਲਾਈਟਾਂ ਲਈ ਯਾਤਰੀਆਂ ਦਾ ਹੁੰਗਾਰਾ ਅਜੇ ਤੱਕ ਫੀਕਾ ਨਜ਼ਰ ਆ ਰਿਹਾ ਹੈ। ਏਅਰ ਇੰਡੀਆ ਵੱਲੋਂ ਲਗਭਗ ਇੱਕ ਮਹੀਨਾ ਪਹਿਲਾਂ ਬੁਕਿੰਗ ਸ਼ੁਰੂ ਕਰਨ ਦੇ ਬਾਵਜੂਦ ਦਿੱਲੀ-ਲੁਧਿਆਣਾ ਅਤੇ ਲੁਧਿਆਣਾ-ਦਿੱਲੀ ਰੂਟਾਂ ‘ਤੇ ਇੱਕ ਤਿਹਾਈ ਸੀਟਾਂ ਵੀ ਨਹੀਂ ਭਰੀਆਂ ਜਾ ਸਕੀਆਂ।

15 ਮਈ ਨੂੰ ਦਿੱਲੀ ਤੋਂ ਲੁਧਿਆਣਾ ਆਉਣ ਵਾਲੀ ਪਹਿਲੀ ਉਡਾਣ ਵਿੱਚ ਐਤਵਾਰ ਸਵੇਰ ਤੱਕ ਸਿਰਫ਼ 47 ਸੀਟਾਂ ਹੀ ਬੁੱਕ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿੱਚੋਂ ਵੱਧਤਰ ਬੁਕਿੰਗਾਂ ਲੁਧਿਆਣਾ ਨਾਲ ਸਬੰਧਤ ਸਿਆਸੀ ਆਗੂਆਂ ਨੇ ਕਰਵਾਈਆਂ ਹਨ। ਉੱਥੇ ਹੀ ਲੁਧਿਆਣਾ ਤੋਂ ਸਵੇਰੇ 7:55 ਵਜੇ ਦਿੱਲੀ ਜਾਣ ਵਾਲੀ ਪਹਿਲੀ ਫਲਾਈਟ ਵਿੱਚ ਹੁਣ ਤੱਕ ਕੇਵਲ 34 ਸੀਟਾਂ ਦੀ ਬੁਕਿੰਗ ਹੋਈ ਹੈ।

ਏਅਰ ਇੰਡੀਆ ਅਧਿਕਾਰੀਆਂ ਮੁਤਾਬਕ ਸੇਵਾ ਸ਼ੁਰੂ ਹੋਣ ਤੋਂ ਬਾਅਦ ਯਾਤਰੀਆਂ ਦੀ ਗਿਣਤੀ ਵਧਣ ਦੀ ਉਮੀਦ ਹੈ। ਹਾਲਾਂਕਿ ਉਦਯੋਗਪਤੀਆਂ ਵੱਲੋਂ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਬੁਕਿੰਗ ਅੰਕੜੇ ਹੁਣ ਤੱਕ ਨਿਰਾਸ਼ਾਜਨਕ ਰਹੇ ਹਨ।

ਏਅਰ ਇੰਡੀਆ ਦੇ 156 ਸੀਟਾਂ ਵਾਲੇ ਜਹਾਜ਼ ਵਿੱਚੋਂ 138 ਸੀਟਾਂ ਯਾਤਰੀਆਂ ਲਈ ਹਨ, ਜਦਕਿ ਕੁਝ ਸੀਟਾਂ ਸਟਾਫ਼ ਅਤੇ ਰਾਖਵੀਆਂ ਸ਼੍ਰੇਣੀਆਂ ਲਈ ਰੱਖੀਆਂ ਗਈਆਂ ਹਨ। ਦਿੱਲੀ-ਲੁਧਿਆਣਾ ਅਤੇ ਲੁਧਿਆਣਾ-ਦਿੱਲੀ ਰੂਟ ਦਾ ਮੌਜੂਦਾ ਕਿਰਾਇਆ 4294 ਰੁਪਏ ਦਿਖਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *