ਏ.ਐਨ.ਟੀ.ਐਫ. ਪੰਜਾਬ ਨੇ ਵੱਡੀ ਮਾਤਰਾ ਵਿੱਚ ਐਮ.ਡੀ.ਐਮ.ਏ. ਬਰਾਮਦ ਕਰਕੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਗਿਰੋਹ ਦਾ ਭੰਡਾਫੋੜ ਕੀਤਾ; ਛੇ ਵਿਅਕਤੀ ਗ੍ਰਿਫ਼ਤਾਰ
ਚੰਡੀਗੜ੍ਹ, 28 ਫਰਵਰੀ 2026: ਅੰਤਰਰਾਸ਼ਟਰੀ ਨਸ਼ਾ ਤਸਕਰੀ ਦੇ ਸੰਗਠਿਤ ਜਾਲ ਨੂੰ ਕਰਾਰਾ ਝਟਕਾ ਦਿੰਦਿਆਂ ਪੰਜਾਬ ਪੁਲਿਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐਨਟੀਐਫ) ਨੇ ਟ੍ਰਾਈਸਿਟੀ ਅਤੇ ਲੁਧਿਆਣਾ ਵਿੱਚ ਸਰਗਰਮ ਇਕ ਵੱਡੇ ਨਾਰਕੋਟਿਕਸ ਨੈੱਟਵਰਕ ਦਾ ਭੰਡਾਫੋੜ ਕਰਦਿਆਂ ਇਸਦੇ ਛੇ ਮੁੱਖ ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਹ ਗਿਰੋਹ ਖ਼ਾਸ ਕਰਕੇ ਸ਼ਹਿਰੀ ਇਲਾਕਿਆਂ ਵਿੱਚ ਰਹਿੰਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਕੇ ਵਿਦੇਸ਼ੀ ਮੂਲ ਦੇ ਪਾਰਟੀ ਡਰੱਗਜ਼ ਦੀ ਸਪਲਾਈ ਕਰਦਾ ਸੀ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਗੌਰਵ ਯਾਦਵ ਵੱਲੋਂ ਦਿੱਤੀ ਗਈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਿਸ਼ਵ, ਮੁਕੇਸ਼ ਕੁਮਾਰ, ਲਖਵਿੰਦਰ ਸਿੰਘ, ਰਵੀ ਕੁਮਾਰ, ਬਲਜਿੰਦਰ ਸਿੰਘ ਅਤੇ ਤਲਵਿੰਦਰ ਸਿੰਘ ਵਜੋਂ ਹੋਈ ਹੈ।ਡੀਜੀਪੀ ਨੇ ਦੱਸਿਆ ਕਿ ਐਮਡੀਐਮਏ ਗੋਲੀਆਂ ਦੀ ਇਹ ਬਰਾਮਦਗੀ ਦੇਸ਼ ਦੀਆਂ ਸਭ ਤੋਂ ਵੱਡੀਆਂ ਕਾਰਵਾਈਆਂ ਵਿੱਚੋਂ ਇੱਕ ਮੰਨੀ ਜਾ ਰਹੀ ਹੈ। ਜ਼ਬਤ ਸਮੱਗਰੀ ਵਿੱਚ 1,215 ਐਮਡੀਐਮਏ ਟੈਬਲੇਟ, 263 ਗ੍ਰਾਮ ਕੋਕੇਨ, 82 ਗ੍ਰਾਮ ਮੈਥਾਫੈਟਾਮਾਈਨ (ਆਈਸ), ਕਰੀਬ 1.2 ਕਿਲੋ ਟੀਐਚਸੀ ਦੇ ਵੱਖ-ਵੱਖ ਰੂਪ, 16...







