ਨਸ਼ਾ ਤਸਕਰੀ ਮਾਮਲੇ ’ਚ ਏਅਰਫੋਰਸ ਜਵਾਨ ਗ੍ਰਿਫ਼ਤਾਰ, ਬੈਗ ’ਚੋਂ ਲੱਖਾਂ ਰੁਪਏ ਦੀ ਅਫ਼ੀਮ ਬਰਾਮਦ
ਬਰਨਾਲਾ, 18 ਜੂਨ 2026: ਭਦੌੜ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਭਾਰਤੀ ਹਵਾਈ ਫ਼ੌਜ ਦੇ ਇੱਕ ਜਵਾਨ ਨੂੰ 3 ਕਿਲੋ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੀ ਗਈ ਅਫ਼ੀਮ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਲਗਭਗ 5.40 ਲੱਖ ਰੁਪਏ ਅੰਕੀ ਗਈ ਹੈ।
ਐੱਸਐੱਸਪੀ ਮੁਹੰਮਦ ਸਰਫ਼ਰਾਜ਼ ਆਲਮ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀਐੱਸਪੀ ਜਸਕਰਨ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਇਸ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਐੱਸਐੱਚਓ ਇੰਸਪੈਕਟਰ ਹਰਸਿਮਰਨ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਜੰਗੀਆਣਾ ਬੱਸ ਅੱਡੇ ਨੇੜੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਇੱਕ ਸ਼ੱਕੀ ਨੌਜਵਾਨ ਪਿੱਠ ’ਤੇ ਬੈਗ ਲਗਾਈ ਖੜ੍ਹਾ ਨਜ਼ਰ ਆਇਆ।
ਜਦੋਂ ਪੁਲਿਸ ਨੇ ਉਸ ਨਾਲ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਘਬਰਾ ਗਿਆ ਅਤੇ ਮੌਕੇ ਤੋਂ ਭੱਜਣ ਲੱਗ ਪਿਆ। ਪੁਲਿਸ ਮੁਲਾਜ਼ਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਦੇ ਬੈਗ ਵਿਚੋਂ 3 ਕਿਲੋ ਅਫ਼ੀਮ ਬਰਾਮਦ ਹੋਈ।
ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਸਿਮਰਤਪਾਲ ਸਿੰਘ, ਵਾਸੀ ਪਿੰਡ ਬੁਤਾਲਾ (ਅੰਮ੍ਰਿਤਸਰ), ਵਜੋਂ ਹੋਈ ਹੈ। ਪੁ...









