ਪੇਰੂ ਦੇ ਐਲੇਜਾਂਦਰੋ ਵਿਲਾਨੇਵਾ ਸਟੇਡੀਅਮ ਵਿੱਚ ਦਰਦਨਾਕ ਘਟਨਾ; ਇੱਕ ਵਿਅਕਤੀ ਦੀ ਮੌਤ, 47 ਜਖ਼ਮੀ
ਨਵੀਂ ਦਿੱਲੀ, 4 ਅਪ੍ਰੈਲ 2026: ਫੁੱਟਬਾਲ ਡਰਬੀ ਤੋਂ ਪਹਿਲਾਂ ਹੋ ਰਹੀ ਇੱਕ ਰੈਲੀ ਦੌਰਾਨ ਪੇਰੂ ਦੀ ਰਾਜਧਾਨੀ ਵਿੱਚ ਸਥਿਤ ਐਲੇਜਾਂਦਰੋ ਵਿਲਾਨੇਵਾ ਸਟੇਡੀਅਮ ਵਿੱਚ ਵਾਪਰੀ ਦੁਖਦਾਈ ਘਟਨਾ ਵਿੱਚ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 47 ਹੋਰ ਜ਼ਖ਼ਮੀ ਹੋਏ ਹਨ। ਇਹ ਜਾਣਕਾਰੀ ਪੇਰੂ ਦੇ ਸਿਹਤ ਮੰਤਰਾਲੇ ਵੱਲੋਂ ਦਿੱਤੀ ਗਈ ਹੈ।
ਸਿਹਤ ਮੰਤਰੀ ਜੁਆਨ ਕਾਰਲੋਸ ਵੇਲਾਸਕੋ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਟੇਡੀਅਮ ਵਿੱਚ ਇੱਕ ਦੁੱਖਦਾਈ ਹਾਦਸਾ ਵਾਪਰਿਆ ਹੈ, ਜਿਸ ਵਿੱਚ 47 ਲੋਕ ਜ਼ਖ਼ਮੀ ਹੋਏ ਹਨ ਅਤੇ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ। ਹਾਲਾਂਕਿ ਉਨ੍ਹਾਂ ਵੱਲੋਂ ਅਜੇ ਤੱਕ ਘਟਨਾ ਦੇ ਅਸਲ ਕਾਰਨ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ।
ਘਟਨਾ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਐਮਰਜੈਂਸੀ ਪ੍ਰਤੀਕਿਰਿਆ ਸ਼ੁਰੂ ਕਰ ਦਿੱਤੀ ਗਈ ਅਤੇ ਜ਼ਖ਼ਮੀਆਂ ਦੇ ਇਲਾਜ ਲਈ ਹਸਪਤਾਲਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ। ਇਹ ਹਾਦਸਾ ਲੀਮਾ ਦੇ ਲਾ ਵਿਕਟੋਰੀਆ ਜ਼ਿਲ੍ਹੇ ਦੇ ਮਤੂਤੇ ਇਲਾਕੇ ਵਿੱਚ ਸਥਿਤ ਇਸ ਸਟੇਡੀਅਮ ਵਿੱਚ ਵਾਪਰਿਆ, ਜਿਸ ਨੂੰ 'ਮਤੂਤੇ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਇਹ ...








