PM ਮੋਦੀ ਵੱਲੋਂ ਪੰਜਾਬ ਲਈ 2 ਮਹੱਤਵਪੂਰਨ ਐਲਾਨ | ਅਦਮਪੁਰ ਏਅਰਪੋਰਟ ਦੌਰਾ | ਡੇਰਾ ਬੱਲਾਂ
ਜਲੰਧਰ/ਬੱਲਾਂ 1 ਫਰਵਰੀ 2026: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੰਜਾਬ ਦੌਰੇ ’ਤੇ ਪਹੁੰਚੇ, ਜਿਸ ਦੌਰਾਨ ਧਾਰਮਿਕ ਆਸਥਾ ਅਤੇ ਵਿਕਾਸ ਦੋਵਾਂ ਨੂੰ ਕੇਂਦਰ ਵਿੱਚ ਰੱਖਿਆ ਗਿਆ। ਇਸ ਕਾਰਨ ਇਹ ਦੌਰਾ ਖਾਸ ਮਹੱਤਤਾ ਵਾਲਾ ਮੰਨਿਆ ਜਾ ਰਿਹਾ ਹੈ।
ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਜਲੰਧਰ ਨੇੜੇ ਸਥਿਤ ਡੇਰਾ ਸੱਚਖੰਡ ਬੱਲਾਂ ਵਿਖੇ ਮੱਥਾ ਟੇਕਿਆ। ਉਹ ਲਗਭਗ 40 ਮਿੰਟ ਤੱਕ ਡੇਰਾ ਬੱਲਾਂ ਵਿੱਚ ਰਹੇ। ਇਸ ਦੌਰਾਨ ਉਨ੍ਹਾਂ ਨੇ ਲੰਗਰ ਛਕਿਆ ਅਤੇ ਸੰਗਤ ਨਾਲ ਮੁਲਾਕਾਤ ਕਰਦੇ ਹੋਏ ਗੱਲਬਾਤ ਕੀਤੀ, ਜਿਸ ਨਾਲ ਸੰਗਤ ਵਿੱਚ ਵਿਸ਼ੇਸ਼ ਉਤਸ਼ਾਹ ਵੇਖਣ ਨੂੰ ਮਿਲਿਆ।
ਇਸ ਦੌਰੇ ਦੌਰਾਨ ਇਕ ਹੋਰ ਅਹੰਮ ਐਲਾਨ ਵੀ ਕੀਤਾ ਗਿਆ। ਆਦਮਪੁਰ ਏਅਰਪੋਰਟ ਦਾ ਨਾਮ ਬਦਲ ਕੇ ਹੁਣ ਸ੍ਰੀ ਗੁਰੂ ਰਵਿਦਾਸ ਜੀ ਏਅਰਪੋਰਟ ਰੱਖਿਆ ਗਿਆ ਹੈ, ਜਿਸਨੂੰ ਰਵਿਦਾਸੀ ਸਮਾਜ ਲਈ ਇਕ ਵੱਡੀ ਇਤਿਹਾਸਕ ਪਛਾਣ ਵਜੋਂ ਦੇਖਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਮੋਦੀ ਵੱਲੋਂ ਲੁਧਿਆਣਾ ਦੇ ਹਲਵਾਰਾ ਏਅਰਪੋਰਟ ਦੇ ਨਵੇਂ ਟਰਮੀਨਲ ਦਾ ਵਰਚੁਅਲ ਤੌਰ ’ਤੇ ਉਦਘਾਟਨ ਵੀ ਕੀਤਾ ਗਿਆ। ਇਹ ਟਰਮੀਨਲ ਪੰਜਾਬ...

