Saturday, May 23Punjabi People

ਟਰੰਪ ਵੱਲੋਂ ਚਿਤਾਵਨੀ: ਕੈਨੇਡਾ ਵਿੱਚ ਬਣੇ ਜਹਾਜ਼ਾਂ ’ਤੇ 50% ਟੈਕਸ ਲਗਾਇਆ ਜਾ ਸਕਦਾ ਹੈ

ਅਮਰੀਕਾ 30 ਜਨਵਰੀ 2026: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਗਲਫਸਟਰੀਮ ਏਅਰੋਸਪੇਸ ਦੇ ਸਰਟੀਫਿਕੇਸ਼ਨ ਪ੍ਰਕਿਰਿਆ ਨੂੰ ਰੋਕਣ ਦਾ ਦੋਸ਼ ਕੈਨੇਡਾ ‘ਤੇ ਲਾਇਆ ਹੈ। ਟਰੰਪ ਨੇ ਕੈਨੇਡਾ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਹ ਆਪਣਾ ਫੈਸਲਾ ਬਦਲਦਾ ਨਹੀਂ, ਤਾਂ ਅਮਰੀਕਾ ਵਿੱਚ ਵੇਚੇ ਜਾਣ ਵਾਲੇ ਕੈਨੇਡੀਅਨ ਜੈਟਾਂ ’ਤੇ 50% ਟੈਕਸ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਕੈਨੇਡਾ ਨੇ ਗਲਫਸਟਰੀਮ ਦੇ ਜਹਾਜ਼ਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਤਾਂ ਇਹ ਟੈਕਸ ਲਾਗੂ ਕੀਤਾ ਜਾਵੇਗਾ।

ਟਰੰਪ ਦੀ ਇਹ ਧਮਕੀ ਦੋਸ਼ਾਂ ਦੇ ਬਦਲੇ ਅਮਰੀਕਾ-ਕੈਨੇਡਾ ਸੰਬੰਧਾਂ ‘ਚ ਤਣਾਅ ਵਧਾ ਸਕਦੀ ਹੈ। ਇਸ ਤੋਂ ਪਹਿਲਾਂ ਵੀ ਦੋਵੇਂ ਦੇਸ਼ ਵੱਖ-ਵੱਖ ਵਪਾਰਕ ਮੁੱਦਿਆਂ ’ਤੇ ਟਕਰਾਅ ਵਿੱਚ ਰਹੇ ਹਨ।ਟਰੰਪ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਕਿਹਾ, “ਜੇ ਇਹ ਸਥਿਤੀ ਤੁਰੰਤ ਸੁਧਾਰੀ ਨਹੀਂ ਗਈ, ਤਾਂ ਮੈਂ ਅਮਰੀਕਾ ਵਿੱਚ ਵੇਚੇ ਜਾਣ ਵਾਲੇ ਸਾਰੇ ਕੈਨੇਡੀਅਨ ਜਹਾਜ਼ਾਂ ’ਤੇ 50% ਟੈਰਿਫ ਲਗਾ ਦਿਆਂਗਾ।

ਇੱਕ ਹਫ਼ਤਾ ਪਹਿਲਾਂ ਟਰੰਪ ਨੇ ਕੈਨੇਡਾ ਨੂੰ ਚੀਨ ਨਾਲ ਵਪਾਰ ਕਰਨ ’ਤੇ 100% ਟੈਕਸ ਦੀ ਧਮਕੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਜੇ ਕੈਨੇਡਾ ਚੀਨ ਨਾਲ ਵਪਾਰ ਕਰਦਾ ਹੈ, ਤਾਂ ਅਮਰੀਕਾ ਕੈਨੇਡਾ ਤੋਂ ਆਉਣ ਵਾਲੇ ਸਾਰੇ ਸਾਮਾਨ ’ਤੇ 100% ਟੈਰਿਫ ਲਗਾ ਦੇਵੇਗਾ।

ਟਰੰਪ ਨੇ ਕੈਨੇਡਾ ਦੇ ਗਵਰਨਰ ਮਾਰਕ ਕਾਰਨੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੀਨ ਲਈ ਅਮਰੀਕਾ ਵਿੱਚ ਸਾਮਾਨ ਭੇਜਣ ਲਈ ਕੈਨੇਡਾ ਨੂੰ “ਡਰੌਪ ਆਫ ਪੋਰਟ” ਬਣਾਉਣਾ ਗਲਤ ਹੈ। ਉਨ੍ਹਾਂ ਕਿਹਾ ਕਿ ਜੇ ਕੈਨੇਡਾ ਚੀਨ ਨਾਲ ਵਪਾਰ ਕਰਦਾ ਹੈ ਤਾਂ ਅਮਰੀਕਾ ਵਿੱਚ ਆਉਣ ਵਾਲੇ ਸਾਰੇ ਕੈਨੇਡੀਅਨ ਸਾਮਾਨ ’ਤੇ 100% ਟੈਕਸ ਲਗੇਗਾ।

ਅਮਰੀਕਾ ਦੀਆਂ ਸਖ਼ਤ ਵਪਾਰਕ ਨੀਤੀਆਂ ਕਾਰਨ ਕੈਨੇਡਾ ਨਵੇਂ ਰਾਹ ਤਲਾਸ਼ ਰਿਹਾ ਸੀ। ਇਸ ਤੋਂ ਪਹਿਲਾਂ ਕੈਨੇਡਾ ਨੇ ਚੀਨ ਤੋਂ ਆਉਣ ਵਾਲੀਆਂ ਇਲੈਕਟ੍ਰਿਕ ਵਾਹਨਾਂ ’ਤੇ ਲਾਗੂ 100% ਟੈਕਸ ਘਟਾ ਕੇ 6.1% ਕੀਤਾ। ਪ੍ਰਧਾਨ ਮੰਤਰੀ ਮਾਰਕ ਕਾਰਨੀ ਮੁਤਾਬਕ ਇਹ ਛੋਟ ਸੀਮਤ ਸਮੇਂ ਲਈ ਹੈ ਅਤੇ ਸਾਲਾਨਾ 49,000 ਗੱਡੀਆਂ ਹੀ ਆਯਾਤ ਕੀਤੀਆਂ ਜਾ ਸਕਦੀਆਂ ਹਨ, ਜਦ ਕਿ ਪੰਜ ਸਾਲਾਂ ਵਿੱਚ ਇਹ ਗਿਣਤੀ 70,000 ਤੱਕ ਵਧੇਗੀ। ਬਦਲੇ ਵਿੱਚ, ਚੀਨ ਨੇ ਕੈਨੇਡਾ ਦੇ ਖੇਤੀ ਉਤਪਾਦਾਂ, ਖਾਸ ਕਰਕੇ ਕੈਨੋਲਾ ਬੀਜਾਂ ’ਤੇ ਲਾਗੂ ਡਿਊਟੀ 84% ਤੋਂ ਘਟਾ ਕੇ 15% ਕੀਤੀ। ਜ਼ਿਕਰਯੋਗ ਹੈ ਕਿ ਕਾਰਨੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪੇਈਚਿੰਗ ਵਿੱਚ ਮੀਟਿੰਗ ਦੌਰਾਨ ਸਮੇਂ ਦੇ ਤਣਾਅ ਨੂੰ ਪਿਛੇ ਛੱਡ ਕੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦਾ ਵਾਅਦਾ ਕੀਤਾ ਸੀ।

Leave a Reply

Your email address will not be published. Required fields are marked *