ਮੋਹਾਲੀ ‘ਚ ਦਿਨ ਦਿਹਾੜੇ 4 ਸਾਲਾ ਮਾਸੂਮ ਅਗਵਾ, ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
ਚੰਡੀਗੜ੍ਹ/ਮੋਹਾਲੀ, 20 ਮਈ 2026: ਮੋਹਾਲੀ ਵਿੱਚ ਦਿਨ-ਦਿਹਾੜੇ ਇੱਕ ਸਾਢੇ ਚਾਰ ਸਾਲਾ ਮਾਸੂਮ ਬੱਚੀ ਦੇ ਅਗਵਾ ਹੋਣ ਦੀ ਘਟਨਾ ਨੇ ਇਲਾਕੇ ਵਿੱਚ ਹੜਕੰਪ ਮਚਾ ਦਿੱਤਾ। ਇਹ ਸਾਰੀ ਘਟਨਾ ਉਸ ਵੇਲੇ ਵਾਪਰੀ ਜਦੋਂ ਬੱਚੀ ਆਪਣੇ ਦਾਦਾ-ਦਾਦੀ ਨਾਲ ਸਕੂਟਰ ‘ਤੇ ਘਰ ਵਾਪਸ ਆ ਰਹੀ ਸੀ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜੋ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਸੀਸੀਟੀਵੀ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਦੋ ਨੌਜਵਾਨ ਮੋਟਰਸਾਈਕਲ ‘ਤੇ ਆ ਕੇ ਸਕੂਟਰ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ। ਇਸ ਦੌਰਾਨ ਧੱਕਾ-ਮੁੱਕੀ ਹੋਣ ਕਾਰਨ ਸਕੂਟਰ ਸੜਕ ‘ਤੇ ਡਿੱਗ ਜਾਂਦਾ ਹੈ। ਕੁਝ ਸਕਿੰਟਾਂ ਬਾਅਦ ਇੱਕ ਕਾਰ ਉੱਥੇ ਆ ਕੇ ਰੁਕਦੀ ਹੈ ਅਤੇ ਉਸ ਵਿੱਚੋਂ ਉਤਰੇ ਕੁਝ ਵਿਅਕਤੀ ਜ਼ਬਰਦਸਤੀ ਬੱਚੀ ਨੂੰ ਚੁੱਕ ਕੇ ਕਾਰ ਵਿੱਚ ਬਿਠਾ ਲੈਂਦੇ ਹਨ।
ਬੱਚੀ ਨੂੰ ਬਚਾਉਣ ਲਈ ਦਾਦਾ-ਦਾਦੀ ਨੇ ਬਹੁਤ ਕੋਸ਼ਿਸ਼ ਕੀਤੀ, ਪਰ ਕਾਰ ਸਵਾਰ ਦੋਸ਼ੀ ਉਨ੍ਹਾਂ ਨੂੰ ਘਸੀਟਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਇਸ ਹਾਦਸੇ ਵਿੱਚ ਬੱਚੀ ਦੀ ਦਾਦੀ ਦੇ ਪੱਟ ਵਿੱਚ ਫਰੈਕਚਰ ਹੋ ਗਿਆ, ਜਦਕਿ ਦਾਦਾ ਦੀ ਬਾਂਹ ਟੁੱਟ ਗਈ। ਦੋਵ...









