ਚੰਡੀਗੜ੍ਹ ਦੀਆਂ ਮੈਡੀਕਲ ਅਸਾਮੀਆਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮ, ‘ਆਪ’ ਨੇ ਡਰਾਫਟ ਰੂਲਜ਼ ’ਤੇ ਜਤਾਇਆ ਇਤਰਾਜ਼
ਚੰਡੀਗੜ੍ਹ, 17 ਸਤੰਬਰ 2026: ਚੰਡੀਗੜ੍ਹ ਦੀਆਂ ਮੈਡੀਕਲ ਸੇਵਾਵਾਂ ਵਿੱਚ ਭਰਤੀ ਨਾਲ ਸਬੰਧਤ ਪ੍ਰਸਤਾਵਿਤ ਨਵੇਂ ਨਿਯਮਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿੱਚ ਮੁੜ ਹਲਚਲ ਤੇਜ਼ ਹੋ ਗਈ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ‘UT Chandigarh Health Service Rules 2026’ ਦੇ ਮਸੌਦੇ ’ਤੇ ਸਵਾਲ ਚੁੱਕਦਿਆਂ ਦਾਅਵਾ ਕੀਤਾ ਹੈ ਕਿ ਨਵਾਂ ਭਰਤੀ ਢਾਂਚਾ ਲਾਗੂ ਹੋਣ ਨਾਲ ਚੰਡੀਗੜ੍ਹ ਦੀਆਂ ਮੈਡੀਕਲ ਅਸਾਮੀਆਂ ਵਿੱਚ ਪੰਜਾਬ ਦਾ ਪ੍ਰਭਾਵੀ ਹਿੱਸਾ ਘਟ ਕੇ ਕਰੀਬ 36 ਫ਼ੀਸਦੀ ਰਹਿ ਸਕਦਾ ਹੈ।
60:40 ਵਿਵਸਥਾ ਨੂੰ ਲੈ ਕੇ ਪੰਨੂ ਦਾ ਇਤਰਾਜ਼
ਬਲਤੇਜ ਪੰਨੂ ਮੁਤਾਬਕ ਪੰਜਾਬ ਅਤੇ ਹਰਿਆਣਾ ਵਿਚਕਾਰ ਚੰਡੀਗੜ੍ਹ ਦੀਆਂ ਕੁਝ ਸੇਵਾਵਾਂ ਵਿੱਚ 60:40 ਦੀ ਹਿੱਸੇਦਾਰੀ ਦਾ ਹਵਾਲਾ ਦਿੱਤਾ ਜਾਂਦਾ ਰਿਹਾ ਹੈ, ਜਿਸ ਤਹਿਤ ਪੰਜਾਬ ਦਾ ਹਿੱਸਾ 60 ਫ਼ੀਸਦੀ ਅਤੇ ਹਰਿਆਣਾ ਦਾ 40 ਫ਼ੀਸਦੀ ਦੱਸਿਆ ਜਾਂਦਾ ਹੈ।
ਪੰਨੂ ਦਾ ਦਾਅਵਾ ਹੈ ਕਿ ਪ੍ਰਸਤਾਵਿਤ ਨਿਯਮਾਂ ਤਹਿਤ ਮੈਡੀਕਲ ਅਫ਼ਸਰਾਂ ਦੀਆਂ 40 ਫ਼ੀਸਦੀ ਅਸਾਮੀਆਂ ਸਿੱਧੀ ਭਰਤੀ ਰਾਹੀਂ ਯੂਟੀ ਕਾਡਰ ਵਿੱਚ ਜਾਣਗੀਆਂ, ਜਦਕਿ ਬਾਕੀ 60 ਫ਼ੀਸਦੀ ਅਸਾਮੀਆਂ ਪ...









