ਬਰਨਾਲਾ ਨਗਰ ਨਿਗਮ ਨੂੰ ਮਿਲਿਆ ਪਹਿਲਾ ਮੇਅਰ, ਹਸਨ ਭਾਰਦਵਾਜ ਨੇ ਸੰਭਾਲੀ ਕਮਾਨ
ਬਰਨਾਲਾ: 11ਜੂਨ 2026: ਹਸਨ ਭਾਰਦਵਾਜ ਨੂੰ ਅੱਜ ਬਰਨਾਲਾ ਨਗਰ ਨਿਗਮ ਦਾ ਪਹਿਲਾ ਮੇਅਰ ਚੁਣ ਲਿਆ ਗਿਆ। ਮੇਅਰ ਦੀ ਚੋਣ ਨਗਰ ਨਿਗਮ ਦਫ਼ਤਰ ਸਥਿਤ ਸ੍ਰੀ ਰਾਮ ਸਰੂਪ ਅਣਖੀ ਮਿਊਂਸੀਪਲ ਲਾਇਬ੍ਰੇਰੀ ਵਿੱਚ ਹੋਈ, ਜਿੱਥੇ ਚੋਣ ਪ੍ਰਕਿਰਿਆ ਅਤੇ ਸਹੁੰ ਚੁੱਕ ਸਮਾਗਮ ਪਟਿਆਲਾ ਡਿਵੀਜ਼ਨ ਦੇ ਕਮਿਸ਼ਨਰ Vinay Bublani ਦੀ ਨਿਗਰਾਨੀ ਹੇਠ ਕਰਵਾਇਆ ਗਿਆ।
ਚੋਣ ਤੋਂ ਪਹਿਲਾਂ ਨਗਰ ਨਿਗਮ ਬਰਨਾਲਾ ਦੇ ਨਵੇਂ ਚੁਣੇ ਗਏ ਸਾਰੇ ਕੌਂਸਲਰਾਂ ਨੂੰ ਅਹੁਦੇ ਅਤੇ ਗੋਪਨੀਯਤਾ ਦੀ ਸਹੁੰ ਚੁਕਾਈ ਗਈ। ਇਸ ਤੋਂ ਬਾਅਦ ਹੋਈ ਮੇਅਰ ਚੋਣ ਵਿੱਚ ਹਸਨ ਭਾਰਦਵਾਜ ਨੂੰ ਬਰਨਾਲਾ ਨਗਰ ਨਿਗਮ ਦਾ ਪਲੇਠਾ ਮੇਅਰ ਚੁਣਿਆ ਗਿਆ।
ਚੋਣ ਉਪਰੰਤ ਹਸਨ ਭਾਰਦਵਾਜ ਨੇ ਪੰਜਾਬ ਦੇ ਵਿੱਤ ਮੰਤਰੀ Harpal Singh Cheema, ਸੰਸਦ ਮੈਂਬਰ Gurmeet Singh Meet Hayer, ਵਿਧਾਇਕ Kulwant Singh Pandori ਅਤੇ Labh Singh Ugoke ਦੀ ਮੌਜੂਦਗੀ ਵਿੱਚ ਮੇਅਰ ਵਜੋਂ ਰਸਮੀ ਤੌਰ ’ਤੇ ਅਹੁਦਾ ਸੰਭਾਲਿਆ।
ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸੰਸਦ ਮੈਂਬਰ ਮੀਤ ਹੇਅਰ ਨੇ ਨਵੇਂ ਮੇਅਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਗਰ ਨਿਗਮ ਦੀ ਨਵੀਂ ਟੀਮ ਬਰਨਾਲਾ...









