ਅੰਮ੍ਰਿਤਸਰ ਤੋਂ ਪਠਾਨਕੋਟ ਤੱਕ ਨਵੀਂ ਟ੍ਰੇਨ ਦੀ ਸ਼ੁਰੂਆਤ, ਰਵਨੀਤ ਬਿੱਟੂ ਵੱਲੋਂ ਰਵਾਨਾ
ਅੰਮ੍ਰਿਤਸਰ, 16 ਜੂਨ 2026: ਅੰਮ੍ਰਿਤਸਰ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਦਰਮਿਆਨ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਕਰੀਬ ਸੱਤ ਮਹੀਨਿਆਂ ਦੇ ਵਿਰਾਮ ਮਗਰੋਂ ਮੁੜ ਸ਼ੁਰੂ ਹੋ ਗਈ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਆਯੋਜਿਤ ਸਮਾਗਮ ਦੌਰਾਨ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਰੇਲਵੇ ਵੱਲੋਂ ਇਸ ਟ੍ਰੇਨ ਦਾ ਰੂਟ ਬਦਲਿਆ ਗਿਆ ਹੈ, ਜਿਸ ਕਾਰਨ ਇਸ ਨੂੰ ਨਵੇਂ ਰੂਪ ਵਿੱਚ ਦੁਬਾਰਾ ਚਲਾਇਆ ਗਿਆ ਹੈ। ਨਵੇਂ ਰੂਟ ਨਾਲ ਯਾਤਰੀਆਂ ਦੇ ਸਫ਼ਰ ਦਾ ਲਗਭਗ ਇੱਕ ਘੰਟਾ ਸਮਾਂ ਬਚੇਗਾ। ਹੁਣ ਇਹ ਟ੍ਰੇਨ ਬਿਆਸ ਅਤੇ ਜਲੰਧਰ ਦੀ ਬਜਾਏ ਬਟਾਲਾ, ਗੁਰਦਾਸਪੁਰ ਅਤੇ ਪਠਾਨਕੋਟ ਰਾਹੀਂ ਸਿੱਧੀ ਕਟੜਾ ਤੱਕ ਜਾਵੇਗੀ।
ਨਵੀਂ ਸਮਾਂ-ਸਾਰਣੀ ਅਨੁਸਾਰ ਟ੍ਰੇਨ ਨੰਬਰ 26405 ਅੰਮ੍ਰਿਤਸਰ ਤੋਂ ਸ਼ਾਮ 4:40 ਵਜੇ ਰਵਾਨਾ ਹੋਵੇਗੀ। ਇਹ ਬਟਾਲਾ 5:18 ਵਜੇ, ਗੁਰਦਾਸਪੁਰ 5:58 ਵਜੇ, ਪਠਾਨਕੋਟ 6:32 ਵਜੇ ਅਤੇ ਜੰਮੂ ਤਵੀ 8:03 ਵਜੇ ਪਹੁੰਚਣ ਤੋਂ ਬਾਅਦ ਰਾਤ 9:45 ਵਜੇ ਕਟੜਾ ਪਹੁੰਚੇਗੀ।
ਵਾਪਸੀ ਦੌਰਾਨ ਟ੍ਰੇਨ ਨੰਬਰ 26406 ਕਟੜਾ ਤੋਂ ਸਵੇਰੇ 6:40 ਵਜੇ ਚੱਲੇ...









