ਪੰਜਾਬ ਸਰਕਾਰ ਵੱਲੋਂ ਰਾਮ ਦੇ ਜੀਵਨ ‘ਤੇ ਆਧਾਰਿਤ ਸ਼ੋਅ “ਹਮਾਰੇ ਰਾਮ” ਕਰਵਾਉਣ ਦਾ ਫੈਸਲਾ, ਸੂਬੇ ਭਰ ਵਿੱਚ 40 ਥਾਵਾਂ ‘ਤੇ ਹੋਣਗੇ ਪ੍ਰੋਗਰਾਮ
ਚੰਡੀਗੜ੍ਹ, 20 ਜਨਵਰੀ 2026: ਪੰਜਾਬ ਸਰਕਾਰ ਵੱਲੋਂ ਹੋਈ ਕੈਬਨਿਟ ਮੀਟਿੰਗ ਦੌਰਾਨ ਸੂਬੇ ਦੇ ਹਿਤ ਵਿੱਚ ਕਈ ਮਹੱਤਵਪੂਰਨ ਫੈਸਲੇ ਲਏ ਗਏ ਹਨ। ਇਨ੍ਹਾਂ ਵਿੱਚ ਸਭ ਤੋਂ ਖ਼ਾਸ ਫੈਸਲਾ ਭਗਵਾਨ ਰਾਮ ਦੇ ਜੀਵਨ ‘ਤੇ ਆਧਾਰਿਤ ਨਾਟਕ ਸ਼ੋਅ “ਹਮਾਰੇ ਰਾਮ” ਨੂੰ ਸੂਬੇ ਦੇ 40 ਵੱਖ-ਵੱਖ ਸਥਾਨਾਂ ‘ਤੇ ਕਰਵਾਉਣ ਦਾ ਹੈ। ਇਨ੍ਹਾਂ ਸ਼ੋਅਜ਼ ਵਿੱਚ ਦੇਸ਼ ਭਰ ਦੇ ਮਸ਼ਹੂਰ ਕਲਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਇਹ ਐਲਾਨ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
ਇਸ ਤੋਂ ਇਲਾਵਾ, ਸਰਕਾਰ ਨੇ 1,000 ਨਵੇਂ ਯੋਗਾ ਅਧਿਆਪਕਾਂ ਦੀ ਭਰਤੀ ਕਰਨ ਦਾ ਵੀ ਫੈਸਲਾ ਕੀਤਾ ਹੈ। ਨਾਲ ਹੀ ਜਨਤਕ ਉਦੇਸ਼ਾਂ ਲਈ ਅਲਾਟ ਕੀਤੀ ਜਾਣ ਵਾਲੀ ਜ਼ਮੀਨ ਸੰਬੰਧੀ ਫੈਸਲੇ ਹੁਣ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਬਣੀ ਕਮੇਟੀ ਦੁਆਰਾ ਲਏ ਜਾਣਗੇ, ਤਾਂ ਜੋ ਕਾਰਵਾਈ ਨੂੰ ਤੇਜ਼ ਅਤੇ ਸੌਖਾ ਬਣਾਇਆ ਜਾ ਸਕੇ।
ਕੈਬਨਿਟ ਮੀਟਿੰਗ ਦੇ ਅਹਿਮ ਫੈਸਲੇ
ਪੰਜਾਬ ਮੈਨੇਜਮੈਂਟ ਐਂਡ ਟ੍ਰਾਂਸਫਰ ਮਿਊਂਸੀਪਲ ਐਕਟ 2020 ਦੀ ਧਾਰਾ 4 ਅਧੀਨ, ਨਗਰ ਕੌਂਸਲ ਜਾਂ ਨਗਰ ਕਮੇਟੀਆਂ ਨਾਲ ਸੰਬੰਧਿਤ ਸ਼ਹਿਰੀ ਜ਼ਮੀਨ ਦੀ ਤਬਦੀਲੀ ਦੌਰਾਨ ਆ ਰਹੀਆ...





