Saturday, May 23Punjabi People

ਆਖਰੀ T20 ‘ਚ ਸੈਮਸਨ ਬੈਂਚ ‘ਤੇ ਬੈਠ ਸਕਦਾ ਹੈ? ਓਪਨਰ ਬਣਾਉਣ ਦੀ ਮੰਗ ਜੋਰਾਂ ‘ਤੇ।

ਨਿਊਜ਼ੀਲੈਂਡ ਖ਼ਿਲਾਫ਼ ਲੜੀ ਵਿੱਚ ਸੰਜੂ ਸੈਮਸਨ ਦਾ ਬੱਲਾ ਬਿਲਕੁਲ ਨਹੀਂ ਚਲਿਆ। ਚਾਰ ਮੈਚਾਂ ਵਿੱਚ ਓਪਨਿੰਗ ਕਰਦੇ ਹੋਏ ਉਹ ਕੇਵਲ 40 ਦੌੜਾਂ ਹੀ ਬਣਾ ਸਕੇ ਹਨ। ਇਸ ਮਾੜੀ ਫਾਰਮ ਨੇ ਆਉਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਟੀਮ ਇੰਡੀਆ ਦੀ ਚਿੰਤਾ ਵਧਾ ਦਿੱਤੀ ਹੈ। ਹੁਣ ਸੰਜੂ ਕੋਲ ਆਪਣੀ ਫਾਰਮ ਸਾਬਤ ਕਰਨ ਲਈ ਸਿਰਫ਼ ਇੱਕ ਹੀ ਮੌਕਾ ਬਚਿਆ ਹੈ—ਨਿਊਜ਼ੀਲੈਂਡ ਵਿਰੁੱਧ ਪੰਜਵਾਂ ਟੀ-20।

ਇਸ ਦੇ ਨਾਲ ਹੀ ਇਹ ਮੰਗ ਵੀ ਉੱਠ ਰਹੀ ਹੈ ਕਿ ਪੰਜਵੇਂ ਮੈਚ ਵਿੱਚ ਸੰਜੂ ਨੂੰ ਬੈਂਚ ‘ਤੇ ਬਿਠਾਇਆ ਜਾਵੇ। ਕਈ ਕ੍ਰਿਕਟ ਮਾਹਿਰਾਂ ਦਾ ਮਤ ਹੈ ਕਿ ਚੰਗੀ ਫਾਰਮ ਵਿੱਚ ਚੱਲ ਰਹੇ ਅਤੇ ਟੀ-20 ਵਿਸ਼ਵ ਕੱਪ ਟੀਮ ਦਾ ਹਿੱਸਾ ਰਹੇ ਈਸ਼ਾਨ ਕਿਸ਼ਨ ਨੂੰ ਸੰਜੂ ਦੀ ਥਾਂ ਓਪਨਿੰਗ ਦਾ ਮੌਕਾ ਮਿਲਣਾ ਚਾਹੀਦਾ ਹੈ।

ਸਾਬਕਾ ਭਾਰਤੀ ਕ੍ਰਿਕਟਰ ਪਾਰਥਿਵ ਪਟੇਲ ਨੇ ਵੀ ਸੰਜੂ ਦੀ ਮਾੜੀ ਫਾਰਮ ਨੂੰ ਧਿਆਨ ਵਿੱਚ ਰੱਖਦੇ ਹੋਏ ਟੀਮ ਪ੍ਰਬੰਧਨ ਨੂੰ ਸਲਾਹ ਦਿੱਤੀ ਹੈ ਕਿ ਭਾਰਤ-ਨਿਊਜ਼ੀਲੈਂਡ ਦਰਮਿਆਨ ਪੰਜਵੇਂ ਟੀ-20 ਵਿੱਚ ਸੰਜੂ ਨੂੰ ਟੀਮ ਤੋਂ ਬਾਹਰ ਰੱਖਿਆ ਜਾਵੇ। ਇਸ ਲੜੀ ਵਿੱਚ ਸੰਜੂ ਦਾ ਪ੍ਰਦਰਸ਼ਨ ਕਾਫ਼ੀ ਨਿਰਾਸ਼ਾਜਨਕ ਰਿਹਾ ਹੈ—ਉਨ੍ਹਾਂ ਨੇ ਚਾਰ ਮੈਚਾਂ ਵਿੱਚ ਕ੍ਰਮਵਾਰ 10, 6, 0 ਅਤੇ 24 ਦੌੜਾਂ ਬਣਾਈਆਂ ਹਨ।

ਪਾਰਥਿਵ ਪਟੇਲ ਦਾ ਮੰਨਣਾ ਹੈ ਕਿ ਆਖਰੀ ਮੈਚ ਵਿੱਚ ਈਸ਼ਾਨ ਕਿਸ਼ਨ ਨੂੰ ਸੰਜੂ ਸੈਮਸਨ ਦੀ ਜਗ੍ਹਾ ਖੇਡਾਉਣਾ ਚਾਹੀਦਾ ਹੈ। ਉਨ੍ਹਾਂ ਅਨੁਸਾਰ 2026 ਦੇ ਟੀ-20 ਵਿਸ਼ਵ ਕੱਪ ਨੂੰ ਧਿਆਨ ਵਿੱਚ ਰੱਖਦੇ ਹੋਏ ਈਸ਼ਾਨ ਨੂੰ ਹੋਰ ਮੌਕੇ ਦੇਣਾ ਟੀਮ ਲਈ ਸਮਝਦਾਰ ਫੈਸਲਾ ਹੋਵੇਗਾ।

Leave a Reply

Your email address will not be published. Required fields are marked *