Saturday, May 23Punjabi People

ਮਾਲਕ ਦੇ ਘਰ ਨਕਲੀ ਈਡੀ ਛਾਪਾ ਪਵਾ ਕੇ ਨੌਕਰਾਣੀ ਨੇ ਕੀਤੀ ਵੱਡੀ ਲੁੱਟ; 350 ਕੈਮਰਿਆਂ ਨੇ ਖੋਲ੍ਹਿਆ ਭੇਦ

ਦੱਖਣੀ ਦਿੱਲੀ, 26 farbery 2026: ਪੁਲਿਸ ਨੇ ਨਿਊ ਫ੍ਰੈਂਡਜ਼ ਕਲੋਨੀ ਵਿੱਚ ਇੱਕ ਬਜ਼ੁਰਗ ਦੰਪਤੀ ਦੇ ਘਰ ਨਕਲੀ ਈਡੀ ਛਾਪਾ ਮਾਰਨ ਦੇ ਮਾਮਲੇ ਵਿੱਚ ਘਰੇਲੂ ਨੌਕਰਾਣੀ ਅਤੇ ਉਸ ਦੀ ਭਾਬੀ ਨੂੰ ਕਾਬੂ ਕਰ ਲਿਆ ਹੈ। ਜਦਕਿ ਈਡੀ ਅਧਿਕਾਰੀ ਬਣ ਕੇ ਕਾਰਵਾਈ ਕਰਨ ਵਾਲੇ ਤਿੰਨ ਹੋਰ ਦੋਸ਼ੀਆਂ ਦੀ ਤਲਾਸ਼ ਜਾਰੀ ਹੈ। ਪੁਲਿਸ ਮੁਤਾਬਕ ਪੀੜਤ ਜੋੜੇ ਨੇ 13 ਫਰਵਰੀ ਨੂੰ ਫਰਜ਼ੀ ਛਾਪੇਬਾਜ਼ੀ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ।

ਈਡੀ ਦੇ ਵਕੀਲ ਨੇ ਖੋਲ੍ਹਿਆ ਭੇਦ

ਐਡੀਸ਼ਨਲ ਡੀਸੀਪੀ ਐਸ਼ਵਰਿਆ ਸ਼ਰਮਾ ਨੇ ਦੱਸਿਆ ਕਿ ਇਹ ਵਾਰਦਾਤ 11 ਫਰਵਰੀ ਨੂੰ ਵਾਪਰੀ। ਛਾਪੇ ਦੌਰਾਨ ਸੇਵਾਮੁਕਤ ਡਾਕਟਰ ਊਸ਼ਾ ਸੱਭਰਵਾਲ ਨੇ ਚੁਪਚਾਪ ਇੱਕ ਵਾਧੂ ਮੋਬਾਈਲ ਫੋਨ ਰਾਹੀਂ ਆਪਣੇ ਪੋਤੇ ਕੁਨਾਲ ਸੱਭਰਵਾਲ ਨੂੰ ਸੂਚਿਤ ਕੀਤਾ। ਕੁਨਾਲ, ਜੋ ਕਿ ਈਡੀ ਨਾਲ ਸੰਬੰਧਿਤ ਵਕੀਲ ਹਨ, ਨੇ ਇਸ ਕਾਰਵਾਈ ਨੂੰ ਜਾਲਸਾਜ਼ੀ ਕਰਾਰ ਦੇ ਕੇ ਸੱਚ ਸਾਹਮਣੇ ਲਿਆ। ਉਸ ਵੇਲੇ ਤੱਕ ਦੋਸ਼ੀ ਘਰ ਦੀ ਨਕਦੀ, ਗਹਿਣੇ ਅਤੇ ਕੀਮਤੀ ਘੜੀਆਂ ਇਕੱਠੀਆਂ ਕਰ ਚੁੱਕੇ ਸਨ।

ਅਲਾਰਮ ਬਜਣ ‘ਤੇ ਦੋਸ਼ੀ ਕਰੀਬ 4 ਲੱਖ ਰੁਪਏ ਨਕਦ ਅਤੇ 6-7 ਮਹਿੰਗੀਆਂ ਘੜੀਆਂ ਲੈ ਕੇ ਫਰਾਰ ਹੋ ਗਏ। ਸੀਸੀਟੀਵੀ ਫੁਟੇਜ ਵਿੱਚ ਇੱਕ ਨੀਲੀ ਬਲੇਨੋ ਕਾਰ ਨੂੰ ਇਲਾਕੇ ਤੋਂ ਨਿਕਲਦੇ ਹੋਏ ਦੇਖਿਆ ਗਿਆ। ਲਗਭਗ 350 ਸੀਸੀਟੀਵੀ ਕੈਮਰਿਆਂ ਦੀ ਜਾਂਚ ਮਗਰੋਂ ਪੁਲਿਸ ਟੀਮ ਵੈਸ਼ਾਲੀ ਸੈਕਟਰ-4 ਸਥਿਤ ਇਕ ਘਰ ਤੱਕ ਪਹੁੰਚੀ, ਜਿੱਥੇ ਘਰੇਲੂ ਨੌਕਰਾਣੀ ਰੇਖਾ ਦੇਵੀ ਦੀ ਭੂਮਿਕਾ ਸ਼ੱਕ ਦੇ ਘੇਰੇ ਵਿੱਚ ਆਈ।

ਰੇਖਾ ਅਤੇ ਪੂਜਾ ਗ੍ਰਿਫ਼ਤਾਰ

ਜਾਂਚ ਦੌਰਾਨ ਸਾਹਮਣੇ ਆਇਆ ਕਿ ਵੈਸ਼ਾਲੀ ਵਾਲਾ ਘਰ ਰੇਖਾ ਦੀ ਭਰਜਾਈ ਪੂਜਾ ਰਾਜਪੂਤ ਦਾ ਹੈ। ਪੁਲਿਸ ਨੇ ਛਾਪਾ ਮਾਰ ਕੇ ਰੇਖਾ ਅਤੇ ਪੂਜਾ ਨੂੰ ਗ੍ਰਿਫ਼ਤਾਰ ਕਰ ਲਿਆ। ਘਰ ਤੋਂ ਨਕਦੀ, ਛੇ ਤੋਂ ਸੱਤ ਮਹਿੰਗੀਆਂ ਘੜੀਆਂ, ਇੱਕ ਪਿਸਤੌਲ, ਨਕਲੀ ਆਈਟੀਬੀਪੀ ਡਿਪਟੀ ਕਮਾਂਡੈਂਟ ਦੀ ਵਰਦੀ ਅਤੇ ਇੱਕ ਜਾਲੀ ਪਹਿਚਾਣ ਪੱਤਰ ਬਰਾਮਦ ਕੀਤਾ ਗਿਆ।

ਪੁਲਿਸ ਹੁਣ ਤਿੰਨ ਹੋਰ ਦੋਸ਼ੀਆਂ ਦੀ ਭਾਲ ਕਰ ਰਹੀ ਹੈ, ਜਿਨ੍ਹਾਂ ਵਿੱਚ ਪੂਜਾ ਦਾ ਪਤੀ ਪ੍ਰਕਾਸ਼ ਕੁਮਾਰ ਵੀ ਸ਼ਾਮਲ ਹੈ। ਉਹ ਆਈਟੀਬੀਪੀ ਵਿੱਚ ਕਾਂਸਟੇਬਲ ਹੈ ਅਤੇ ਦੋਸ਼ ਹੈ ਕਿ ਉਸ ਨੇ ਅਧਿਕਾਰੀ ਬਣ ਕੇ ਇਸ ਲੁੱਟ ਦੀ ਯੋਜਨਾ ਨੂੰ ਅੰਜਾਮ ਦਿੱਤਾ।

Leave a Reply

Your email address will not be published. Required fields are marked *