Wednesday, July 29Punjabi People

ਦਿੱਲੀ ਅਤੇ ਹਰਿਆਣਾ ਸਮੇਤ ਚਾਰ ਰਾਜਾਂ ਵਿੱਚ 389 ਕਿਲੋਮੀਟਰ ਲੰਬਾ ਨਵਾਂ ਰੇਲ ਨੈੱਟਵਰਕ ਵਿਛਾਇਆ ਜਾਵੇਗਾ, ਕੇਂਦਰ ਸਰਕਾਰ ਵੱਲੋਂ ਵੱਡਾ ਐਲਾਨ

ਨਵੀਂ ਦਿੱਲੀ, 14 farbery 2026: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਨੇ ਰੇਲਵੇ ਮੰਤਰਾਲੇ ਦੇ ਤਿੰਨ ਮਹੱਤਵਪੂਰਨ ਪ੍ਰੋਜੈਕਟਾਂ ਨੂੰ ਲਗਭਗ ₹18,509 ਕਰੋੜ ਦੀ ਲਾਗਤ ਨਾਲ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਵਿੱਚ ਕਸਾਰਾ–ਮਨਮਾੜ, ਦਿੱਲੀ–ਅੰਬਾਲਾ ਅਤੇ ਬੱਲਾਰੀ–ਹੋਸਪੇਟ ਰੂਟਾਂ ‘ਤੇ ਤੀਜੀ ਅਤੇ ਚੌਥੀ ਰੇਲ ਲਾਈਨ ਦਾ ਨਿਰਮਾਣ ਸ਼ਾਮਲ ਹੈ।

ਕੇਂਦਰ ਸਰਕਾਰ ਵੱਲੋਂ ਮਨਜ਼ੂਰ ਕੀਤੇ ਗਏ ਇਹ ਤਿੰਨ ਮਲਟੀ-ਟਰੈਕਿੰਗ ਪ੍ਰੋਜੈਕਟ ਦਿੱਲੀ, ਹਰਿਆਣਾ, ਮਹਾਰਾਸ਼ਟਰ ਅਤੇ ਕਰਨਾਟਕ ਦੇ 12 ਜ਼ਿਲ੍ਹਿਆਂ ਨੂੰ ਕਵਰ ਕਰਨਗੇ। ਇਨ੍ਹਾਂ ਨਾਲ ਭਾਰਤੀ ਰੇਲਵੇ ਦੇ ਮੌਜੂਦਾ ਜਾਲ ਵਿੱਚ ਤਕਰੀਬਨ 389 ਕਿਲੋਮੀਟਰ ਦਾ ਵਾਧਾ ਹੋਵੇਗਾ।ਇਹ ਯੋਜਨਾਵਾਂ ਪ੍ਰਧਾਨ ਮੰਤਰੀ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦੇ ਅਧੀਨ ਤਿਆਰ ਕੀਤੀਆਂ ਗਈਆਂ ਹਨ, ਜਿਸਦਾ ਉਦੇਸ਼ ਏਕੀਕ੍ਰਿਤ ਯੋਜਨਾਬੰਦੀ ਅਤੇ ਸਲਾਹ-ਮਸ਼ਵਰੇ ਰਾਹੀਂ ਮਲਟੀ-ਮਾਡਲ ਕਨੈਕਟੀਵਿਟੀ ਅਤੇ ਲੌਜਿਸਟਿਕਸ ਦੀ ਕੁਸ਼ਲਤਾ ਨੂੰ ਵਧਾਉਣਾ ਹੈ।

ਸੀਸੀਈਏ ਦੇ ਬਿਆਨ ਮੁਤਾਬਕ, ਇਹ ਪ੍ਰੋਜੈਕਟ ਲੋਕਾਂ, ਵਸਤੂਆਂ ਅਤੇ ਸੇਵਾਵਾਂ ਦੀ ਆਵਾਜਾਈ ਨੂੰ ਹੋਰ ਸੁਗਮ ਬਣਾਉਣਗੇ। ਇਨ੍ਹਾਂ ਮਲਟੀ-ਟਰੈਕਿੰਗ ਯੋਜਨਾਵਾਂ ਨਾਲ ਲਗਭਗ 3,902 ਪਿੰਡਾਂ ਨੂੰ ਬਿਹਤਰ ਰੇਲ ਸੰਪਰਕ ਮਿਲੇਗਾ, ਜਿਨ੍ਹਾਂ ਦੀ ਕੁੱਲ ਆਬਾਦੀ ਕਰੀਬ 97 ਲੱਖ ਹੈ।ਵਧੀ ਹੋਈ ਲਾਈਨ ਸਮਰੱਥਾ ਨਾਲ ਰੇਲ ਆਵਾਜਾਈ ਦੀ ਗਤੀ ਅਤੇ ਸੰਚਾਲਨ ਕੁਸ਼ਲਤਾ ਵਿੱਚ ਵੱਡਾ ਸੁਧਾਰ ਆਵੇਗਾ, ਜਿਸ ਨਾਲ ਸੇਵਾਵਾਂ ਹੋਰ ਭਰੋਸੇਯੋਗ ਬਣਨਗੀਆਂ ਅਤੇ ਭੀੜ ਘਟੇਗੀ।

ਸੀਸੀਈਏ ਨੇ ਕਿਹਾ ਕਿ ਇਹ ਪ੍ਰੋਜੈਕਟ ਪ੍ਰਧਾਨ ਮੰਤਰੀ ਮੋਦੀ ਦੇ “ਨਵੇਂ ਭਾਰਤ” ਦੇ ਵਿਜ਼ਨ ਨਾਲ ਸੰਗਤ ਰੱਖਦੇ ਹਨ ਅਤੇ ਖੇਤਰ ਵਿੱਚ ਵਿਕਾਸ ਨੂੰ ਤੇਜ਼ੀ ਦੇਣਗੇ। ਇਸ ਨਾਲ ਸਥਾਨਕ ਲੋਕਾਂ ਲਈ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।

ਇਨ੍ਹਾਂ ਪ੍ਰੋਜੈਕਟਾਂ ਨਾਲ ਦੇਸ਼ ਦੇ ਕਈ ਮਹੱਤਵਪੂਰਨ ਸੈਰ-ਸਪਾਟਾ ਸਥਾਨਾਂ ਨੂੰ ਵੀ ਬਿਹਤਰ ਰੇਲ ਕਨੈਕਟੀਵਿਟੀ ਮਿਲੇਗੀ, ਜਿਵੇਂ ਕਿ ਭਾਵਲੀ ਡੈਮ, ਸ਼੍ਰੀ ਘਾਟਨਾਦੇਵੀ, ਤ੍ਰਿੰਬਕੇਸ਼ਵਰ ਜਯੋਤਿਰਲਿੰਗ, ਕਟੜਾ ਅਤੇ ਸ਼੍ਰੀਨਗਰ ਵਿਖੇ ਸ਼੍ਰੀ ਮਾਤਾ ਵੈਸ਼ਨੋ ਦੇਵੀ, ਹੰਪੀ (ਯੂਨੈਸਕੋ ਵਿਸ਼ਵ ਵਿਰਾਸਤ ਸਥਾਨ), ਬੱਲਾਰੀ ਕਿਲਾ, ਦਾਰੋਜੀ ਸਲੋਥ ਬੀਅਰ ਸੈਂਕਚੁਰੀ, ਤੁੰਗਭਦਰ ਡੈਮ, ਕੇਂਚਨਗੁੱਡਾ ਅਤੇ ਵਿਜੇ ਵਿਟਟਲਾ ਮੰਦਰ ਆਦਿ।ਸਰਕਾਰ ਦੇ ਅਨੁਸਾਰ, ਇਹ ਰਸਤੇ ਕੋਲਾ, ਸਟੀਲ, ਲੋਹਾ, ਸੀਮੈਂਟ, ਚੂਨਾ ਪੱਥਰ/ਬਾਕਸਾਈਟ, ਕੰਟੇਨਰ, ਅਨਾਜ, ਖੰਡ, ਖਾਦ ਅਤੇ ਪੈਟਰੋਲਿਅਮ ਉਤਪਾਦਾਂ ਦੀ ਢੁਆਈ ਲਈ ਮਹੱਤਵਪੂਰਨ ਹਨ। ਸਮਰੱਥਾ ਵਿੱਚ ਵਾਧੇ ਨਾਲ ਲਗਭਗ 96 ਮਿਲੀਅਨ ਟਨ ਪ੍ਰਤੀ ਸਾਲ ਵਾਧੂ ਮਾਲ ਆਵਾਜਾਈ ਸੰਭਵ ਹੋਵੇਗੀ।

Leave a Reply

Your email address will not be published. Required fields are marked *