Saturday, August 1Punjabi People

Home

ਕੱਲ੍ਹ ਆਉਣਗੇ ਨਗਰ ਨਿਗਮ ਚੋਣ ਨਤੀਜੇ, ਚੋਣ ਕਮਿਸ਼ਨ ਜਾਰੀ ਕਰੇਗਾ ਲਾਈਵ ਲਿੰਕ

ਕੱਲ੍ਹ ਆਉਣਗੇ ਨਗਰ ਨਿਗਮ ਚੋਣ ਨਤੀਜੇ, ਚੋਣ ਕਮਿਸ਼ਨ ਜਾਰੀ ਕਰੇਗਾ ਲਾਈਵ ਲਿੰਕ

Punjab News
ਚੰਡੀਗੜ੍ਹ, 28 ਮਈ 2026: ਪੰਜਾਬ ਵਿੱਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੇ ਨਤੀਜੇ ਭਲਕੇ 29 ਮਈ ਨੂੰ ਐਲਾਨੇ ਜਾਣਗੇ। ਇਸ ਵਾਰ ਪਹਿਲੀ ਵਾਰ ਲੋਕ ਆਪਣੇ ਘਰਾਂ ਵਿੱਚ ਬੈਠੇ ਹੀ ਆਨਲਾਈਨ ਨਤੀਜੇ ਦੇਖ ਸਕਣਗੇ। ਪੰਜਾਬ ਦੇ ਰਾਜ ਚੋਣ ਕਮਿਸ਼ਨਰ ਨੇ ਦੱਸਿਆ ਕਿ ਨਤੀਜਿਆਂ ਲਈ ਚੋਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ‘ਤੇ ਖਾਸ ਲਿੰਕ ਜਾਰੀ ਕੀਤਾ ਜਾਵੇਗਾ। sec.punjab.gov.in ਇਸ ਤੋਂ ਪਹਿਲਾਂ ਸਿਰਫ਼ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੇ ਨਤੀਜੇ ਹੀ ਡਿਜੀਟਲ ਪਲੇਟਫਾਰਮਾਂ ਰਾਹੀਂ ਉਪਲਬਧ ਕਰਵਾਏ ਜਾਂਦੇ ਸਨ। ਹੁਣ ਸਥਾਨਕ ਨਿਕਾਏ ਚੋਣਾਂ ਲਈ ਵੀ ਇਹ ਸੁਵਿਧਾ ਸ਼ੁਰੂ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਘਰ ਬੈਠੇ ਤੇਜ਼ ਅਤੇ ਸਹੀ ਜਾਣਕਾਰੀ ਮਿਲ ਸਕੇ ਅਤੇ ਗਿਣਤੀ ਕੇਂਦਰਾਂ ‘ਤੇ ਭੀੜ ਘੱਟ ਰਹੇ। ਪੂਰੇ ਪੰਜਾਬ ਵਿੱਚ ਵੋਟਾਂ ਦੀ ਗਿਣਤੀ ਲਈ 115 ਕਾਊਂਟਿੰਗ ਸੈਂਟਰ ਬਣਾਏ ਗਏ ਹਨ। ਯਾਦ ਰਹੇ ਕਿ 26 ਮਈ ਨੂੰ ਸੂਬੇ ਦੀਆਂ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਲਈ ਵੋਟਿੰਗ ਹੋਈ ਸੀ। ਰਾਜ ਚੋਣ ਕਮਿਸ਼ਨਰ ਨੇ ਦੱਸਿਆ ਕਿ ਸਾਰੇ ਸਟ੍ਰਾਂਗ ਰੂਮ ਅਤੇ ਗਿਣਤੀ ਕੇਂਦਰ ਸੀਸੀ...
ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟਾਂ ਨੇ ਵਧਾਇਆ ਪੰਜਾਬ ਦਾ ਮਾਣ, ਭਾਰਤੀ ਨੇਵੀ ‘ਚ ਬਣੇ ਅਫ਼ਸਰ

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟਾਂ ਨੇ ਵਧਾਇਆ ਪੰਜਾਬ ਦਾ ਮਾਣ, ਭਾਰਤੀ ਨੇਵੀ ‘ਚ ਬਣੇ ਅਫ਼ਸਰ

Punjab News
ਚੰਡੀਗੜ੍ਹ/ਐਸ.ਏ.ਐਸ ਨਗਰ, 28 ਮਈ 2026: ਪੰਜਾਬ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (MRSPI) ਦੇ ਦੋ ਹੋਣਹਾਰ ਕੈਡਿਟ ਅਰਪਿਤ ਪਰਾਸ਼ਰ ਅਤੇ ਵਿਸ਼ੇਸ਼ ਸੂਦ ਭਾਰਤੀ ਜਲ ਫੌਜ ਵਿੱਚ ਅਫ਼ਸਰ ਵਜੋਂ ਕਮਿਸ਼ਨਡ ਹੋ ਗਏ ਹਨ। ਦੋਵਾਂ ਕੈਡਿਟਾਂ ਨੂੰ ਅੱਜ ਕੇਰਲਾ ਦੇ ਏਝੀਮਾਲਾ ਵਿਖੇ ਇੰਡੀਅਨ ਨੇਵਲ ਅਕੈਡਮੀ ਵਿੱਚ ਹੋਈ ਸ਼ਾਨਦਾਰ ਪਾਸਿੰਗ ਆਊਟ ਪਰੇਡ ਦੌਰਾਨ ਅਧਿਕਾਰਕ ਤੌਰ ‘ਤੇ ਭਾਰਤੀ ਨੇਵੀ ਵਿੱਚ ਸ਼ਾਮਲ ਕੀਤਾ ਗਿਆ। ਇਸ ਮੌਕੇ ਹੋਈ ਪਰੇਡ ਦਾ ਨਿਰੀਖਣ ਦੱਖਣੀ ਨੇਵਲ ਕਮਾਂਡ ਦੇ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ਼ ਵਾਈਸ ਐਡਮਿਰਲ ਸਮੀਰ ਸਕਸੈਨਾ ਵੱਲੋਂ ਕੀਤਾ ਗਿਆ। ਪਾਸਿੰਗ ਆਊਟ ਪਰੇਡ ਦੌਰਾਨ ਦੇਸ਼ ਸੇਵਾ ਦਾ ਜਜ਼ਬਾ ਅਤੇ ਫੌਜੀ ਅਨੁਸ਼ਾਸਨ ਦੇਖਣ ਨੂੰ ਮਿਲਿਆ। ਸੰਗਰੂਰ ਜ਼ਿਲ੍ਹੇ ਦੇ ਧੂਰੀ ਨਾਲ ਸੰਬੰਧਿਤ ਕੈਡਿਟ ਅਰਪਿਤ ਪਰਾਸ਼ਰ, ਜੋ ਕਿ ਇੰਸਟੀਚਿਊਟ ਦੇ 9ਵੇਂ ਕੋਰਸ ਨਾਲ ਸਬੰਧਤ ਹਨ, ਅਤੇ ਐਸ.ਏ.ਐਸ ਨਗਰ (ਮੋਹਾਲੀ) ਦੇ ਰਹਿਣ ਵਾਲੇ ਵਿਸ਼ੇਸ਼ ਸੂਦ, ਜੋ 10ਵੇਂ ਕੋਰਸ ਦੇ ਕੈਡਿਟ ਹਨ, ਨੇ ਆਪਣੀ ਕਾਬਲੀਅਤ ਅਤੇ ਸਖ਼ਤ ਮਿਹਨਤ ਨਾਲ ਇਹ ਵੱਡੀ ਉਪਲਬਧੀ ਹਾ...
ਲੁਧਿਆਣਾ ਦੇ ਸਿਲਾਈ ਮਜ਼ਦੂਰ ਦੀ ਚਮਕੀ ਕਿਸਮਤ, ਨਿਕਲੀ ₹3 ਕਰੋੜ ਦੀ ਲਾਟਰੀ

ਲੁਧਿਆਣਾ ਦੇ ਸਿਲਾਈ ਮਜ਼ਦੂਰ ਦੀ ਚਮਕੀ ਕਿਸਮਤ, ਨਿਕਲੀ ₹3 ਕਰੋੜ ਦੀ ਲਾਟਰੀ

Punjab News
ਲੁਧਿਆਣਾ, 28 ਮਈ 2026: ਕਹਿੰਦੇ ਹਨ ਕਿ ਕਿਸਮਤ ਕਦੋਂ ਤੇ ਕਿਸ ‘ਤੇ ਮਿਹਰਬਾਨ ਹੋ ਜਾਵੇ, ਇਸਦਾ ਕਿਸੇ ਨੂੰ ਪਤਾ ਨਹੀਂ ਹੁੰਦਾ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਫੈਕਟਰੀ ਵਿੱਚ ਦਰਜ਼ੀ ਦਾ ਕੰਮ ਕਰਨ ਵਾਲਾ ਮਜ਼ਦੂਰ ਰਾਤੋਂ-ਰਾਤ ਕਰੋੜਪਤੀ ਬਣ ਗਿਆ। ਬਿਹਾਰ ਦੇ ਪੱਛਮੀ ਚੰਪਾਰਣ ਜ਼ਿਲ੍ਹੇ ਨਾਲ ਸੰਬੰਧਿਤ ਦਿਨੇਸ਼ ਕੁਸ਼ਵਾਹਾ ਨੇ ਸਿੱਕਮ ਸਟੇਟ ਲਾਟਰੀ ਵਿੱਚ ₹3 ਕਰੋੜ ਦਾ ਬੰਪਰ ਇਨਾਮ ਜਿੱਤ ਕੇ ਆਪਣੀ ਜ਼ਿੰਦਗੀ ਹੀ ਬਦਲ ਲਈ ਹੈ। ਦਿਨੇਸ਼ ਕੁਸ਼ਵਾਹਾ ਪਿਛਲੇ ਕਰੀਬ 15 ਸਾਲਾਂ ਤੋਂ ਲਗਾਤਾਰ ਲਾਟਰੀ ਟਿਕਟਾਂ ਖਰੀਦ ਕੇ ਆਪਣੀ ਕਿਸਮਤ ਅਜ਼ਮਾ ਰਿਹਾ ਸੀ। ਆਖ਼ਿਰਕਾਰ ਉਸਦੀ ਇਹ ਉਮੀਦ ਸੱਚ ਸਾਬਤ ਹੋਈ ਜਦੋਂ 16 ਮਈ ਨੂੰ ਹੋਏ ਸਿੱਕਮ ਸਟੇਟ ਲਾਟਰੀ ਡਰਾਅ ਵਿੱਚ ਉਸਦੇ ਟਿਕਟ ਨੰਬਰ 999327 ਨੇ ਪਹਿਲਾ ਇਨਾਮ ਜਿੱਤ ਲਿਆ। ਇਸ ਜੈਕਪਾਟ ਦੀ ਰਕਮ ₹3 ਕਰੋੜ ਹੈ, ਜਿਸ ਦੀ ਖਬਰ ਮਿਲਦੇ ਹੀ ਉਸਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਅੱਜ ਦਿਨੇਸ਼ ਜਦੋਂ ਆਪਣੀ ਜੇਤੂ ਟਿਕਟ ਲੈ ਕੇ ਲੁਧਿਆਣਾ ਦੇ ਮਸ਼ਹੂਰ ਘੰਟਾ ਘਰ ਚੌਕ ਵਿਖੇ ਪਹੁੰਚਿਆ ਤਾਂ ਉਸਦਾ ਢੋਲ-ਨਗਾੜਿਆਂ ਅਤੇ ਫੁੱਲਾਂ ਦੇ ਹਾਰਾਂ...
ਚੰਡੀਗੜ੍ਹ ‘ਚ ਹੁਣ ਮਨਮਰਜ਼ੀ ਦੀ ਕੋਠੀ ਨਹੀਂ, ਗਰੁੱਪ ਹਾਊਸਿੰਗ ਰਾਹੀਂ ਮਿਲਣਗੇ ਫਲੈਟ

ਚੰਡੀਗੜ੍ਹ ‘ਚ ਹੁਣ ਮਨਮਰਜ਼ੀ ਦੀ ਕੋਠੀ ਨਹੀਂ, ਗਰੁੱਪ ਹਾਊਸਿੰਗ ਰਾਹੀਂ ਮਿਲਣਗੇ ਫਲੈਟ

CHANDIGARH NEWS
ਚੰਡੀਗੜ੍ਹ, 28 ਮਈ 2026: ਚੰਡੀਗੜ੍ਹਵਿੱਚ ਹੁਣ ਲੋਕ ਪਲਾਟ ਖਰੀਦ ਕੇ ਆਪਣੀ ਪਸੰਦ ਅਨੁਸਾਰ ਕੋਠੀਆਂ ਨਹੀਂ ਬਣਾ ਸਕਣਗੇ। ਚੰਡੀਗੜ੍ਹ ਪ੍ਰਸ਼ਾਸਨ ਨੇ ਸੋਧੇ ਹੋਏ ਮਾਸਟਰ ਪਲਾਨ ਤਹਿਤ ਸ਼ਹਿਰ ਵਿੱਚ ਪਲਾਟ ਆਧਾਰਿਤ ਵਿਕਾਸ ਨੂੰ ਰੋਕਣ ਦਾ ਸੁਝਾਅ ਦਿੱਤਾ ਹੈ। ਇਸ ਦੀ ਬਜਾਏ ਹੁਣ ਸਿਰਫ਼ ਗਰੁੱਪ ਹਾਊਸਿੰਗ ਸੋਸਾਇਟੀਆਂ ਅਤੇ ਫਲੈਟ ਪ੍ਰੋਜੈਕਟਾਂ ਨੂੰ ਹੀ ਤਰਜੀਹ ਦਿੱਤੀ ਜਾਵੇਗੀ। ਇਸ ਫੈਸਲੇ ਨਾਲ ਸ਼ਹਿਰ ਵਿੱਚ ਖਿਤਿਜੀ ਵਿਕਾਸ ਦੀ ਥਾਂ ਲੰਬਕਾਰੀ ਵਿਕਾਸ ਨੂੰ ਬੜਾਵਾ ਮਿਲੇਗਾ। ਪ੍ਰਸ਼ਾਸਨ ਦੇ ਪ੍ਰਸਤਾਵ ਅਨੁਸਾਰ ਫੇਜ਼-II ਦੇ ਸੈਕਟਰਾਂ ਵਿੱਚ ਬਚੇ ਖਾਲੀ ਪਲਾਟ ਕਲੱਸਟਰਾਂ ਨੂੰ ਹੁਣ ਵਿਅਕਤੀਗਤ ਪਲਾਟਾਂ ਦੀ ਥਾਂ ਗਰੁੱਪ ਹਾਊਸਿੰਗ ਲਈ ਦੁਬਾਰਾ ਯੋਜਿਤ ਕੀਤਾ ਜਾਵੇਗਾ। ਹਾਲਾਂਕਿ ਸੈਕਟਰ 1 ਤੋਂ 30 ਤੱਕ ਦੇ ਇਲਾਕਿਆਂ ਵਿੱਚ ਵਿਰਾਸਤੀ ਦਰਜੇ ਕਾਰਨ ਮਲਟੀਸਟੋਰੀ ਇਮਾਰਤਾਂ ਦੀ ਆਗਿਆ ਨਹੀਂ ਹੋਵੇਗੀ। ਇਸ ਤੋਂ ਇਲਾਵਾ, ਮਿਕਸਡ ਲੈਂਡ ਯੂਜ਼ ਖੇਤਰ ਨੂੰ ਵੀ ਵਧਾਇਆ ਜਾ ਰਿਹਾ ਹੈ ਅਤੇ ਪਾਰਕਿੰਗ ਸਮੱਸਿਆ ਦੇ ਹੱਲ ਲਈ ਨਵੀਆਂ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਹਨ। ਮਿਕਸਡ ਲੈਂਡ ਯੂਜ਼ ਖੇਤਰ 252 ਏਕੜ ਤੋਂ ਵਧਾ ਕੇ 428 ਏਕੜ ਕੀਤਾ ਗਿ...
ਭਾਜਪਾ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਵਿੱਚ ਵੱਡੇ ਸਿਆਸੀ ਫੇਰਬਦਲ ਦੇ ਸੰਕੇਤ

ਭਾਜਪਾ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਵਿੱਚ ਵੱਡੇ ਸਿਆਸੀ ਫੇਰਬਦਲ ਦੇ ਸੰਕੇਤ

Punjab News
ਚੰਡੀਗੜ੍ਹ, 28 ਮਈ 2026:  ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਲਗਾਤਾਰ ਗਰਮ ਹੋ ਰਿਹਾ ਹੈ। ਸੂਬੇ ਦੀਆਂ ਸਾਰੀਆਂ ਵੱਡੀਆਂ ਸਿਆਸੀ ਪਾਰਟੀਆਂ ਨੇ ਚੋਣੀ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ ਅਤੇ ਜਥੇਬੰਧਕ ਪੱਧਰ ‘ਤੇ ਵੱਡੇ ਫੈਸਲੇ ਲਏ ਜਾ ਰਹੇ ਹਨ। ਇਸੇ ਕੜੀ ਤਹਿਤ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਆਪਣੀ ਸਿਆਸੀ ਪਕੜ ਮਜ਼ਬੂਤ ਕਰਨ ਲਈ ਵੱਡਾ ਕਦਮ ਚੁੱਕਦਿਆਂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਕੇਵਲ ਸਿੰਘ ਢਿੱਲੋਂ ਹੁਣ ਸੁਨੀਲ ਜਾਖੜ ਦੀ ਥਾਂ ਪੰਜਾਬ ਭਾਜਪਾ ਦੀ ਕਮਾਨ ਸੰਭਾਲਣਗੇ। ਪਾਰਟੀ ਵੱਲੋਂ ਇਹ ਫੈਸਲਾ 2027 ਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ। ਭਾਜਪਾ ਸਿੱਖ ਭਾਈਚਾਰੇ ਵਿੱਚ ਆਪਣੀ ਪਹੁੰਚ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਲਈ ਇੱਕ ਮਜ਼ਬੂਤ ਸਿੱਖ ਚਿਹਰੇ ਨੂੰ ਅੱਗੇ ਲਿਆਂਦਾ ਗਿਆ ਹੈ। ਪਾਰਟੀ ਅੰਦਰੂਨੀ ਸੂਤਰਾਂ ਮੁਤਾਬਕ ਕੇਵਲ ਸਿੰਘ ਢਿੱਲੋਂ ਦੀ ਨਿਯੁਕਤੀ ਨੂੰ ਭਾਜਪਾ ਦੀ ਨਵੀਂ ਚੋਣੀ ਰਣਨੀਤੀ ਦਾ ਅਹਿਮ ਹਿੱਸਾ ਮੰਨਿਆ ਜਾ ਰਿਹਾ ਹੈ। ਉਧਰ, ਭਾਜਪਾ ਵਿੱਚ ਹੋਏ ਇਸ ਵੱਡੇ ਫੇ...
ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦੀ ਕਮਾਨ ਮਿਲਣ ‘ਤੇ CM ਮਾਨ ਦਾ ਤੰਜ, X ‘ਤੇ ਕੀਤੀ ਪੋਸਟ ਸਾਂਝੀ

ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦੀ ਕਮਾਨ ਮਿਲਣ ‘ਤੇ CM ਮਾਨ ਦਾ ਤੰਜ, X ‘ਤੇ ਕੀਤੀ ਪੋਸਟ ਸਾਂਝੀ

Breaking News, Punjab News
ਚੰਡੀਗੜ੍ਹ, 28 ਮਈ 2026: ਪੰਜਾਬ ਦੀ ਸਿਆਸਤ ਵਿੱਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਭਾਰਤੀ ਜਨਤਾ ਪਾਰਟੀ ਵੱਲੋਂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਐਲਾਨ ਤੋਂ ਤੁਰੰਤ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਤੰਜ ਭਰੀ ਪੋਸਟ ਸਾਂਝੀ ਕਰਦਿਆਂ ਭਾਜਪਾ ਉੱਤੇ ਨਿਸ਼ਾਨਾ ਸਾਧਿਆ। ਮੁੱਖ ਮੰਤਰੀ ਨੇ ਆਪਣੀ ਪੋਸਟ ਵਿੱਚ ਲਿਖਿਆ, “2019 ਅਤੇ 2024 ਵਿੱਚ ਬਰਨਾਲਾ ਦੇ ਲੋਕਾਂ ਵੱਲੋਂ ਹਰਾਏ ਹੋਏ ਕਾਂਗਰਸ ਦੇ ਭਾਜਪਾਈ ਨੇਤਾ ਕੇਵਲ ਢਿੱਲੋਂ ਜੀ ਨੂੰ BJP ਦਾ ਪ੍ਰਧਾਨ ਬਣਨ ਤੇ ਮੁਬਾਰਕਾਂ.. ਸੁਨੀਲ ਜਾਖੜ ਜੀ ਨਾਲ ਦਿਲੋਂ ਹਮਦਰਦੀ.. ਪ੍ਰਮਾਤਮਾ ਰਵਨੀਤ ਬਿੱਟੂ, ਮਨਪ੍ਰੀਤ ਬਾਦਲ, ਫ਼ਤਿਹਜੰਗ ਬਾਜਵਾ, ਤਰੁਣ ਚੁੱਘ ਅਤੇ ਅਸ਼ਵਨੀ ਸ਼ਰਮਾ ਵਗੈਰਾ ਨੂੰ ਇਹ ਜਿੱਲਤ ਝੱਲਣ ਦਾ ਬਲ ਬਖਸ਼ੇ..।” CM ਮਾਨ ਦੀ ਇਸ ਪੋਸਟ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਦੱਸਣਯੋਗ ਹੈ ਕਿ ਭਾਜਪਾ ਹਾਈਕਮਾਂਡ ਨੇ ਇਹ ਫੈਸਲਾ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਦਾ ਤਿੰਨ ਸਾਲਾ ਕਾਰਜਕਾਲ ਪੂਰਾ ਹੋਣ ਤੋਂ ਬਾਅ...
“ਆਪ” ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੇ ਜਿੱਤਿਆ ਲੋਕਾਂ ਦਾ ਭਰੋਸਾ, 45 ਪਰਿਵਾਰ ਪਾਰਟੀ ‘ਚ ਸ਼ਾਮਲ

“ਆਪ” ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੇ ਜਿੱਤਿਆ ਲੋਕਾਂ ਦਾ ਭਰੋਸਾ, 45 ਪਰਿਵਾਰ ਪਾਰਟੀ ‘ਚ ਸ਼ਾਮਲ

Punjab News
ਚੰਡੀਗੜ੍ਹ/ਦਿੜ੍ਹਬਾ, 27 ਮਈ 2026: ਵਿਧਾਨ ਸਭਾ ਹਲਕਾ ਦਿੜ੍ਹਬਾ ਅਧੀਨ ਪੈਂਦੇ ਪਿੰਡ ਚੰਗਾਲੀ ਵਾਲਾ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡੀ ਸਿਆਸੀ ਮਜ਼ਬੂਤੀ ਮਿਲੀ ਜਦੋਂ ਪਿੰਡ ਦੇ 45 ਪਰਿਵਾਰਾਂ ਨੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ। ਇਨ੍ਹਾਂ ਪਰਿਵਾਰਾਂ ਨੇ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ, ਇਮਾਨਦਾਰ ਪ੍ਰਸ਼ਾਸਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਵਿਕਾਸਮੁਖੀ ਕਾਰਗੁਜ਼ਾਰੀ ‘ਤੇ ਭਰੋਸਾ ਜਤਾਉਂਦਿਆਂ “ਆਪ” ਦਾ ਸਾਥ ਦੇਣ ਦਾ ਐਲਾਨ ਕੀਤਾ। ਪਾਰਟੀ ਵਿੱਚ ਸ਼ਾਮਲ ਹੋਏ ਪਰਿਵਾਰਾਂ ਦਾ ਫੁੱਲ ਮਾਲਾਵਾਂ ਅਤੇ ਸਿਰੋਪੇ ਪਾ ਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਸਿਰਫ਼ ਇੱਕ ਰਾਜਨੀਤਿਕ ਸ਼ਮੂਲੀਅਤ ਨਹੀਂ, ਸਗੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਪ੍ਰਤੀ ਵਧਦੇ ਲੋਕ ਭਰੋਸੇ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਰਵਾਇਤੀ ਸਿਆਸਤ ਤੋਂ ਅੱਕ ਚੁੱਕੇ ਹਨ ਅਤੇ ਉਹ ਅਜਿਹੀ ਸਰਕਾਰ ਚਾਹੁੰਦੇ ਹਨ ਜੋ ਲੋਕਾਂ ਦੇ ਵਿਚ ਰਹਿ ਕੇ ਜ਼ਮੀਨੀ ਪੱਧਰ ‘ਤੇ ਕੰਮ ਕਰੇ। ਉਨ੍ਹਾਂ ਕਿਹ...
ਪੰਜਾਬ ਸਰਕਾਰ ਸਾਬਕਾ ਸੈਨਿਕਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ

ਪੰਜਾਬ ਸਰਕਾਰ ਸਾਬਕਾ ਸੈਨਿਕਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ

Breaking News, Punjab News
ਚੰਡੀਗੜ੍ਹ, 27 ਮਈ 2026: ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ, ਪੁਨਰਵਾਸ ਅਤੇ ਆਰਥਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸੇ ਤਹਿਤ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਨੇ ਪੰਜਾਬ ਐਕਸ-ਸਰਵਿਸਮੈਨ ਕਾਰਪੋਰੇਸ਼ਨ (ਪੈਸਕੋ) ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਸਾਬਕਾ ਸੈਨਿਕਾਂ ਲਈ ਰੁਜ਼ਗਾਰ ਦੇ ਮੌਕੇ ਵਧਾਉਣ ਅਤੇ ਭਲਾਈ ਸਕੀਮਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੰਜਾਬ ਸਿਵਲ ਸਕੱਤਰੇਤ ਵਿਖੇ ਹੋਈ ਉੱਚ ਪੱਧਰੀ ਸਮੀਖਿਆ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੇ ਪੈਸਕੋ ਦੇ ਚੱਲ ਰਹੇ ਪ੍ਰੋਗਰਾਮਾਂ ਅਤੇ ਵੱਖ-ਵੱਖ ਪ੍ਰਸ਼ਾਸਕੀ ਮਾਮਲਿਆਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਨਾਲ ਜੁੜੀਆਂ ਸਕੀਮਾਂ ਨੂੰ ਪੂਰੀ ਪਾਰਦਰਸ਼ਤਾ ਅਤੇ ਸਮੇਂ ਸਿਰ ਲਾਗੂ ਕੀਤਾ ਜਾਵੇ ਤਾਂ ਜੋ ਯੋਗ ਲਾਭਪਾਤਰੀਆਂ ਤੱਕ ਹਰ ਸਹੂਲਤ ਬਿਨਾਂ ਕਿਸੇ ਦੇਰੀ ਦੇ ਪਹੁੰਚ ਸਕੇ। ...
ਮਹਿੰਗੇ ਤੇਲ ਕਾਰਨ ਏਅਰ ਇੰਡੀਆ ਦਾ ਵੱਡਾ ਫੈਸਲਾ, ਘਰੇਲੂ ਉਡਾਣਾਂ ‘ਚ 22% ਕਟੌਤੀ

ਮਹਿੰਗੇ ਤੇਲ ਕਾਰਨ ਏਅਰ ਇੰਡੀਆ ਦਾ ਵੱਡਾ ਫੈਸਲਾ, ਘਰੇਲੂ ਉਡਾਣਾਂ ‘ਚ 22% ਕਟੌਤੀ

Breaking News, National News
ਨਵੀਂ ਦਿੱਲੀ, 27 ਮਈ 2026:  ਹਵਾਈ ਇੰਧਨ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਅਤੇ ਵਧ ਰਹੀ ਸੰਚਾਲਨ ਲਾਗਤ ਦੇ ਦਬਾਅ ਕਾਰਨ Air India ਨੇ ਆਪਣੀਆਂ ਘਰੇਲੂ ਉਡਾਣਾਂ ਵਿੱਚ 20 ਤੋਂ 22 ਫ਼ੀਸਦੀ ਤੱਕ ਕਟੌਤੀ ਕਰਨ ਦਾ ਵੱਡਾ ਫੈਸਲਾ ਲਿਆ ਹੈ। ਏਅਰਲਾਈਨ ਦੇ ਇਸ ਕਦਮ ਨੂੰ ਹਵਾਈ ਯਾਤਰਾ ਖੇਤਰ ਵਿੱਚ ਵਧ ਰਹੀਆਂ ਆਰਥਿਕ ਚੁਣੌਤੀਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਕੰਪਨੀ ਪਹਿਲਾਂ ਹੀ ਆਪਣੀਆਂ ਅੰਤਰਰਾਸ਼ਟਰੀ ਉਡਾਣਾਂ ਵਿੱਚ ਲਗਭਗ 27 ਫ਼ੀਸਦੀ ਦੀ ਕਮੀ ਕਰ ਚੁੱਕੀ ਹੈ। ਹੁਣ ਘਰੇਲੂ ਰੂਟਾਂ ‘ਤੇ ਵੀ ਉਡਾਣਾਂ ਦੀ ਗਿਣਤੀ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦਾ ਪ੍ਰਭਾਵ ਦੇਸ਼ ਦੇ ਕਈ ਵੱਡੇ ਅਤੇ ਦਰਮਿਆਨੇ ਸ਼ਹਿਰਾਂ ਨੂੰ ਜੋੜਨ ਵਾਲੀਆਂ ਸੇਵਾਵਾਂ ‘ਤੇ ਪੈ ਸਕਦਾ ਹੈ। ਏਅਰ ਇੰਡੀਆ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਲੰਮੇ ਸਮੇਂ ਤੋਂ ਹਵਾਈ ਇੰਧਨ ਦੀਆਂ ਉੱਚੀਆਂ ਕੀਮਤਾਂ ਕਾਰਨ ਕੰਪਨੀ ਦੇ ਸੰਚਾਲਨ ਖਰਚੇ ਵਿੱਚ ਵੱਡਾ ਵਾਧਾ ਹੋਇਆ ਹੈ। ਹਾਲਾਤਾਂ ਨੂੰ ਦੇਖਦੇ ਹੋਏ ਕੰਪਨੀ ਨੇ ਜੂਨ ਤੋਂ ਅਗਸਤ 2026 ਤੱਕ ਕੁਝ ਘਰੇਲੂ ਅਤੇ ਅੰਤਰਰਾਸ਼ਟਰੀ ਰੂਟਾਂ ‘ਤੇ ਉਡਾਣਾਂ ਦੀ ਗਿਣਤੀ ਅਸਥਾਈ ਤੌਰ ...
ਸੀਐੱਚਸੀ ਫਿਰੋਜ਼ਸ਼ਾਹ ਵਿਖੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਸਬੰਧੀ ਵਰਕਸ਼ਾਪ ਆਯੋਜਿਤ

ਸੀਐੱਚਸੀ ਫਿਰੋਜ਼ਸ਼ਾਹ ਵਿਖੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਸਬੰਧੀ ਵਰਕਸ਼ਾਪ ਆਯੋਜਿਤ

Punjab News
ਚੰਡੀਗੜ੍ਹ /ਫਿਰੋਜ਼ਪੁਰ, 27 ਮਈ 2026: Department of Health and Family Welfare Punjab ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਫਿਰੋਜ਼ਪੁਰ ਡਾ. ਮੀਨਾਕਸ਼ੀ ਢੀਂਗਰਾ ਦੀ ਅਗਵਾਈ ਹੇਠ ਸੀਐੱਚਸੀ ਫਿਰੋਜ਼ਸ਼ਾਹ ਵਿੱਚ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਬਲਾਕ ਪੱਧਰੀ ਵਰਕਸ਼ਾਪ ਕਰਵਾਈ ਗਈ। ਇਹ ਪ੍ਰੋਗਰਾਮ ਸੀਨੀਅਰ ਮੈਡੀਕਲ ਅਫ਼ਸਰ ਡਾ. ਅਭੈਜੀਤ ਸਿੰਘ ਦੀ ਰਹਿਨੁਮਾਈ ਹੇਠ ਆਯੋਜਿਤ ਕੀਤਾ ਗਿਆ, ਜਿਸ ਵਿੱਚ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਕੁਮਾਰ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਡਾ. ਅਭੈਜੀਤ ਸਿੰਘ ਨੇ ਕਿਹਾ ਕਿ ਧੀਆਂ ਸਮਾਜ ਦਾ ਅਟੁੱਟ ਹਿੱਸਾ ਹਨ ਅਤੇ ਉਨ੍ਹਾਂ ਤੋਂ ਬਿਨਾਂ ਸਮਾਜ ਦਾ ਭਵਿੱਖ ਅਧੂਰਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬੇਟਾ-ਬੇਟੀ ਵਿਚ ਸਮਾਨਤਾ ਲਿਆਉਣ ਅਤੇ ਧੀਆਂ ਨੂੰ ਸਿੱਖਿਆ ਦੇਣ ਦੀ ਲੋੜ ਹੈ, ਕਿਉਂਕਿ ਇੱਕ ਪੜ੍ਹੀ-ਲਿਖੀ ਬੇਟੀ ਦੋ ਪਰਿਵਾਰਾਂ ਦੀ ਤਰੱਕੀ ਦਾ ਕਾਰਨ ਬਣਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੀਆਂ ਧੀਆਂ ਹਰ ਖੇਤਰ ਵਿੱਚ ਉੱਚ ਅਹੁਦਿਆਂ ’ਤੇ ਆਪਣੀ ਕਾਬਲਿਯਤ ...