ਸਟਾਰਟਅੱਪ ਉੱਦਮੀਆਂ ਨੂੰ ਸੀਡ ਗ੍ਰਾਂਟਾਂ ਦੀ ਵੰਡ, ਸੀਐਮ ਮਾਨ ਬੋਲੇ- AAP ਵੀ ਨਵੀਂ ਸੋਚ ਦਾ ਸਟਾਰਟਅੱਪ
ਚੰਡੀਗੜ੍ਹ, 9 ਜੂਨ 2026: ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਵਿੱਚ ਕਰਵਾਏ ਗਏ ਸਟਾਰਟਅੱਪ ਸੀਡ ਗ੍ਰਾਂਟ ਵੰਡ ਸਮਾਰੋਹ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਉੱਦਮੀਆਂ ਨੂੰ ਸੀਡ ਗ੍ਰਾਂਟਾਂ ਸੌਂਪੀਆਂ ਅਤੇ ਸੂਬੇ ਵਿੱਚ ਨਵੀਨਤਾ ਤੇ ਉਦਯੋਗਸ਼ੀਲਤਾ ਨੂੰ ਹੋਰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਦੁਹਰਾਈ। ਇਸ ਮੌਕੇ ਉਨ੍ਹਾਂ ਆਮ ਆਦਮੀ ਪਾਰਟੀ ਦੇ ਸਫ਼ਰ ਨੂੰ ਵੀ ਨਵੀਂ ਸੋਚ ਤੋਂ ਜਨਮੇ ਇੱਕ ਰਾਜਨੀਤਿਕ ਸਟਾਰਟਅੱਪ ਨਾਲ ਜੋੜਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਰ ਨਵਾਂ ਵਿਚਾਰ ਆਪਣੀ ਪਛਾਣ ਬਣਾਉਣ ਲਈ ਸਮਾਂ ਮੰਗਦਾ ਹੈ। ਸ਼ੁਰੂਆਤੀ ਦੌਰ ਵਿੱਚ ਅਜਿਹੇ ਵਿਚਾਰਾਂ ਨੂੰ ਅਕਸਰ ਆਲੋਚਨਾ ਅਤੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਜੇਕਰ ਉਨ੍ਹਾਂ ਦਾ ਆਧਾਰ ਮਜ਼ਬੂਤ ਹੋਵੇ ਅਤੇ ਉਹ ਲੋਕ ਹਿੱਤ ਨਾਲ ਜੁੜੇ ਹੋਣ ਤਾਂ ਆਖ਼ਰਕਾਰ ਉਨ੍ਹਾਂ ਨੂੰ ਵਿਆਪਕ ਸਵੀਕਾਰਤਾ ਮਿਲਦੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਹਰ ਪੜਾਅ ‘ਤੇ ਸਟਾਰਟਅੱਪ ਉੱਦਮੀਆਂ ਦੇ ਨਾਲ ਖੜ੍ਹੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਅੱਜ ਸੀਡ ਗ੍ਰਾਂਟ ਪ੍ਰਾਪਤ ਕਰਨ ਵਾਲੇ ਨੌਜਵਾਨ ਭਵਿੱਖ ਵਿੱਚ ਸਿਰਫ਼ ਰੋਜ਼ਗਾਰ ਲੱਭਣ...









