
ਅੱਜਕੱਲ੍ਹ ਲਿਵਰ ਨਾਲ ਜੁੜੀਆਂ ਬਿਮਾਰੀਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਕਰਕੇ, ਲਿਵਰ ਨੂੰ ਸਿਹਤਮੰਦ ਰੱਖਣ ਲਈ ਆਪਣੀ ਡਾਇਟ ‘ਤੇ ਖਾਸ ਧਿਆਨ ਦੇਣਾ ਬਹੁਤ ਜ਼ਰੂਰੀ ਬਣ ਗਿਆ ਹੈ। ਆਓ ਜਾਣਦੇ ਹਾਂ ਮਾਹਿਰ ਡਾ. ਐਲ.ਐਚ. ਘੋਟੇਕਰ ਤੋਂ ਕਿ ਕਿਹੜੀਆਂ ਖਾਣ-ਪੀਣ ਦੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਮੁੱਖ ਤੌਰ ‘ਤੇ ਮਾੜੀ ਜੀਵਨ ਸ਼ੈਲੀ,
ਗਲਤ ਖਾਣ-ਪੀਣ ਦੀਆਂ ਆਦਤਾਂ ਅਤੇ ਜੰਕ ਫੂਡ ਦੀ ਵੱਧਦੀ ਵਰਤੋਂ ਕਾਰਨ ਲਿਵਰ ਦੀਆਂ ਸਮੱਸਿਆਵਾਂ ਵਧ ਰਹੀਆਂ ਹਨ। ਲਿਵਰ ਸਰੀਰ ਦਾ ਇਕ ਅਹਿਮ ਅੰਗ ਹੈ ਜੋ ਡੀਟੌਕਸੀਫਿਕੇਸ਼ਨ ਕਰਦਾ ਹੈ, ਪਚਣ ਵਿੱਚ ਮਦਦ ਕਰਦਾ ਹੈ ਅਤੇ ਪੌਸ਼ਟਿਕ ਤੱਤਾਂ ਨੂੰ ਸੰਭਾਲਦਾ ਹੈ। ਜੇ ਲਿਵਰ ਠੀਕ ਤਰੀਕੇ ਨਾਲ ਕੰਮ ਨਾ ਕਰੇ ਤਾਂ ਫੈਟੀ ਲਿਵਰ, ਹੈਪੇਟਾਈਟਸ ਵਰਗੀਆਂ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ
ਗਲਤ ਖੁਰਾਕ : ਲਿਵਰ ‘ਤੇ ਵੱਧ ਦਬਾਅ ਪਾਂਦੀ ਹੈ ਅਤੇ ਇਸ ਦੀ ਕਾਰਗੁਜ਼ਾਰੀ ਹੌਲੀ-ਹੌਲੀ ਘਟਾਉਂਦੀ ਹੈ। ਇਸ ਲਈ ਸੰਤੁਲਿਤ ਖੁਰਾਕ ਅਪਣਾਉਣ ਅਤੇ ਨੁਕਸਾਨਦੇਹ ਭੋਜਨਾਂ ਤੋਂ ਬਚਣ ਦੀ ਲੋੜ ਹੈ।
ਮਾਹਿਰਾਂ ਮੁਤਾਬਕ, ਲਿਵਰ ਨੂੰ ਸਿਹਤਮੰਦ ਰੱਖਣ ਲਈ ਤਿੰਨ ਚੀਜ਼ਾਂ ਤੋਂ ਖਾਸ ਤੌਰ ‘ਤੇ ਪਰਹੇਜ਼ ਕਰੋ: ਤਲੇ ਹੋਏ ਅਤੇ ਤੇਲ ਵਾਲੇ ਭੋਜਨ ਇਹ ਸਰੀਰ ਵਿੱਚ ਚਰਬੀ ਵਧਾ ਕੇ ਫੈਟੀ ਲਿਵਰ ਦਾ ਕਾਰਨ ਬਣ ਸਕਦੇ ਹਨ।
ਜ਼ਿਆਦਾ ਮਿੱਠਾ ਅਤੇ ਖੰਡ ਵਾਲੀਆਂ ਚੀਜ਼ਾਂ : ਇਹ ਲਿਵਰ ਵਿੱਚ ਚਰਬੀ ਇਕੱਠੀ ਕਰਦੀਆਂ ਹਨ ਅਤੇ ਇਨਸੁਲਿਨ ਰੋਧ ਨੂੰ ਵਧਾਉਂਦੀਆਂ ਹਨ।
ਪ੍ਰੋਸੈਸਡ ਅਤੇ ਪੈਕਡ ਫੂਡ : ਇਨ੍ਹਾਂ ਵਿੱਚ ਮੌਜੂਦ ਪ੍ਰੀਜ਼ਰਵੇਟਿਵ ਅਤੇ ਰਸਾਇਣ ਲਿਵਰ ਨੂੰ ਨੁਕਸਾਨ ਪਹੁੰਚਾਉਂਦੇ ਹਨ।ਇਨ੍ਹਾਂ ਚੀਜ਼ਾਂ ਦਾ ਵੱਧ ਵਰਤੋਂ ਲਿਵਰ ਦੀ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਤੇ ਲੰਬੇ ਸਮੇਂ ਦੀਆਂ ਬਿਮਾਰੀਆਂ ਦਾ ਖਤਰਾ ਵਧਾ ਸਕਦੀ ਹੈ।
ਲਿਵਰ ਲਈ ਕੀ ਖਾਵਾਂ? ਸਿਹਤਮੰਦ ਲਿਵਰ ਲਈ ਹਰੀਆਂ ਸਬਜ਼ੀਆਂ, ਤਾਜ਼ੇ ਫਲ ਅਤੇ ਫਾਈਬਰ ਨਾਲ ਭਰਪੂਰ ਭੋਜਨ ਖਾਣਾ ਚਾਹੀਦਾ ਹੈ। ਪਾਲਕ, ਬ੍ਰੋਕਲੀ, ਗਾਜਰ ਅਤੇ ਚੁਕੰਦਰ ਵਰਗੀਆਂ ਚੀਜ਼ਾਂ ਬਹੁਤ ਲਾਭਦਾਇਕ ਹਨ। ਇਸ ਦੇ ਨਾਲ ਹੀ ਲਸਣ ਅਤੇ ਹਲਦੀ ਲਿਵਰ ਨੂੰ ਸਾਫ਼ ਕਰਨ ਵਿੱਚ ਮਦਦ ਕਰਦੀਆਂ ਹਨ। ਪਾਣੀ ਵੱਧ ਪੀਣਾ ਵੀ ਬਹੁਤ ਜ਼ਰੂਰੀ ਹੈ।
ਹੋਰ ਜ਼ਰੂਰੀ ਗੱਲਾਂ:
ਸਿਰਫ਼ ਖੁਰਾਕ ਹੀ ਨਹੀਂ, ਸਿਹਤਮੰਦ ਜੀਵਨ ਸ਼ੈਲੀ ਵੀ ਮਹੱਤਵਪੂਰਨ ਹੈ। ਰੋਜ਼ਾਨਾ ਕਸਰਤ ਕਰੋ, ਭਾਰ ਕੰਟਰੋਲ ਵਿੱਚ ਰੱਖੋ, ਸ਼ਰਾਬ ਤੋਂ ਦੂਰ ਰਹੋ ਅਤੇ ਨਿਯਮਤ ਸਿਹਤ ਜਾਂਚ ਕਰਵਾਉਂਦੇ ਰਹੋ। ਚੰਗੀਆਂ ਆਦਤਾਂ ਨਾਲ ਤੁਸੀਂ ਆਪਣੇ ਲਿਵਰ ਨੂੰ ਲੰਬੇ ਸਮੇਂ ਤੱਕ ਤੰਦਰੁਸਤ ਰੱਖ ਸਕਦੇ ਹੋ।
