
ਨਵੀਂਨਵੀਂ ਦਿੱਲੀ 7 ਮਈ 2026: ਦਿੱਲੀ 7 ਮਈ 2026: ਕੈਨੇਡਾ ਵਿੱਚ ਭਾਰਤੀਆਂ, ਖਾਸ ਕਰਕੇ ਪੰਜਾਬੀਆਂ ਲਈ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਹੁਣ ਵਰਕ ਜਾਂ ਸਟਡੀ ਪਰਮਿਟ ਦੀ ਮਿਆਦ ਖਤਮ ਹੋਣ ਦੇ ਤੁਰੰਤ ਬਾਅਦ ਦੇਸ਼ ਵਾਪਸ ਪਰਤਣਾ ਲਾਜ਼ਮੀ ਨਹੀਂ ਰਹੇਗਾ।
ਕੈਨੇਡਾ ਦੀ ਇਮੀਗ੍ਰੇਸ਼ਨ ਏਜੰਸੀ IRCC ਨੇ ਨਿਯਮਾਂ ਵਿੱਚ ਤਬਦੀਲੀ ਕਰਦੇ ਹੋਏ ਲੋਕਾਂ ਨੂੰ ਨਵਾਂ ਵਿਕਲਪ ਦਿੱਤਾ ਹੈ।ਪਹਿਲਾਂ ਜੇਕਰ ਕਿਸੇ ਦਾ ਵਰਕ ਜਾਂ ਸਟਡੀ ਪਰਮਿਟ ਖਤਮ ਹੋ ਜਾਂਦਾ ਸੀ ਤਾਂ ਉਸਨੂੰ ਉਸੇ ਕੈਟਾਗਰੀ ਵਿੱਚ ਆਪਣਾ ਸਟੇਟਸ ਰੀਸਟੋਰ ਕਰਵਾਉਣਾ ਪੈਂਦਾ ਸੀ। ਜੇ ਨਵੀਂ ਨੌਕਰੀ ਜਾਂ ਨਵਾਂ ਕੋਰਸ ਨਾ ਹੁੰਦਾ, ਤਾਂ ਭਾਰਤ ਵਾਪਸੀ ਮਜਬੂਰੀ ਬਣ ਜਾਂਦੀ ਸੀ।
ਹੁਣ ਨਵੇਂ ਨਿਯਮਾਂ ਅਧੀਨ, ਪਰਮਿਟ ਖਤਮ ਹੋਣ ਤੋਂ ਬਾਅਦ 90 ਦਿਨਾਂ ਦੇ ਅੰਦਰ ਵਿਅਕਤੀ ‘ਵਿਜ਼ਿਟਰ ਰਿਕਾਰਡ’ ਲਈ ਅਪਲਾਈ ਕਰ ਸਕਦਾ ਹੈ। ਇਸ ਨਾਲ ਉਹ ਕਾਨੂੰਨੀ ਤੌਰ ‘ਤੇ ਕੈਨੇਡਾ ਵਿੱਚ ਰਹਿ ਸਕੇਗਾ, ਭਾਵੇਂ ਉਸ ਕੋਲ ਨੌਕਰੀ ਜਾਂ ਪੜ੍ਹਾਈ ਦਾ ਵਿਕਲਪ ਨਾ ਹੋਵੇ।
ਹਾਲਾਂਕਿ IRCC ਨੇ ਸਪੱਸ਼ਟ ਕੀਤਾ ਹੈ ਕਿ ਸਟੇਟਸ ਬਹਾਲੀ ਜਾਂ ਵਿਜ਼ਿਟਰ ਰਿਕਾਰਡ ਦੀ ਮਨਜ਼ੂਰੀ ਮਿਲਣ ਤੱਕ ਵਿਅਕਤੀ ਨੂੰ ਕੰਮ ਅਤੇ ਪੜ੍ਹਾਈ ਤੁਰੰਤ ਬੰਦ ਕਰਨੀ ਪਵੇਗੀ। ਇਸ ਦੌਰਾਨ ਨਾ ਉਹ ਨੌਕਰੀ ਕਰ ਸਕੇਗਾ ਅਤੇ ਨਾ ਹੀ ਪੜ੍ਹਾਈ ਜਾਰੀ ਰੱਖ ਸਕੇਗਾ।
90 ਦਿਨਾਂ ਦਾ ਨਿਯਮ ਪਹਿਲਾਂ ਵੀ ਮੌਜੂਦ ਸੀ, ਪਰ ਉਸ ਵੇਲੇ ਸਿਰਫ਼ ਪੁਰਾਣੇ ਪਰਮਿਟ ਕੈਟਾਗਰੀ ਵਿੱਚ ਹੀ ਸਟੇਟਸ ਰੀਸਟੋਰ ਕਰਵਾਉਣ ਦੀ ਇਜਾਜ਼ਤ ਸੀ। ਹੁਣ ਇਸ 90 ਦਿਨਾਂ ਦੀ ਮਿਆਦ ਦੌਰਾਨ ‘ਵਿਜ਼ਿਟਰ’ ਵਜੋਂ ਸਟੇਟਸ ਬਚਾਉਣ ਦਾ ਰਾਹ ਵੀ ਖੁੱਲ ਗਿਆ ਹੈ।
ਜੇਕਰ ਪਰਮਿਟ ਖਤਮ ਹੋਣ ਤੋਂ 90 ਦਿਨ ਤੋਂ ਵੱਧ ਸਮਾਂ ਲੰਘ ਜਾਂਦਾ ਹੈ, ਤਾਂ ਇਹ ਰਾਹਤ ਨਹੀਂ ਮਿਲੇਗੀ। 91ਵੇਂ ਦਿਨ ਤੋਂ ਬਾਅਦ IRCC ਦਾ ਇਹ ਨਿਯਮ ਲਾਗੂ ਨਹੀਂ ਹੋਵੇਗਾ ਅਤੇ ਡਿਪੋਰਟੇਸ਼ਨ ਦੀ ਕਾਰਵਾਈ ਵੀ ਸ਼ੁਰੂ ਕੀਤੀ ਜਾ ਸਕਦੀ ਹੈ।ਈਸ਼ੂ ਟ੍ਰੈਵਲੀਸ਼ੀਅਸ ਦੇ ਐਮਡੀ ਸੁਰੇਸ਼ ਧਵਨ ਮੁਤਾਬਕ, ਇਹ ਨਵਾਂ ਵਿਕਲਪ ਉਨ੍ਹਾਂ ਲੋਕਾਂ ਲਈ ਵੱਡੀ ਸਹੂਲਤ ਹੈ ਜੋ ਪਰਮਿਟ ਖਤਮ ਹੋਣ ਮਗਰੋਂ ਨਵੀਂ ਨੌਕਰੀ ਜਾਂ ਕੋਰਸ ਨਾ ਮਿਲਣ ਕਾਰਨ ਤੁਰੰਤ ਵਾਪਸੀ ਲਈ ਮਜਬੂਰ ਹੋ ਜਾਂਦੇ ਸਨ।
