Saturday, September 12Punjabi People

Global News

ਚੀਨ ਦੀ ਯੂਨੀਵਰਸਿਟੀਆਂ ਵਿੱਚ ਹੁਣ ਪੰਜਾਬੀ ਭਾਸ਼ਾ ਦੀ ਪੜ੍ਹਾਈ ਕਰਵਾਈ ਜਾਵੇਗੀ

ਚੀਨ ਦੀ ਯੂਨੀਵਰਸਿਟੀਆਂ ਵਿੱਚ ਹੁਣ ਪੰਜਾਬੀ ਭਾਸ਼ਾ ਦੀ ਪੜ੍ਹਾਈ ਕਰਵਾਈ ਜਾਵੇਗੀ

Global News
ਨਵੀਂ ਦਿੱਲੀ, 16 ਮਾਰਚ 2026: ਚੀਨ ਦੀ ਬੀਜਿੰਗ ਫੌਰਨ ਸਟੱਡੀਜ਼ ਯੂਨੀਵਰਸਿਟੀ (BFSU) ਨੇ ਆਪਣੇ ਵਿਦੇਸ਼ੀ ਅਤੇ ਭਾਰਤੀ ਭਾਸ਼ਾਵਾਂ ਦੇ ਕੋਰਸਾਂ ਵਿੱਚ ਹੁਣ ਪੰਜਾਬੀ ਭਾਸ਼ਾ ਨੂੰ ਵੀ ਸ਼ਾਮਲ ਕਰ ਲਿਆ ਹੈ। ਇਸ ਨਾਲ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਾਈ ਜਾਣ ਵਾਲੀ 102ਵੀਂ ਭਾਸ਼ਾ ਬਣ ਗਈ ਹੈ। ਇਸ ਤੋਂ ਪਹਿਲਾਂ ਇੱਥੇ ਹਿੰਦੀ, ਤਾਮਿਲ ਅਤੇ ਉਰਦੂ ਸਮੇਤ ਕੁੱਲ 101 ਭਾਸ਼ਾਵਾਂ ਦੀ ਪੜ੍ਹਾਈ ਹੁੰਦੀ ਸੀ। ਇਹ ਕੋਰਸ ਮੁੱਖ ਤੌਰ ’ਤੇ ਚੀਨੀ ਵਿਦਿਆਰਥੀਆਂ, ਡਿਪਲੋਮੈਟਾਂ ਅਤੇ ਸਰਕਾਰੀ ਅਧਿਕਾਰੀਆਂ ਲਈ ਤਿਆਰ ਕੀਤੇ ਜਾਂਦੇ ਹਨ, ਤਾਂ ਜੋ ਉਹ ਵਿਦੇਸ਼ੀ ਭਾਸ਼ਾਵਾਂ ਵਿੱਚ ਨਿਪੁੰਨਤਾ ਹਾਸਲ ਕਰ ਸਕਣ। ਯੂਨੀਵਰਸਿਟੀ ਨੇ ਪੰਜਾਬੀ ਭਾਸ਼ਾ ਦੀ ਸਿਖਲਾਈ ਲਈ ਕੇਂਦਰੀ ਪੰਜਾਬ ਯੂਨੀਵਰਸਿਟੀ (CUPB) ਬਠਿੰਡਾ ਦੀ ਸਾਬਕਾ ਪ੍ਰੋਫੈਸਰ ਅਤੇ ਡੀਨ ਡਾ. ਜ਼ਮੀਰਪਾਲ ਕੌਰ ਸੰਧੂ ਬਾਜਵਾ ਨੂੰ ਨਿਯੁਕਤ ਕੀਤਾ ਹੈ। ਡਾ. ਕੌਰ ਨੇ ਦੱਸਿਆ ਕਿ ਉਹ ਉੱਥੇ ਸਿਰਫ਼ ਪੰਜਾਬੀ ਭਾਸ਼ਾ ਹੀ ਨਹੀਂ, ਸਗੋਂ ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ ਵੀ ਪੜ੍ਹਾਉਣਗੇ। ਸਕਣ ਇਸ ਤੋਂ ਇਲਾਵਾ, ਉਨ੍ਹਾਂ ਦੀ ਇੱਕ ਮਹੱਤਵਪੂਰਨ ਜ਼ਿੰਮੇਵਾਰੀ ਚੀਨੀ ਅਧਿਆਪਕਾਂ ਨੂੰ ਤਰ...
ਨਾਸਾ ਦਾ ਆਰਟੇਮਿਸ-2 ਮਿਸ਼ਨ 1 ਅਪ੍ਰੈਲ ਨੂੰ ਲਾਂਚ ਹੋਵੇਗਾ, ਚੰਦ ਦੇ ਨੇੜੇ ਜਾਣਗੇ ਚਾਰ ਪੁਲਾੜ ਯਾਤਰੀ

ਨਾਸਾ ਦਾ ਆਰਟੇਮਿਸ-2 ਮਿਸ਼ਨ 1 ਅਪ੍ਰੈਲ ਨੂੰ ਲਾਂਚ ਹੋਵੇਗਾ, ਚੰਦ ਦੇ ਨੇੜੇ ਜਾਣਗੇ ਚਾਰ ਪੁਲਾੜ ਯਾਤਰੀ

Global News
ਨਵੀਂ ਦਿੱਲੀ, 13 ਮਾਰਚ 2026:  ਨਾਸਾ ਨੇ ਆਪਣੇ ਆਰਟੇਮਿਸ–2 (Artemis-II) ਮਿਸ਼ਨ ਲਈ ਨਵਾਂ ਲਾਂਚ ਸ਼ਡਿਊਲ ਜਾਰੀ ਕੀਤਾ ਹੈ। ਏਜੰਸੀ ਮੁਤਾਬਕ ਇਹ ਮਿਸ਼ਨ ਹੁਣ 1 ਅਪ੍ਰੈਲ ਨੂੰ ਲਾਂਚ ਕਰਨ ਦੀ ਯੋਜਨਾ ਹੈ। ਨਾਸਾ ਦੀ ਸੀਨੀਅਰ ਅਧਿਕਾਰੀ ਲੋਰੀ ਗਲੇਜ਼ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਟੀਮ ਇਸ ਤਾਰੀਖ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਮਿਸ਼ਨ ਨਾਲ ਸੰਬੰਧਤ ਸਾਰੀਆਂ ਤਿਆਰੀਆਂ ਸਹੀ ਦਿਸ਼ਾ ਵਿੱਚ ਅੱਗੇ ਵੱਧ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਟੈਸਟ ਉਡਾਣ ਹੋਣ ਕਰਕੇ ਇਸ ਵਿੱਚ ਕੁਝ ਜੋਖ਼ਮ ਹੋ ਸਕਦੇ ਹਨ, ਪਰ ਟੀਮ ਅਤੇ ਤਕਨੀਕੀ ਉਪਕਰਨ ਪੂਰੀ ਤਰ੍ਹਾਂ ਤਿਆਰ ਹਨ। ਨਾਸਾ ਦੇ ਅਨੁਸਾਰ 1 ਅਪ੍ਰੈਲ ਤੋਂ ਬਾਅਦ ਛੇ ਦਿਨਾਂ ਦੇ ਅੰਦਰ ਲਾਂਚ ਲਈ ਚਾਰ ਵੱਖ-ਵੱਖ ਮੌਕੇ ਹੋ ਸਕਦੇ ਹਨ। ਪਹਿਲੀ ਲਾਂਚ ਵਿੰਡੋ 1 ਅਪ੍ਰੈਲ ਨੂੰ ਸ਼ਾਮ 6 ਵਜੇ 24 ਮਿੰਟ ‘ਤੇ ਖੁੱਲ੍ਹੇਗੀ। ਇਹ ਮਿਸ਼ਨ 50 ਸਾਲ ਤੋਂ ਵੱਧ ਸਮੇਂ ਬਾਅਦ ਚੰਦ ਦੇ ਨੇੜੇ ਜਾਣ ਵਾਲਾ ਪਹਿਲਾ ਮਾਨਵ ਮਿਸ਼ਨ ਹੋਵੇਗਾ। ਪਹਿਲਾਂ ਫਰਵਰੀ ਵਿੱਚ ਹੋਣਾ ਸੀ ਲਾਂਚ ਸ਼ੁਰੂਆਤ ਵਿੱਚ ਇਸ ਮਿਸ਼ਨ ਨੂੰ ਫਰਵਰੀ ਵਿੱਚ ਲਾਂਚ ਕਰਨ ਦੀ ਯੋਜਨਾ ਸੀ, ਪਰ ਬਾਅਦ ਵਿੱ...
ਇਰਾਨ–ਇਜ਼ਰਾਈਲ ਟਕਰਾਅ: ਉੱਤਰੀ ਕੋਰੀਆ ਨੇ ਇਰਾਨ ਦੇ ਨਵੇਂ ਨੇਤਾ ਦਾ ਸਮਰਥਨ ਕੀਤਾ, ਮਿਸਾਈਲ ਟੈਸਟ ਨਾਲ ਜੰਗ ਦੇ ਫੈਲਣ ਦੇ ਸੰਕੇਤ

ਇਰਾਨ–ਇਜ਼ਰਾਈਲ ਟਕਰਾਅ: ਉੱਤਰੀ ਕੋਰੀਆ ਨੇ ਇਰਾਨ ਦੇ ਨਵੇਂ ਨੇਤਾ ਦਾ ਸਮਰਥਨ ਕੀਤਾ, ਮਿਸਾਈਲ ਟੈਸਟ ਨਾਲ ਜੰਗ ਦੇ ਫੈਲਣ ਦੇ ਸੰਕੇਤ

Global News
ਜਦੋਂ ਅਮਰੀਕਾ–ਇਜ਼ਰਾਈਲ ਵੱਲੋਂ ਇਰਾਨ ਖ਼ਿਲਾਫ਼ ਚੱਲ ਰਹੀ ਜੰਗ ਦੂਜੇ ਹਫ਼ਤੇ ਵਿੱਚ ਦਾਖਲ ਹੋ ਚੁੱਕੀ ਹੈ, ਇਸ ਦੌਰਾਨ ਉੱਤਰੀ ਕੋਰੀਆ ਨੇ ਤੇਹਰਾਨ ਦੀ ਨਵੀਂ ਨੇਤ੍ਰਤਾ ਦੇ ਹੱਕ ਵਿੱਚ ਖੁੱਲ੍ਹਾ ਸਮਰਥਨ ਜਤਾਇਆ ਹੈ। ਇਸੇ ਸਮੇਂ ਕਿਮ ਜੋਂਗ ਉਨ ਵੱਲੋਂ ਇੱਕ ਰਣਨੀਤਕ ਮਿਸਾਈਲ ਟੈਸਟ ਦੀ ਦੇਖਰੇਖ ਕੀਤੀ ਗਈ, ਜਿਸ ਨਾਲ ਇਹ ਸਾਫ਼ ਸੰਕੇਤ ਮਿਲਦੇ ਹਨ ਕਿ ਇਹ ਟਕਰਾਅ ਹੁਣ ਮੱਧ ਪੂਰਬ ਤੋਂ ਕਾਫ਼ੀ ਪਰੇ ਤੱਕ ਫੈਲ ਸਕਦਾ ਹੈ ਅਤੇ ਪਰਮਾਣੂ ਹਥਿਆਰ ਰੱਖਣ ਵਾਲੇ ਦੇਸ਼ਾਂ ਨੂੰ ਵੀ ਆਪਣੀ ਲਪੇਟ ਵਿੱਚ ਲਿਆ ਸਕਦਾ ਹੈ। ਇਹ ਦੋਵੇਂ ਕਦਮ—ਇਰਾਨ ਦੀ ਨਵੀਂ ਨੇਤ੍ਰਤਾ ਨੂੰ ਰਾਜਨੀਤਿਕ ਸਮਰਥਨ ਅਤੇ ਫੌਜੀ ਤਾਕਤ ਦਾ ਪ੍ਰਦਰਸ਼ਨ—ਇਸ ਗੱਲ ਨੂੰ ਦਰਸਾਉਂਦੇ ਹਨ ਕਿ ਪੱਛਮੀ ਏਸ਼ੀਆ ਦਾ ਸੰਘਰਸ਼ ਹੁਣ ਵੱਡੇ ਭੂ-ਰਾਜਨੀਤਿਕ ਪੱਧਰ ‘ਤੇ ਅਸਰ ਪਾ ਰਿਹਾ ਹੈ। ਉੱਤਰੀ ਕੋਰੀਆ ਵੱਲੋਂ ਇਰਾਨ ਦੇ ਨਵੇਂ ਸੁਪਰੀਮ ਲੀਡਰ ਨੂੰ ਸਮਰਥਨ ਉੱਤਰੀ ਕੋਰੀਆ ਨੇ ਖੁੱਲ੍ਹੇ ਤੌਰ ‘ਤੇ ਮੋਜਤਬਾ ਖਾਮਨੇਈ ਦਾ ਸਮਰਥਨ ਕੀਤਾ ਹੈ, ਜਿਨ੍ਹਾਂ ਨੂੰ ਆਪਣੇ ਪਿਤਾ ਆਯਤੁੱਲਾ ਅਲੀ ਖਾਮਨੇਈ ਦੀ ਮੌਤ ਤੋਂ ਬਾਅਦ ਇਰਾਨ ਦਾ ਨਵਾਂ ਸੁਪਰੀਮ ਲੀਡਰ ਚੁਣਿਆ ਗਿਆ ਹੈ। ਆਯਤੁੱਲਾ ਅਲੀ ਖਾਮਨੇ...
ਈਰਾਨ–ਇਜ਼ਰਾਈਲ ਟਕਰਾਅ ਦਾ ਪ੍ਰਭਾਵ: ਚਾਰ ਦਿਨਾਂ ਵਿੱਚ 1500 ਉਡਾਣਾਂ ਰੱਦ, ਹਾਈ-ਰਿਸਕ ਖੇਤਰਾਂ ਬਾਰੇ DGCA ਨੇ ਐਡਵਾਈਜ਼ਰੀ ਜਾਰੀ ਕੀਤੀ

ਈਰਾਨ–ਇਜ਼ਰਾਈਲ ਟਕਰਾਅ ਦਾ ਪ੍ਰਭਾਵ: ਚਾਰ ਦਿਨਾਂ ਵਿੱਚ 1500 ਉਡਾਣਾਂ ਰੱਦ, ਹਾਈ-ਰਿਸਕ ਖੇਤਰਾਂ ਬਾਰੇ DGCA ਨੇ ਐਡਵਾਈਜ਼ਰੀ ਜਾਰੀ ਕੀਤੀ

Global News
ਨਵੀਂ ਦਿੱਲੀ  10 ਮਾਰਚ 2026:  ਪੱਛਮੀ ਏਸ਼ੀਆ ਵਿੱਚ ਚੱਲ ਰਹੇ ਤਣਾਅ ਨੇ ਹਵਾਈ ਯਾਤਰਾ ਨੂੰ ਚੌਥੇ ਦਿਨ ਵੀ ਗੰਭੀਰ ਤੌਰ ’ਤੇ ਪ੍ਰਭਾਵਿਤ ਕੀਤਾ ਹੋਇਆ ਹੈ। ਈਰਾਨ ’ਤੇ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ਤੋਂ ਬਾਅਦ ਪੈਦਾ ਹੋਈ ਇਸ ਸਥਿਤੀ ਕਾਰਨ ਖੇਤਰ ਦੇ ਕਈ ਦੇਸ਼ਾਂ ਨੇ ਆਪਣਾ ਹਵਾਈ ਖੇਤਰ (ਏਅਰਸਪੇਸ) ਬੰਦ ਕਰ ਦਿੱਤਾ ਹੈ। ਇਸ ਦੇ ਨਤੀਜੇ ਵਜੋਂ ਲੱਖਾਂ ਯਾਤਰੀ ਵੱਖ-ਵੱਖ ਥਾਵਾਂ ’ਤੇ ਫਸ ਗਏ ਹਨ ਅਤੇ ਹਜ਼ਾਰਾਂ ਉਡਾਣਾਂ ਰੱਦ ਹੋ ਗਈਆਂ ਹਨ। ਭਾਰਤ ਤੋਂ ਲੈ ਕੇ ਖਾੜੀ ਦੇਸ਼ਾਂ ਤੱਕ ਏਅਰਲਾਈਨਜ਼ ਹੁਣ ਵਿਸ਼ੇਸ਼ ਉਡਾਣਾਂ ਰਾਹੀਂ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਯਤਨ ਕਰ ਰਹੀਆਂ ਹਨ। ਬੁੱਧਵਾਰ ਨੂੰ ਵੀ ਇਹ ਸੰਕਟ ਜਾਰੀ ਰਿਹਾ ਅਤੇ ਏਅਰਲਾਈਨ ਕੰਪਨੀਆਂ ਨੇ ਰਾਹਤ ਉਡਾਣਾਂ ਦੀ ਗਿਣਤੀ ਵਧਾ ਦਿੱਤੀ। ਸਿਵਲ ਏਵੀਏਸ਼ਨ ਮੰਤਰਾਲੇ ਮੁਤਾਬਕ ਮੰਗਲਵਾਰ ਤੱਕ ਭਾਰਤੀ ਏਅਰਲਾਈਨਜ਼ ਦੀਆਂ 1,221 ਅੰਤਰਰਾਸ਼ਟਰੀ ਉਡਾਣਾਂ ਅਤੇ ਵਿਦੇਸ਼ੀ ਏਅਰਲਾਈਨਜ਼ ਦੀਆਂ 388 ਉਡਾਣਾਂ ਰੱਦ ਹੋ ਚੁੱਕੀਆਂ ਸਨ। ਬੁੱਧਵਾਰ ਲਈ ਭਾਰਤੀ ਏਅਰਲਾਈਨਜ਼ ਨੇ 58 ਵਿਸ਼ੇਸ਼ ਉਡਾਣਾਂ ਚਲਾਉਣ ਦੀ ਯੋਜਨਾ ਬਣਾਈ, ਜਿਨ੍ਹਾਂ ਵਿੱਚ ਇੰਡੀਗ...
ਇਜ਼ਰਾਈਲ–ਈਰਾਨ ਜੰਗ: ‘ਤੇਜ਼ ਧਮਾਕੇ ਅਤੇ ਅੱਗ ਦੀਆਂ ਲਪਟਾਂ ਨਾਲ ਦਹਿਲੇ ਸ਼ਹਿਰ’—ਤਹਿਰਾਨ ਅਤੇ ਇਸਫਹਾਨ ‘ਤੇ ਇਜ਼ਰਾਈਲੀ ਹਮਲੇ, ਲੋਕਾਂ ਨੇ ਦੱਸਿਆ ਖੌਫਨਾਕ ਮੰਜ਼ਰ

ਇਜ਼ਰਾਈਲ–ਈਰਾਨ ਜੰਗ: ‘ਤੇਜ਼ ਧਮਾਕੇ ਅਤੇ ਅੱਗ ਦੀਆਂ ਲਪਟਾਂ ਨਾਲ ਦਹਿਲੇ ਸ਼ਹਿਰ’—ਤਹਿਰਾਨ ਅਤੇ ਇਸਫਹਾਨ ‘ਤੇ ਇਜ਼ਰਾਈਲੀ ਹਮਲੇ, ਲੋਕਾਂ ਨੇ ਦੱਸਿਆ ਖੌਫਨਾਕ ਮੰਜ਼ਰ

Global News
ਨਵੀਂ ਦਿੱਲੀ, 7 ਮਾਰਚ 2026:  ਇਜ਼ਰਾਈਲ ਨੇ ਈਰਾਨ ਦੇ ਸ਼ਹਿਰ ਤਹਿਰਾਨ ਅਤੇ ਇਸਫਹਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਵਾਈ ਹਮਲੇ ਕੀਤੇ ਹਨ, ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ ਤੀਬਰ ਬੰਬਾਰੀ ਵਾਲੀ ਰਾਤ ਵਜੋਂ ਵਰਣਨ ਕੀਤਾ। ਇੱਕ ਵੀਡੀਓ ਵਿੱਚ ਤਹਿਰਾਨ ਦੇ ਮੇਹਰਾਬਾਦ ਹਵਾਈ ਅੱਡੇ ਦੇ ਇਲਾਕੇ ਨੂੰ ਅੱਗ ਦੀਆਂ ਲਪਟਾਂ ਵਿੱਚ ਘਿਰਿਆ ਹੋਇਆ ਵੀ ਦੇਖਿਆ ਗਿਆ। ਸੀਐਨਐਨ ਦੀ ਰਿਪੋਰਟ ਮੁਤਾਬਕ ਤਹਿਰਾਨ ਦੇ ਇੱਕ ਨਿਵਾਸੀ ਨੇ ਦੱਸਿਆ ਕਿ ਸਾਰੀ ਰਾਤ ਧਮਾਕਿਆਂ ਦੀਆਂ ਗੂੰਜਾਂ ਸੁਣਾਈ ਦਿੰਦੀਆਂ ਰਹੀਆਂ। ਉਸਨੇ ਕਿਹਾ ਕਿ ਅਜਿਹਾ ਲੱਗ ਰਿਹਾ ਸੀ ਜਿਵੇਂ ਸ਼ਹਿਰ ਦੇ ਪੂਰਬੀ ਅਤੇ ਪੱਛਮੀ ਹਿੱਸਿਆਂ ‘ਤੇ ਭਾਰੀ ਹਮਲੇ ਹੋਏ ਹੋਣ। ਈਰਾਨ ਦੇ ਸਰਕਾਰੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਵੱਲੋਂ ਮੇਹਰਾਬਾਦ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਹਾਲਾਂਕਿ ਨੁਕਸਾਨ ਦੀ ਪੂਰੀ ਜਾਣਕਾਰੀ ਹਾਲੇ ਸਾਹਮਣੇ ਨਹੀਂ ਆਈ। ਹਵਾਈ ਅੱਡੇ ਦੇ ਨੇੜੇ ਰਹਿੰਦੇ ਇੱਕ ਵਿਅਕਤੀ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਕਰੀਬ ਸਵੇਰੇ 2 ਵਜੇ ਏਅਰੋਸਪੇਸ ਉਦਯੋਗਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਭਾਰੀ ਬੰਬਾਰੀ ਕੀਤੀ ਗਈ। ਉਸਨੇ ਕਿਹਾ ਕਿ ਧ...
ਨੈਂਸੀ ਗਰੇਵਾਲ ਦੀ ਉਸਦੇ ਘਰ ਵਿੱਚ ਦਾਖਲ ਹੋਏ ਇੱਕ ਅਣਪਛਾਤੇ ਹਮਲਾਵਰ ਵੱਲੋਂ ਚਾਕੂ ਮਾਰ ਕੇ ਕਰ ਦਿੱਤੀ ਗਈ ਹੱਤਿਆ

ਨੈਂਸੀ ਗਰੇਵਾਲ ਦੀ ਉਸਦੇ ਘਰ ਵਿੱਚ ਦਾਖਲ ਹੋਏ ਇੱਕ ਅਣਪਛਾਤੇ ਹਮਲਾਵਰ ਵੱਲੋਂ ਚਾਕੂ ਮਾਰ ਕੇ ਕਰ ਦਿੱਤੀ ਗਈ ਹੱਤਿਆ

Global News
ਨਵੀਂ ਦਿੱਲੀ, 5 ਮਾਰਚ 2026:  ਕੈਨੇਡਾ ਵਿੱਚ ਇੱਕ ਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਖਾਲਿਸਤਾਨੀ ਗਤੀਵਿਧੀਆਂ ਦੇ ਵਿਰੁੱਧ ਖੁੱਲ੍ਹ ਕੇ ਆਪਣੀ ਆਵਾਜ਼ ਉਠਾਉਣ ਵਾਲੀ 45 ਸਾਲਾ ਨੈਂਸੀ ਗਰੇਵਾਲ ਦਾ ਉਸਦੇ ਆਪਣੇ ਘਰ ਵਿੱਚ ਦਾਖਲ ਹੋਏ ਅਣਪਛਾਤੇ ਹਮਲਾਵਰ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪੁਲਿਸ ਦੇ ਅਨੁਸਾਰ ਮੰਗਲਵਾਰ ਰਾਤ ਕਰੀਬ 9:30 ਵਜੇ ਟੌਡ ਲੇਨ ਦੇ 2400 ਬਲਾਕ ਵਿੱਚ ਚਾਕੂਬਾਜ਼ੀ ਦੀ ਸੂਚਨਾ ਮਿਲੀ। ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਪੈਰਾਮੈਡਿਕਸ ਤੁਰੰਤ ਮੌਕੇ ‘ਤੇ ਪਹੁੰਚ ਗਏ। ਜਦੋਂ ਅਧਿਕਾਰੀਆਂ ਨੇ ਘਰ ਅੰਦਰ ਦਾਖਲ ਹੋ ਕੇ ਜਾਂਚ ਕੀਤੀ ਤਾਂ ਇੱਕ ਔਰਤ ਗੰਭੀਰ ਚਾਕੂ ਦੇ ਜਖ਼ਮਾਂ ਨਾਲ ਲਹੂ-ਲੁਹਾਨ ਹਾਲਤ ਵਿੱਚ ਮਿਲੀ। ਐਸੈਕਸ-ਵਿੰਡਸਰ ਐਮਰਜੈਂਸੀ ਮੈਡੀਕਲ ਸਰਵਿਸ ਦੀ ਟੀਮ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਬੁੱਧਵਾਰ ਸਵੇਰੇ ਪੁਲਿਸ ਨੇ ਟੌਡ ਲੇਨ ‘ਤੇ ਕੈਨੇਡਾ ਸਟਰੀਟ ਅਤੇ ਬਿਸ਼ਪ ਸਟਰੀਟ ਦਰਮਿਆਨ ਇਲਾਕੇ ਨੂੰ ਘੇਰਾਬੰਦੀ ਕਰ ਲਈ। ਜਾਂਚ ਟੀਮਾਂ ਨੇ ਦੋ ਘਰਾਂ ਦੇ ਆਲੇ...
ਖਾਮਨੇਈ ਦੇ ਦੇਹਾਂਤ ‘ਤੇ ਭਾਰਤ ਵੱਲੋਂ ਦੁੱਖ ਦਾ ਪ੍ਰਗਟਾਵਾ, ਵਿਦੇਸ਼ ਸਕੱਤਰ ਨੇ ਸ਼ੋਕ ਰਜਿਸਟਰ ਵਿੱਚ ਕੀਤੇ ਦਸਤਖ਼ਤ

ਖਾਮਨੇਈ ਦੇ ਦੇਹਾਂਤ ‘ਤੇ ਭਾਰਤ ਵੱਲੋਂ ਦੁੱਖ ਦਾ ਪ੍ਰਗਟਾਵਾ, ਵਿਦੇਸ਼ ਸਕੱਤਰ ਨੇ ਸ਼ੋਕ ਰਜਿਸਟਰ ਵਿੱਚ ਕੀਤੇ ਦਸਤਖ਼ਤ

Global News, National News
ਨਵੀਂ ਦਿੱਲੀ, 5 ਮਾਰਚ 2026:  ਭਾਰਤ ਸਰਕਾਰ ਨੇ ਈਰਾਨ ਦੇ ਸੁਪਰੀਮ ਲੀਡਰ ਆਯਤੁੱਲਾ ਅਲੀ ਖਾਮਨੇਈ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ ਹੈ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਅੱਜ ਦਿੱਲੀ ਵਿੱਚ ਈਰਾਨ ਦੇ ਰਾਜਦੂਤ ਨਾਲ ਮੁਲਾਕਾਤ ਕਰਦੇ ਹੋਏ ਸ਼ੋਕ ਰਜਿਸਟਰ ਵਿੱਚ ਦਸਤਖਤ ਕੀਤੇ। ਖਾਮਨੇਈ ਦੀ ਮੌਤ ਐਤਵਾਰ ਨੂੰ ਤਹਿਰਾਨ ਵਿੱਚ ਅਮਰੀਕਾ-ਇਜ਼ਰਾਈਲ ਦੇ ਹਵਾਈ ਹਮਲੇ ਦੌਰਾਨ ਹੋਈ ਸੀ। ਇਹ ਕਦਮ ਭਾਰਤ ਦੇ ਰੁਖ ਵਿੱਚ ਹਲਕੀ ਤਬਦੀਲੀ ਵੱਲ ਇਸ਼ਾਰਾ ਕਰਦਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਉਸ ਹਵਾਈ ਹਮਲੇ ਦੀ ਖੁੱਲ੍ਹੀ ਨਿੰਦਾ ਨਹੀਂ ਕੀਤੀ ਸੀ ਅਤੇ ਰਸਮੀ ਬਿਆਨ ਜਾਰੀ ਕਰਨ ਦੀ ਵਿਰੋਧੀ ਧਿਰ ਵੱਲੋਂ ਕੀਤੀ ਜਾ ਰਹੀ ਮੰਗ ਦੇ ਬਾਵਜੂਦ ਸੰਭਲਿਆ ਹੋਇਆ ਮੌਨ ਬਣਾਈ ਰੱਖਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪੂਰਬ ਦੀ ਤਾਜ਼ਾ ਸਥਿਤੀ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਭਾਰਤ ਹਮੇਸ਼ਾ ਟਕਰਾਵਾਂ ਦੇ ਹੱਲ ਲਈ ਗੱਲਬਾਤ ਅਤੇ ਕੂਟਨੀਤਿਕ ਰਸਤੇ ਦੀ ਹਮਾਇਤ ਕਰਦਾ ਆਇਆ ਹੈ। ਵਿਰੋਧੀ ਧਿਰ ਕਾਫ਼ੀ ਸਮੇਂ ਤੋਂ ਸਰਕਾਰ ਤੋਂ ਸਪਸ਼ਟ ਸਥਿਤੀ ਲੈਣ ਦੀ ਮੰਗ ਕਰ ਰਹੀ ਸੀ ਅਤੇ ਉਸਦਾ ਕਹਿਣਾ ਹੈ ਕਿ ਈਰਾਨ ਨਾਲ ਭਾਰਤ ਦੇ ਇਤਿਹਾ...
ਖਮੇਨੀ ਦੇ ਦੇਹਾਂਤ ਤੋਂ ਬਾਅਦ ਪਾਕਿਸਤਾਨ ਵਿੱਚ ਹਾਲਾਤ ਬੇਕਾਬੂ, 10 ਲੋਕਾਂ ਦੀ ਮੌਤ

ਖਮੇਨੀ ਦੇ ਦੇਹਾਂਤ ਤੋਂ ਬਾਅਦ ਪਾਕਿਸਤਾਨ ਵਿੱਚ ਹਾਲਾਤ ਬੇਕਾਬੂ, 10 ਲੋਕਾਂ ਦੀ ਮੌਤ

Global News
ਨਵੀਂ ਦਿੱਲੀ, 1 ਮਾਰਚ 2026: ਐਤਵਾਰ ਨੂੰ ਪਾਕਿਸਤਾਨ ਦੇ ਕਰਾਚੀ ਵਿੱਚ ਸਥਿਤ ਅਮਰੀਕੀ ਕੌਂਸਲੇਟ ਦੇ ਬਾਹਰ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਦੀ ਮੌਤ ਦੇ ਵਿਰੋਧ ਵਿੱਚ ਹੋਏ ਹਿੰਸਕ ਪ੍ਰਦਰਸ਼ਨਾਂ ਦੌਰਾਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਹ ਪ੍ਰਦਰਸ਼ਨ ਮੁੱਖ ਤੌਰ ‘ਤੇ ਸ਼ੀਆ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਵੱਲੋਂ ਕੀਤਾ ਗਿਆ, ਜੋ ਵੱਡੀ ਗਿਣਤੀ ਵਿੱਚ ਐਮ.ਟੀ. ਖਾਨ ਰੋਡ ‘ਤੇ ਇਕੱਠੇ ਹੋਏ ਅਤੇ ਉਥੋਂ ਅਮਰੀਕੀ ਕੌਂਸਲੇਟ ਵੱਲ ਕੂਚ ਕੀਤਾ। ਸਥਾਨਕ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਵੀਡੀਓਜ਼ ਵਿੱਚ ਕੌਂਸਲੇਟ ਦੇ ਬਾਹਰ ਅਫਰਾਤਫਰੀ ਦੇ ਦ੍ਰਿਸ਼ ਨਜ਼ਰ ਆਏ। ਪ੍ਰਦਰਸ਼ਨਕਾਰੀਆਂ ਵੱਲੋਂ ਦਰਵਾਜ਼ਿਆਂ ਅਤੇ ਖਿੜਕੀਆਂ ਨੂੰ ਤੋੜਿਆ ਗਿਆ, ਅੱਗਜ਼ਨੀ ਕੀਤੀ ਗਈ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਗਿਆ। ਇਸ ਤੋਂ ਇਲਾਵਾ, ਗਾਰਡ ਇਲਾਕੇ ‘ਤੇ ਵੀ ਲਾਠੀਆਂ ਨਾਲ ਹਮਲੇ ਕੀਤੇ ਗਏ। ਇਸੇ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਪਾਕਿਸਤਾਨ ਦੇ ਹੋਰ ਇਲਾਕਿਆਂ ਵਿੱਚ ਵੀ ਦੇਖਣ ਨੂੰ ਮਿਲੇ। ਗਿਲਗਿਤ ਖੇਤਰ ਦੇ ਸਕਾਰਦੂ ਵਿੱਚ ਸੰਯੁਕਤ ਰਾਸ਼ਟਰ ਦੇ ਆਬਜ਼ਰਵਰ ਦਫਤਰ ਦੇ ਬਾਹਰ ਵੀ ...
ਟਰੰਪ ਜਿਸ ਲਈ ਬੇਤਾਬ ਰਹੇ, ਉਹੀ ਖ਼ਜ਼ਾਨਾ ਮੋਦੀ ਨੂੰ ਦੇਣ ਦੀ ਤਿਆਰੀ ਵਿੱਚ ਮਾਰਕ ਕਾਰਨੀ

ਟਰੰਪ ਜਿਸ ਲਈ ਬੇਤਾਬ ਰਹੇ, ਉਹੀ ਖ਼ਜ਼ਾਨਾ ਮੋਦੀ ਨੂੰ ਦੇਣ ਦੀ ਤਿਆਰੀ ਵਿੱਚ ਮਾਰਕ ਕਾਰਨੀ

Global News
ਮਾਰਕ ਕਾਰਨੀ ਦੀ ਭਾਰਤ ਫੇਰੀ: ਭਾਰਤ-ਕੈਨੇਡਾ ਸਬੰਧਾਂ ਵਿੱਚ ਨਵਾਂ ਅਧਿਆਇ ਸ਼ੁਰੂ ਹੋਣ ਦੇ ਸੰਕੇਤ ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਆਪਣੀ ਪਹਿਲੀ ਸਰਕਾਰੀ ਭਾਰਤ ਯਾਤਰਾ ਲਈ ਇਸ ਮਹੀਨੇ ਦਿੱਲੀ ਪਹੁੰਚ ਰਹੇ ਹਨ। ਇਹ ਦੌਰਾ ਉਸ ਵੇਲੇ ਹੋ ਰਿਹਾ ਹੈ ਜਦੋਂ ਵਿਸ਼ਵ ਅਰਥਵਿਵਸਥਾ ਅਤੇ ਵਪਾਰਕ ਮਾਹੌਲ ਵਿੱਚ ਉਥਲ-ਪੁਥਲ ਜਾਰੀ ਹੈ। ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਰਕ ਕਾਰਨੀ ਇਸ ਮੌਕੇ ‘ਤੇ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਨਵੀਂ ਦਿਸ਼ਾ ਦੇਣਗੇ। ਕੁਝ ਸਮੇਂ ਤੋਂ ਚੱਲ ਰਹੀ ਤਣਾਅਪੂਰਨ ਸਥਿਤੀ ਦੋਸਤੀ ਅਤੇ ਸਹਿਯੋਗ ਵਿੱਚ ਬਦਲ ਸਕਦੀ ਹੈ। ਵਿਸ਼ੇਸ਼ਗਿਆਨ ਮੰਨਦੇ ਹਨ ਕਿ ਇਹ ਫੇਰੀ ਭਾਰਤ ਦੇ ਰੱਖਿਆ ਅਤੇ ਤਕਨਾਲੋਜੀ ਖੇਤਰਾਂ ਲਈ ਨਵੇਂ ਮੌਕੇ ਖੋਲ੍ਹ ਸਕਦੀ ਹੈ। ਇੰਡੋ-ਪੈਸੀਫਿਕ ਦੌਰਾ ਅਤੇ ਭਾਰਤ-ਕੈਨੇਡਾ ਸਹਿਯੋਗ ਕਾਰਨੀ 26 ਫਰਵਰੀ ਤੋਂ 7 ਮਾਰਚ 2026 ਤੱਕ ਇੰਡੋ-ਪੈਸੀਫਿਕ ਖੇਤਰ ਦੀ ਯਾਤਰਾ ‘ਤੇ ਰਹਿਣਗੇ। 26 ਫਰਵਰੀ ਨੂੰ ਉਹ ਭਾਰਤ ਪਹੁੰਚਣਗੇ ਅਤੇ ਆਪਣੀ ਯਾਤਰਾ ਦੀ ਸ਼ੁਰੂਆਤ ਮੁੰਬਈ ਤੋਂ ਕਰਨਗੇ, ਜਿੱਥੇ ਉਹ ਅਗੇਤਾਰ ਉਦਯੋਗਪਤੀਆਂ ਅਤੇ ਵਪਾਰਕ ਨੇਤਾਵਾਂ ਨਾ...
Donald Trump ਦੀ ਨੀਤੀਆਂ ਨਾਲ ਅਮਰੀਕੀ ਲੋਕਾਂ ਵਿੱਚ ਨਾਰਾਜ਼ਗੀ ਵਧੀ, ਟੈਰਿਫ਼, ਮਹਿੰਗਾਈ ਅਤੇ ਵਿਦੇਸ਼ ਨੀਤੀ ਮੁੱਖ ਚਿੰਤਾ ਦੇ ਵਿਸ਼ੇ ਬਣੇ

Donald Trump ਦੀ ਨੀਤੀਆਂ ਨਾਲ ਅਮਰੀਕੀ ਲੋਕਾਂ ਵਿੱਚ ਨਾਰਾਜ਼ਗੀ ਵਧੀ, ਟੈਰਿਫ਼, ਮਹਿੰਗਾਈ ਅਤੇ ਵਿਦੇਸ਼ ਨੀਤੀ ਮੁੱਖ ਚਿੰਤਾ ਦੇ ਵਿਸ਼ੇ ਬਣੇ

Global News
ਨਵੀਂ ਦਿੱਲੀ, 22 ਫਰਬਰੀ 2026 : ਤਾਜ਼ਾ ਸਰਵੇਖਣ ਦੇ ਮੁਤਾਬਕ ਅਮਰੀਕਾ ਦੇ ਵੱਡੇ ਹਿੱਸੇ ਦੇ ਨਾਗਰਿਕ ਰਾਸ਼ਟਰਪਤੀ Donald Trump ਦੇ ਸ਼ਾਸਨ ਤਰੀਕੇ ਨਾਲ ਸੰਤੁਸ਼ਟ ਨਹੀਂ ਦਿਖ ਰਹੇ। ਖ਼ਾਸ ਤੌਰ 'ਤੇ ਮਹਿੰਗਾਈ, ਰੋਜ਼ਗਾਰ, ਆਯਾਤ ਟੈਰਿਫ਼ ਅਤੇ ਵਿਦੇਸ਼ ਨੀਤੀ ਵਰਗੇ ਮੁੱਦਿਆਂ 'ਤੇ ਲੋਕਾਂ ਵਿੱਚ ਨਾਰਾਜ਼ਗੀ ਵਧ ਰਹੀ ਹੈ। ਸਰਵੇਖਣ ਦੇ ਮੁੱਖ ਅੰਕੜੇ: ਇਸ ਸਰਵੇਖਣ ਵਿੱਚ ਵੱਖ-ਵੱਖ ਸਟੇਟਾਂ ਵਿੱਚੋਂ 2,500 ਤੋਂ ਵੱਧ ਨਾਗਰਿਕਾਂ ਦੀ ਰਾਏ ਲਈ ਗਈ। ਇਸ ਦੇ ਪ੍ਰਮੁੱਖ ਨਤੀਜੇ ਹੇਠ ਲਿਖੇ ਹਨ: ਮਹਿੰਗਾਈ ਅਤੇ ਟੈਰਿਫ਼: ਲਗਭਗ 66 ਫੀਸਦੀ ਅਮਰੀਕੀਆਂ ਨੇ ਮਹਿੰਗਾਈ ਨਾਲ ਨਜਿੱਠਣ ਦੇ ਤਰੀਕੇ ਨੂੰ ਨਾਪਸੰਦ ਕੀਤਾ। ਹਰ 10 ਵਿੱਚੋਂ 6 ਲੋਕ ਆਯਾਤ ਕੀਤੀਆਂ ਵਸਤੂਆਂ 'ਤੇ ਲਗੇ ਟੈਰਿਫ਼ ਦੇ ਵੀ ਵਿਰੋਧ ਵਿੱਚ ਹਨ। ਵਿਦੇਸ਼ ਅਤੇ ਇਮੀਗ੍ਰੇਸ਼ਨ ਨੀਤੀ: 62 ਫੀਸਦੀ ਲੋਕ ਵਿਦੇਸ਼ ਨੀਤੀ ਨਾਲ ਅਸੰਤੁਸ਼ਟ ਹਨ, ਜਦਕਿ 58 ਫੀਸਦੀ ਨੇ ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਨਾਰਾਜ਼ਗੀ ਜਤਾਈ। ਆਰਥਿਕ ਹਾਲਾਤ: 57 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਦੇਸ਼ ਦੀ ਆਰਥਿਕਤਾ ਨੂੰ ਹੋਰ ਬਿਹਤਰ ਢੰਗ ਨਾਲ ਸੰਭਾਲਿਆ ਜਾ ਸਕਦਾ ਸੀ...