ਚੰਡੀਗੜ੍ਹ ਸਿਲੰਡਰ ਧਮਾਕਾ: ਜ਼ਖਮੀ ਮੁਕੇਸ਼ ਦੀ ਇਲਾਜ ਦੌਰਾਨ ਮੌਤ, ਪਰਿਵਾਰ ‘ਚ ਸੋਗ ਦੀ ਲਹਿਰ
ਚੰਡੀਗੜ੍ਹ, 31 ਮਈ 2026: ਚੰਡੀਗੜ੍ਹ ਦੇ ਬੁੜੈਲ ਪਿੰਡ ਵਿੱਚ ਹੋਏ ਭਿਆਨਕ LPG ਸਿਲੰਡਰ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਦੋ ਹੋ ਗਈ ਹੈ। ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਮੁਕੇਸ਼ ਨੇ ਐਤਵਾਰ ਨੂੰ ਸੈਕਟਰ-32 ਸਥਿਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (GMCH-32) ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਮੁਕੇਸ਼ ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਧਮਾਕੇ ਦੌਰਾਨ 60 ਫੀਸਦੀ ਤੋਂ ਵੱਧ ਝੁਲਸ ਗਿਆ ਸੀ।
ਇਸ ਤੋਂ ਪਹਿਲਾਂ ਇਸੇ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਮੁੰਨਾ ਦੀ ਵੀ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ। ਹਾਲਾਂਕਿ ਇੱਕ ਹੋਰ ਜ਼ਖਮੀ ਗੋਪੀ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਵੈਂਟੀਲੇਟਰ ਸਹਾਇਤਾ ‘ਤੇ ਇਲਾਜ ਅਧੀਨ ਹੈ। ਡਾਕਟਰਾਂ ਦੀ ਟੀਮ ਉਸਦੀ ਜਾਨ ਬਚਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ 25 ਮਈ ਦੀ ਸ਼ਾਮ ਕਰੀਬ 6 ਵਜੇ ਚੰਡੀਗੜ੍ਹ ਦੇ ਸੈਕਟਰ-45 ਅਧੀਨ ਪੈਂਦੇ ਬੁੜੈਲ ਪਿੰਡ ਵਿੱਚ ਕਿਲਾ ਸਾਹਿਬ ਗੁਰਦੁਆਰੇ ਦੇ ਨੇੜੇ ਸਥਿਤ ਇੱਕ ਡਿਪਾਰਟਮੈਂਟਲ ਸਟੋਰ ਵਿੱਚ ਰੱਖੇ ਤਿੰਨ LPG ਸਿਲੰਡਰ ਅਚਾਨਕ ਧਮਾਕੇ ਨਾਲ ਫਟ ਗਏ ਸਨ...









