Saturday, May 23Punjabi People

ਪੁਲਿਸ ਦੀ ਇਮਾਨਦਾਰੀ ਦੀ ਮਿਸਾਲ, ਨਕਦੀ ਨਾਲ ਭਰਿਆ ਬੈਗ ਦੁਕਾਨਦਾਰ ਨੂੰ ਕੀਤਾ ਵਾਪਸ

ਚੰਡੀਗੜ੍ਹ / ਮੁਹਾਲੀ, 7 ਮਈ 2026: ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕਰਦਿਆਂ ਸੜਕ ਕਿਨਾਰੇ ਮਿਲਿਆ ਨਕਦੀ ਨਾਲ ਭਰਿਆ ਬੈਗ ਉਸਦੇ ਅਸਲ ਮਾਲਕ ਨੂੰ ਵਾਪਸ ਸੌਂਪ ਦਿੱਤਾ। ਬੈਗ ਵਿੱਚ ਕਰੀਬ 2 ਲੱਖ 70 ਹਜ਼ਾਰ ਰੁਪਏ, ਜ਼ਰੂਰੀ ਦਸਤਾਵੇਜ਼, ਆਈਡੀ ਕਾਰਡ ਅਤੇ ਏਟੀਐਮ ਕਾਰਡ ਮੌਜੂਦ ਸਨ।

ਜਾਣਕਾਰੀ ਅਨੁਸਾਰ, ਏਐੱਸਆਈ ਪਰਮਜੀਤ ਕੁਮਾਰ ਦੀ ਅਗਵਾਈ ਹੇਠ ਕਾਂਸਟੇਬਲ ਗੁਰਦੀਪ ਸਿੰਘ, ਗੌਰਵ ਜਾਖੜ ਅਤੇ ਰੇਖਾ ਰਾਣੀ ਦੀ ਟੀਮ ਪੈਟਰੋਲਿੰਗ ਦੌਰਾਨ ਚਪੜਚਿੜੀ ਨੇੜੇ ਸੜਕ ਕਿਨਾਰੇ ਇੱਕ ਲਾਵਾਰਿਸ ਬੈਗ ਮਿਲਿਆ। ਜਾਂਚ ਕਰਨ ‘ਤੇ ਬੈਗ ਵਿੱਚ ਵੱਡੀ ਰਕਮ ਦੇ ਨਾਲ ਕੁਝ ਮਹੱਤਵਪੂਰਨ ਕਾਗਜ਼ਾਤ ਵੀ ਮਿਲੇ।

ਪੁਲਿਸ ਟੀਮ ਨੇ ਬੈਗ ਵਿੱਚੋਂ ਮਿਲੇ ਦਸਤਾਵੇਜ਼ਾਂ ਅਤੇ ਫੋਨ ਨੰਬਰਾਂ ਦੀ ਮਦਦ ਨਾਲ ਮਾਲਕ ਦੀ ਭਾਲ ਸ਼ੁਰੂ ਕੀਤੀ। ਜਾਂਚ ਤੋਂ ਬਾਅਦ ਪੁਲਿਸ ਨੇ ਅਨਾਜ ਮੰਡੀ ਖਰੜ ਦੇ ਦੁਕਾਨਦਾਰ ਜਗਤਾਰ ਸਿੰਘ ਨਾਲ ਸੰਪਰਕ ਕੀਤਾ।

ਜਗਤਾਰ ਸਿੰਘ ਵੱਲੋਂ ਬੈਗ ਸਬੰਧੀ ਸਹੀ ਜਾਣਕਾਰੀ ਅਤੇ ਨਿਸ਼ਾਨੀਆਂ ਦੱਸਣ ਉਪਰੰਤ ਪੁਲਿਸ ਨੇ ਰਕਮ ਸਮੇਤ ਬੈਗ ਉਸਨੂੰ ਸਹੀ-ਸਲਾਮਤ ਵਾਪਸ ਕਰ ਦਿੱਤਾ।

ਜਗਤਾਰ ਸਿੰਘ ਨੇ ਦੱਸਿਆ ਕਿ ਉਹ ਚੰਡੀਗੜ੍ਹ ਤੋਂ ਆਪਣੀ ਦੁਕਾਨ ਲਈ ਸਾਮਾਨ ਖਰੀਦ ਕੇ ਵਾਪਸ ਆ ਰਿਹਾ ਸੀ, ਜਦੋਂ ਰਸਤੇ ਵਿੱਚ ਉਸਦਾ ਬੈਗ ਡਿੱਗ ਗਿਆ। ਬੈਗ ਵਾਪਸ ਮਿਲਣ ‘ਤੇ ਉਸਨੇ ਏਐੱਸਆਈ ਪਰਮਜੀਤ ਕੁਮਾਰ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅੱਜ ਵੀ ਇਮਾਨਦਾਰ ਲੋਕ ਮੌਜੂਦ ਹਨ ਅਤੇ ਪੰਜਾਬ ਪੁਲਿਸ ਨੇ ਇਹ ਸਾਬਤ ਕਰ ਦਿੱਤਾ ਹੈ।

Leave a Reply

Your email address will not be published. Required fields are marked *