Saturday, May 23Punjabi People

15 ਸਾਲਾਂ ਬਾਅਦ ਬੰਗਾਲ ਵਿੱਚ ਸਿਆਸੀ ਬਦਲਾਅ, ਵਿਧਾਨ ਸਭਾ ਭੰਗ

ਨਵੀਂ ਦਿੱਲੀ 7 ਮਈ 2026: ਪੱਛਮੀ ਬੰਗਾਲ ਵਿਧਾਨ ਸਭਾ ਦਾ ਕਾਰਜਕਾਲ ਸਮਾਪਤ ਹੋਣ ਤੋਂ ਬਾਅਦ ਰਾਜਪਾਲ ਵੱਲੋਂ ਪੂਰੀ ਕੈਬਨਿਟ ਨੂੰ ਭੰਗ ਕਰ ਦਿੱਤਾ ਗਿਆ, ਜਿਸ ਨਾਲ ਮਮਤਾ ਬੈਨਰਜੀ ਹੁਣ ਮੁੱਖ ਮੰਤਰੀ ਦੇ ਅਹੁਦੇ ‘ਤੇ ਨਹੀਂ ਰਹੀ।

ਵੀਰਵਾਰ, 7 ਮਈ ਨੂੰ ਰਾਜਪਾਲ ਆਰ.ਐਨ. ਰਵੀ ਨੇ ਵਿਧਾਨ ਸਭਾ ਭੰਗ ਕਰਨ ਸਬੰਧੀ ਅਧਿਕਾਰਕ ਹੁਕਮ ਜਾਰੀ ਕੀਤਾ। ਕੋਲਕਾਤਾ ਗਜ਼ਟ ਵਿੱਚ ਜਾਰੀ ਨੋਟੀਫਿਕੇਸ਼ਨ ਦੇ ਨਾਲ ਸੰਵਿਧਾਨਕ ਤੌਰ ‘ਤੇ ਮਮਤਾ ਬੈਨਰਜੀ ਦੀ ਸਰਕਾਰ ਦਾ ਕਾਰਜਕਾਲ ਖਤਮ ਹੋ ਗਿਆ।

ਰਾਜਪਾਲ ਨੇ ਇਹ ਫੈਸਲਾ ਭਾਰਤੀ ਸੰਵਿਧਾਨ ਦੀ ਧਾਰਾ 174(2)(b) ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਲਿਆ। ਨੋਟੀਫਿਕੇਸ਼ਨ ‘ਤੇ ਮੁੱਖ ਸਕੱਤਰ ਦੁਸ਼ਯੰਤ ਨਾਰੀਆਲਾ ਦੇ ਦਸਤਖਤ ਦਰਜ ਹਨ। ਵਿਧਾਨ ਸਭਾ ਦੀ ਮਿਆਦ ਪੂਰੀ ਹੋਣ ਨਾਲ ਹੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ 15 ਸਾਲਾਂ ਦੇ ਸ਼ਾਸਨ ਦਾ ਅੰਤ ਹੋ ਗਿਆ।

ਮਮਤਾ ਬੈਨਰਜੀ ਵੱਲੋਂ ਪਹਿਲਾਂ ਅਸਤੀਫਾ ਨਾ ਦੇਣ ਕਾਰਨ ਸਿਆਸੀ ਹਲਚਲ ਜਾਰੀ ਰਹੀ, ਪਰ ਰਾਜਪਾਲ ਨੇ ਸੰਵਿਧਾਨਕ ਪ੍ਰਕਿਰਿਆ ਅਨੁਸਾਰ ਕੈਬਨਿਟ ਅਤੇ ਵਿਧਾਨ ਸਭਾ ਦੋਵਾਂ ਨੂੰ ਭੰਗ ਕਰ ਦਿੱਤਾ।

ਮਮਤਾ ਬੈਨਰਜੀ 2011 ਤੋਂ ਲਗਾਤਾਰ ਸੱਤਾ ਵਿੱਚ ਰਹੀ ਅਤੇ ਤਿੰਨ ਵਾਰ ਮੁੱਖ ਮੰਤਰੀ ਬਣੀ। ਉਨ੍ਹਾਂ ਦਾ ਕਾਰਜਕਾਲ ਵਿਕਾਸ ਯੋਜਨਾਵਾਂ, ਸਿਆਸੀ ਵਿਵਾਦਾਂ ਅਤੇ ਕਈ ਚੁਣੌਤੀਆਂ ਨਾਲ ਭਰਿਆ ਰਿਹਾ। ਹੁਣ ਸੱਤਾ ਬਦਲਾਅ ਤੋਂ ਬਾਅਦ ਰਾਜ ਵਿੱਚ ਨਵੀਂ ਸਰਕਾਰ ਦੇ ਗਠਨ ਦੀ ਪ੍ਰਕਿਰਿਆ ਸ਼ੁਰੂ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *