Wednesday, July 29Punjabi People

ਪੰਜਾਬ ਵਿੱਚ ₹3 ਕਰੋੜ ਦੀ ਲਾਟਰੀ ਜਿੱਤਣ ਵਾਲਾ ਵਿਅਕਤੀ ਅਜੇ ਵੀ ਲਾਪਤਾ, ਤੀਜੇ ਦਿਨ ਵੀ ਇਨਾਮ ਲੈਣ ਕੋਈ ਨਹੀਂ ਪਹੁੰਚਿਆ

Punjab Lottery ₹3 Crore Winner Missing

ਚੰਡੀਗੜ੍ਹ/ਲੁਧਿਆਣਾ: ਲੁਧਿਆਣਾ ਦੀ ਇੱਕ ਲਾਟਰੀ ਏਜੰਸੀ ਦੇ ਜਲੰਧਰ ਦੇ ਫਿਲੌਰ ਕਾਊਂਟਰ ਤੋਂ ਖਰੀਦੀ ਗਈ ਲਾਟਰੀ ਟਿਕਟ ਨੇ ਇੱਕ ਵਿਅਕਤੀ ਨੂੰ ਰਾਤੋ-ਰਾਤ ਕਰੋੜਪਤੀ ਬਣਾ ਦਿੱਤਾ ਹੈ। ਇਸ ਟਿਕਟ ‘ਤੇ ₹3 ਕਰੋੜ ਦਾ ਵੱਡਾ ਇਨਾਮ ਨਿਕਲਿਆ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜੇਤੂ ਅਜੇ ਤੱਕ ਆਪਣਾ ਇਨਾਮ ਲੈਣ ਲਈ ਸਾਹਮਣੇ ਨਹੀਂ ਆਇਆ।

ਪੰਜਾਬ ਰਾਜ ਲਾਟਰੀ ਵਿਭਾਗ ਵੱਲੋਂ ਜਾਰੀ ਕੀਤੇ ਨਤੀਜਿਆਂ ਮੁਤਾਬਕ ₹3 ਕਰੋੜ ਦਾ ਪਹਿਲਾ ਇਨਾਮ ਟਿਕਟ ਨੰਬਰ 791016 ਨੂੰ ਲੱਗਿਆ ਹੈ, ਜਦਕਿ ₹50 ਲੱਖ ਦਾ ਦੂਜਾ ਇਨਾਮ ਟਿਕਟ ਨੰਬਰ B 862817 ਦੇ ਨਾਮ ਰਿਹਾ।

ਫਿਲਹਾਲ ਪਹਿਲੇ ਇਨਾਮ ਦਾ ਹੱਕਦਾਰ ਵਿਅਕਤੀ ਅਜੇ ਤੱਕ ਏਜੰਸੀ ਨਾਲ ਸੰਪਰਕ ਕਰਨ ਲਈ ਅੱਗੇ ਨਹੀਂ ਆਇਆ। ਇਸ ਕਰਕੇ ਏਜੰਸੀ ਦੇ ਕਰਮਚਾਰੀ ਅਤੇ ਸਥਾਨਕ ਲੋਕ ਦੋਵੇਂ ਹੀ ਇਸ ਰਹੱਸਮਈ ਕਰੋੜਪਤੀ ਜੇਤੂ ਦੇ ਸਾਹਮਣੇ ਆਉਣ ਦੀ ਉਡੀਕ ਕਰ ਰਹੇ ਹਨ।

Leave a Reply

Your email address will not be published. Required fields are marked *