ਮੌਸਮ ਨੇ ਬਣਾਏ ਨਵੇਂ ਰਿਕਾਰਡ, ਲੋਹੜੀ ਤੇ ਪਤੰਗ ਉਡਾਉਣ ਵਾਲਿਆਂ ਨੂੰ ਮੌਸਮ ਵਿਭਾਗ ਦੀ ਸਲਾਹ
ਚੰਡੀਗੜ੍ਹ 12 ਜਨਵਰੀ 2026: ਪੰਜਾਬ ਵਿੱਚ ਤੇਜ਼ ਠੰਡ ਪੈ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਸੰਘਣੀ ਧੁੰਦ, ਸ਼ੀਤ ਲਹਿਰ ਅਤੇ ਕੋਹਰਾ ਪੈਣ ਦੀ ਸੰਭਾਵਨਾ ਹੈ। ਅੱਜ ਦਿਨ ਦਾ ਤਾਪਮਾਨ ਘੱਟੋ-ਘੱਟ 11.2 ਡਿਗਰੀ ਦਰਜ ਕੀਤਾ ਗਿਆ ਹੈ ਜੋ ਆਮ ਨਾਲੋਂ ਲਗਭਗ 7 ਡਿਗਰੀ ਘੱਟ ਹੈ। ਇਸ ਦੇ ਨਾਲ ਹੀ ਅੱਜ 1970 ਤੋਂ ਬਾਅਦ ਲੁਧਿਆਣਾ ਵਿੱਚ 12 ਜਨਵਰੀ ਨੂੰ ਇਹ ਤੀਜੀ ਵਾਰ ਸਭ ਤੋਂ ਘੱਟ ਤਾਪਮਾਨ ਰਿਕਾਰਡ ਹੋਇਆ ਹੈ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿੱਚ ਕਈ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ, ਕਈ ਜ਼ਿਲ੍ਹਿਆਂ ਵਿੱਚ ਔਰੇਂਜ ਅਤੇ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਠੰਡ ਅਤੇ ਸੰਘਣੀ ਧੁੰਦ ਤੋਂ ਬਚਣ, ਖਾਸ ਕਰਕੇ ਲੋਹੜੀ ਵਾਲੇ ਦਿਨ ਬੱਚੇ ਜੋ ਬਾਹਰ ਪਤੰਗਬਾਜ਼ੀ ਕਰਦੇ ਹਨ ਉਹਨਾਂ ਨੂੰ ਘਰਾਂ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ। ਕਿਉਂਕਿ ਬਾਹਰ ਸ਼ੀਤ ਲਹਿਰ ਚੱਲ ਰਹੀ ਹੈ।...









