ਹੋਰਮੁਜ਼ ਤਣਾਅ ਦਰਮਿਆਨ ਵੱਡੀ ਰਾਹਤ! ਅਫਗਾਨਿਸਤਾਨ ਵਿੱਚ ਤੇਲ ਦੇ ਵੱਡੇ ਭੰਡਾਰ ਦੀ ਖੋਜ, ਉਤਪਾਦਨ ਸ਼ੁਰੂ
ਨਵੀਂ ਦਿੱਲੀ, 28 ਅਪ੍ਰੈਲ 2026: ਮੱਧ ਪੂਰਬ ਵਿੱਚ ਵਧ ਰਹੇ ਤਣਾਅ ਅਤੇ ਹੋਰਮੂਜ਼ ਜਲਡਮਰੂ ਸੰਕਟ ਦੇ ਦਰਮਿਆਨ ਅਫਗਾਨਿਸਤਾਨ ਤੋਂ ਇੱਕ ਵੱਡੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਅਫਗਾਨਿਸਤਾਨ ਨੇ ਉੱਤਰੀ ਜੋਜ਼ਜਾਨ ਸੂਬੇ ਵਿੱਚ ਸਥਿਤ ਅਮੂ ਦਰਿਆ ਬੇਸਿਨ ਤੋਂ ਤੇਲ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਅਫਗਾਨ ਖਾਣਾਂ ਅਤੇ ਪੈਟਰੋਲੀਅਮ ਮੰਤਰਾਲੇ ਦੇ ਅਨੁਸਾਰ, ਜਮਰਾਦ ਸਾਈ ਖੇਤਰ ਵਿੱਚ ਬਣਾਏ ਗਏ ਪੰਜ ਖੂਹਾਂ ਤੋਂ ਇਸ ਵੇਲੇ ਰੋਜ਼ਾਨਾ ਕਰੀਬ 500 ਘਣ ਮੀਟਰ ਤੇਲ ਕੱਢਿਆ ਜਾ ਰਿਹਾ ਹੈ।
ਦੁਨੀਆ ਭਰ ਵਿੱਚ ਇਸ ਸਮੇਂ ਤੇਲ ਸਪਲਾਈ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ, ਕਿਉਂਕਿ ਈਰਾਨ ਵੱਲੋਂ ਹੋਰਮੂਜ਼ ਜਲਡਮਰੂ ਨੂੰ ਬੰਦ ਕਰਨ ਕਾਰਨ ਵਿਸ਼ਵ ਵਪਾਰ ਦਾ ਵੱਡਾ ਹਿੱਸਾ ਪ੍ਰਭਾਵਿਤ ਹੋਇਆ ਹੈ। ਭਾਰਤ ਸਮੇਤ ਕਈ ਦੇਸ਼ ਵਿਕਲਪਕ ਤੇਲ ਸਰੋਤਾਂ ਦੀ ਭਾਲ ਵਿੱਚ ਹਨ। ਅਜਿਹੇ ਸਮੇਂ ਅਫਗਾਨਿਸਤਾਨ ਵਿੱਚ ਮਿਲੇ ਨਵੇਂ ਤੇਲ ਭੰਡਾਰ ਭਵਿੱਖ ਵਿੱਚ ਇੱਕ ਅਹਿਮ ਵਿਕਲਪ ਵਜੋਂ ਸਾਹਮਣੇ ਆ ਸਕਦੇ ਹਨ।
ਮੰਤਰਾਲੇ ਮੁਤਾਬਕ ਪਿਛਲੇ ਛੇ ਮਹੀਨਿਆਂ ਦੌਰਾਨ ਜਮਰਾਦ ਸਾਈ ਖੇਤਰ ਦੇ ਲਗਭਗ 400 ਕਿਲੋਮੀਟਰ ਇਲਾਕੇ ਵਿੱਚ ਨਵੇਂ ਸਿਸਮਿਕ ਸਰਵੇਖਣ ਕੀਤੇ ਗਏ, ਜਿਨ੍...









