ਨਾਸਾ ਦਾ ਆਰਟੇਮਿਸ-2 ਮਿਸ਼ਨ 1 ਅਪ੍ਰੈਲ ਨੂੰ ਲਾਂਚ ਹੋਵੇਗਾ, ਚੰਦ ਦੇ ਨੇੜੇ ਜਾਣਗੇ ਚਾਰ ਪੁਲਾੜ ਯਾਤਰੀ
ਨਵੀਂ ਦਿੱਲੀ, 13 ਮਾਰਚ 2026: ਨਾਸਾ ਨੇ ਆਪਣੇ ਆਰਟੇਮਿਸ–2 (Artemis-II) ਮਿਸ਼ਨ ਲਈ ਨਵਾਂ ਲਾਂਚ ਸ਼ਡਿਊਲ ਜਾਰੀ ਕੀਤਾ ਹੈ। ਏਜੰਸੀ ਮੁਤਾਬਕ ਇਹ ਮਿਸ਼ਨ ਹੁਣ 1 ਅਪ੍ਰੈਲ ਨੂੰ ਲਾਂਚ ਕਰਨ ਦੀ ਯੋਜਨਾ ਹੈ। ਨਾਸਾ ਦੀ ਸੀਨੀਅਰ ਅਧਿਕਾਰੀ ਲੋਰੀ ਗਲੇਜ਼ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਟੀਮ ਇਸ ਤਾਰੀਖ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਮਿਸ਼ਨ ਨਾਲ ਸੰਬੰਧਤ ਸਾਰੀਆਂ ਤਿਆਰੀਆਂ ਸਹੀ ਦਿਸ਼ਾ ਵਿੱਚ ਅੱਗੇ ਵੱਧ ਰਹੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਇਹ ਇੱਕ ਟੈਸਟ ਉਡਾਣ ਹੋਣ ਕਰਕੇ ਇਸ ਵਿੱਚ ਕੁਝ ਜੋਖ਼ਮ ਹੋ ਸਕਦੇ ਹਨ, ਪਰ ਟੀਮ ਅਤੇ ਤਕਨੀਕੀ ਉਪਕਰਨ ਪੂਰੀ ਤਰ੍ਹਾਂ ਤਿਆਰ ਹਨ। ਨਾਸਾ ਦੇ ਅਨੁਸਾਰ 1 ਅਪ੍ਰੈਲ ਤੋਂ ਬਾਅਦ ਛੇ ਦਿਨਾਂ ਦੇ ਅੰਦਰ ਲਾਂਚ ਲਈ ਚਾਰ ਵੱਖ-ਵੱਖ ਮੌਕੇ ਹੋ ਸਕਦੇ ਹਨ।
ਪਹਿਲੀ ਲਾਂਚ ਵਿੰਡੋ 1 ਅਪ੍ਰੈਲ ਨੂੰ ਸ਼ਾਮ 6 ਵਜੇ 24 ਮਿੰਟ ‘ਤੇ ਖੁੱਲ੍ਹੇਗੀ। ਇਹ ਮਿਸ਼ਨ 50 ਸਾਲ ਤੋਂ ਵੱਧ ਸਮੇਂ ਬਾਅਦ ਚੰਦ ਦੇ ਨੇੜੇ ਜਾਣ ਵਾਲਾ ਪਹਿਲਾ ਮਾਨਵ ਮਿਸ਼ਨ ਹੋਵੇਗਾ।
ਪਹਿਲਾਂ ਫਰਵਰੀ ਵਿੱਚ ਹੋਣਾ ਸੀ ਲਾਂਚ
ਸ਼ੁਰੂਆਤ ਵਿੱਚ ਇਸ ਮਿਸ਼ਨ ਨੂੰ ਫਰਵਰੀ ਵਿੱਚ ਲਾਂਚ ਕਰਨ ਦੀ ਯੋਜਨਾ ਸੀ, ਪਰ ਬਾਅਦ ਵਿੱ...









