ਅਫਗਾਨਿਸਤਾਨ ਵਿੱਚ ਔਰਤਾਂ ਸੰਬੰਧੀ ਤਾਲਿਬਾਨ ਦਾ ਨਵਾਂ ਹੁਕਮ, ਗਰਭ ਨਿਰੋਧਕ ਦਵਾਈਆਂ ‘ਤੇ ਪੂਰੀ ਪਾਬੰਦੀ
ਨਵੀਂ ਦਿੱਲੀ, 3 ਫਰਬਰੀ 2026: ਤਾਲਿਬਾਨ ਵੱਲੋਂ ਅਫਗਾਨਿਸਤਾਨ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਔਰਤਾਂ ਦੀ ਜ਼ਿੰਦਗੀ ਨਾਲ ਜੁੜੀਆਂ ਕਈ ਗਤੀਵਿਧੀਆਂ ‘ਤੇ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਹੁਣ ਇਸ ਲੜੀ ਵਿੱਚ ਗਰਭ ਨਿਰੋਧਕ ਗੋਲੀਆਂ ਵੀ ਸ਼ਾਮਲ ਹੋ ਗਈਆਂ ਹਨ। ਤਾਲਿਬਾਨ ਨੇ ਜਨਮ ਨਿਯੰਤਰਣ ਲਈ ਵਰਤੀ ਜਾਣ ਵਾਲੀਆਂ ਗੋਲੀਆਂ ‘ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ।
ਤਾਲਿਬਾਨ ਸਰਕਾਰ ਨੇ ਗਰਭ ਨਿਰੋਧਕ ਸਾਧਨ ਵੇਚਣ ਵਾਲੇ ਸਾਰੇ ਕਲੀਨਿਕ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸਦੇ ਨਾਲ ਹੀ ਡਾਕਟਰਾਂ ਨੂੰ ਗਰਭ ਨਿਰੋਧਕ ਲਿਖਣ ਜਾਂ ਗਰਭਪਾਤ ਕਰਨ ਤੋਂ ਸਖ਼ਤੀ ਨਾਲ ਮਨਾਂ ਕੀਤਾ ਗਿਆ ਹੈ ਅਤੇ ਉਲੰਘਣਾ ਕਰਨ ‘ਤੇ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ ਹੈ।
ਔਰਤਾਂ ‘ਤੇ ਤਾਲਿਬਾਨੀ ਫ਼ੈਸਲਿਆਂ ਦਾ ਅਸਰਤਾਲਿਬਾਨ ਦੇ ਸ਼ਾਸਨ ਹੇਠ ਅਫਗਾਨਿਸਤਾਨ ਵਿੱਚ ਔਰਤਾਂ ਲਈ ਗਰਭ ਨਿਰੋਧਕ ਸਾਧਨਾਂ ਤੱਕ ਪਹੁੰਚ ਲਗਭਗ ਅਸੰਭਵ ਹੋ ਚੁੱਕੀ ਹੈ। ਦੇਸ਼ ਭਰ ਵਿੱਚ ਜਨਮ ਨਿਯੰਤਰਣ ਗੋਲੀਆਂ ਉਪਲਬਧ ਨਹੀਂ ਹਨ ਅਤੇ ਡਾਕਟਰ ਵੀ ਇਨ੍ਹਾਂ ਪਾਬੰਦੀਆਂ ਦੇ ਚਲਦੇ ਇਲਾਜ ਕਰਨ ਤੋਂ ਅਸਹਾਇ ਮਹਿਸੂਸ ਕਰ ਰਹੇ ਹਨ।
ਇਸਦਾ ਨਤੀਜਾ ਇ...









