ਮਾਧੋਪੁਰ ਹੈੱਡਵਰਕਸ ਦੇ 54 ਗੇਟਾਂ ਦੀ ਟੈਸਟਿੰਗ ਸ਼ੁਰੂ, ਪਿਛਲੇ ਸਾਲ ਹੜ੍ਹਾਂ ਵਿੱਚ 4 ਗੇਟ ਹੋਏ ਸਨ ਨੁਕਸਾਨਗ੍ਰਸਤ
ਪਠਾਨਕੋਟ, 29 ਜੂਨ 2026: ਪਿਛਲੇ ਸਾਲ ਹੜ੍ਹਾਂ ਦੌਰਾਨ ਹੋਏ ਨੁਕਸਾਨ ਤੋਂ ਸਬਕ ਲੈਂਦਿਆਂ ਮਾਧੋਪੁਰ ਹੈੱਡਵਰਕਸ 'ਤੇ ਲਗਾਏ ਗਏ ਸਾਰੇ 54 ਗੇਟਾਂ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਪਹਿਲਾਂ ਮੈਨੂਅਲ ਰਹੇ ਇਨ੍ਹਾਂ ਗੇਟਾਂ ਨੂੰ ਹੁਣ ਇਲੈਕਟ੍ਰਾਨਿਕ ਪ੍ਰਣਾਲੀ ਨਾਲ ਲੈਸ ਕੀਤਾ ਗਿਆ ਹੈ। ਹਰ ਗੇਟ ਨੂੰ ਇੱਕ-ਇੱਕ ਕਰਕੇ ਖੋਲ੍ਹ ਕੇ ਉਸ ਦੀ ਕਾਰਗੁਜ਼ਾਰੀ ਦੀ ਜਾਂਚ ਕੀਤੀ ਜਾ ਰਹੀ ਹੈ।
ਟੈਸਟਿੰਗ ਦੌਰਾਨ ਰਾਵੀ ਦਰਿਆ ਵਿੱਚ ਪਾਣੀ ਛੱਡੇ ਜਾਣ ਕਾਰਨ ਦਰਿਆ ਕੰਢੇ ਰਹਿਣ ਵਾਲੇ ਲੋਕਾਂ ਵਿੱਚ ਕੁਝ ਚਿੰਤਾ ਦਾ ਮਾਹੌਲ ਬਣ ਗਿਆ। ਖਾਸ ਕਰਕੇ ਭੋਆ ਹਲਕੇ ਦੇ ਕਥਲੋਰ ਪੁਲ ਨੇੜੇ ਲੋਕ ਇਕੱਠੇ ਹੋ ਗਏ, ਕਿਉਂਕਿ ਪਿਛਲੇ ਸਾਲ ਬਣਾਇਆ ਗਿਆ ਮਿੱਟੀ ਦਾ ਅਸਥਾਈ ਬੰਨ੍ਹ ਅਜੇ ਵੀ ਸਥਾਈ ਰੂਪ ਵਿੱਚ ਮਜ਼ਬੂਤ ਨਹੀਂ ਕੀਤਾ ਗਿਆ।
ਯਾਦ ਰਹੇ ਕਿ ਪਿਛਲੇ ਸਾਲ ਰਣਜੀਤ ਸਾਗਰ ਡੈਮ ਤੋਂ ਵੱਡੀ ਮਾਤਰਾ ਵਿੱਚ ਪਾਣੀ ਛੱਡੇ ਜਾਣ ਕਾਰਨ ਮਾਧੋਪੁਰ ਹੈੱਡਵਰਕਸ ਦੇ ਚਾਰ ਗੇਟ ਨੁਕਸਾਨਗ੍ਰਸਤ ਹੋ ਗਏ ਸਨ। ਇਸ ਦੇ ਨਤੀਜੇ ਵਜੋਂ ਪਠਾਨਕੋਟ ਸਮੇਤ ਕਈ ਇਲਾਕਿਆਂ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਸੀ ਅਤੇ ਭੋਆ ਹਲਕੇ ਦੇ 70 ਤੋਂ 80 ਪਿੰਡ ਪ੍ਰਭਾਵਿਤ...









