ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟਾਂ ਨੇ ਵਧਾਇਆ ਪੰਜਾਬ ਦਾ ਮਾਣ, ਭਾਰਤੀ ਨੇਵੀ ‘ਚ ਬਣੇ ਅਫ਼ਸਰ
ਚੰਡੀਗੜ੍ਹ/ਐਸ.ਏ.ਐਸ ਨਗਰ, 28 ਮਈ 2026: ਪੰਜਾਬ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (MRSPI) ਦੇ ਦੋ ਹੋਣਹਾਰ ਕੈਡਿਟ ਅਰਪਿਤ ਪਰਾਸ਼ਰ ਅਤੇ ਵਿਸ਼ੇਸ਼ ਸੂਦ ਭਾਰਤੀ ਜਲ ਫੌਜ ਵਿੱਚ ਅਫ਼ਸਰ ਵਜੋਂ ਕਮਿਸ਼ਨਡ ਹੋ ਗਏ ਹਨ। ਦੋਵਾਂ ਕੈਡਿਟਾਂ ਨੂੰ ਅੱਜ ਕੇਰਲਾ ਦੇ ਏਝੀਮਾਲਾ ਵਿਖੇ ਇੰਡੀਅਨ ਨੇਵਲ ਅਕੈਡਮੀ ਵਿੱਚ ਹੋਈ ਸ਼ਾਨਦਾਰ ਪਾਸਿੰਗ ਆਊਟ ਪਰੇਡ ਦੌਰਾਨ ਅਧਿਕਾਰਕ ਤੌਰ ‘ਤੇ ਭਾਰਤੀ ਨੇਵੀ ਵਿੱਚ ਸ਼ਾਮਲ ਕੀਤਾ ਗਿਆ।
ਇਸ ਮੌਕੇ ਹੋਈ ਪਰੇਡ ਦਾ ਨਿਰੀਖਣ ਦੱਖਣੀ ਨੇਵਲ ਕਮਾਂਡ ਦੇ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ਼ ਵਾਈਸ ਐਡਮਿਰਲ ਸਮੀਰ ਸਕਸੈਨਾ ਵੱਲੋਂ ਕੀਤਾ ਗਿਆ। ਪਾਸਿੰਗ ਆਊਟ ਪਰੇਡ ਦੌਰਾਨ ਦੇਸ਼ ਸੇਵਾ ਦਾ ਜਜ਼ਬਾ ਅਤੇ ਫੌਜੀ ਅਨੁਸ਼ਾਸਨ ਦੇਖਣ ਨੂੰ ਮਿਲਿਆ।
ਸੰਗਰੂਰ ਜ਼ਿਲ੍ਹੇ ਦੇ ਧੂਰੀ ਨਾਲ ਸੰਬੰਧਿਤ ਕੈਡਿਟ ਅਰਪਿਤ ਪਰਾਸ਼ਰ, ਜੋ ਕਿ ਇੰਸਟੀਚਿਊਟ ਦੇ 9ਵੇਂ ਕੋਰਸ ਨਾਲ ਸਬੰਧਤ ਹਨ, ਅਤੇ ਐਸ.ਏ.ਐਸ ਨਗਰ (ਮੋਹਾਲੀ) ਦੇ ਰਹਿਣ ਵਾਲੇ ਵਿਸ਼ੇਸ਼ ਸੂਦ, ਜੋ 10ਵੇਂ ਕੋਰਸ ਦੇ ਕੈਡਿਟ ਹਨ, ਨੇ ਆਪਣੀ ਕਾਬਲੀਅਤ ਅਤੇ ਸਖ਼ਤ ਮਿਹਨਤ ਨਾਲ ਇਹ ਵੱਡੀ ਉਪਲਬਧੀ ਹਾ...









