ਪੰਜਾਬ ਤੋਂ ਕੈਨੇਡਾ ਗਈ ਮਾਪਿਆਂ ਦੀ ਇਕਲੌਤੀ ਧੀ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ
ਚੰਡੀਗੜ੍ਹ / ਮੰਡੀ ਅਹਿਮਦਗੜ੍ਹ, 26 ਅਪ੍ਰੈਲ 2026: ਇੱਥੋਂ ਦੇ ਸੰਜੀਵ ਕੁਮਾਰ ਜਿੰਦਲ ਦੇ ਪਰਿਵਾਰ ‘ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਉਨ੍ਹਾਂ ਨੂੰ ਆਪਣੀ ਇਕਲੌਤੀ ਧੀ ਪ੍ਰਤਿਭਾ ਗੁਪਤਾ ਦੀ ਕੈਨੇਡਾ ਦੇ ਬਰੈਂਪਟਨ ਵਿੱਚ ਭੇਦਭਰੀ ਹਾਲਾਤਾਂ ਵਿੱਚ ਅਚਾਨਕ ਮੌਤ ਹੋਣ ਦੀ ਖ਼ਬਰ ਮਿਲੀ।
ਮਿਲੀ ਜਾਣਕਾਰੀ ਅਨੁਸਾਰ, ਪ੍ਰਤਿਭਾ ਦੀ ਲਾਸ਼ ਉਸ ਦੇ ਕਿਰਾਏ ਦੇ ਘਰ ਦੀਆਂ ਪੌੜੀਆਂ ਕੋਲੋਂ ਬਰਾਮਦ ਹੋਈ। ਹੈਰਾਨੀ ਦੀ ਗੱਲ ਇਹ ਸੀ ਕਿ ਉਸ ਦੇ ਸਰੀਰ ‘ਤੇ ਬਾਹਰੋਂ ਕਿਸੇ ਵੀ ਤਰ੍ਹਾਂ ਦੀ ਚੋਟ ਦਾ ਨਿਸ਼ਾਨ ਨਹੀਂ ਸੀ। ਘਟਨਾ ਸਮੇਂ ਘਰ ਦਾ ਮਾਲਕ ਵੀ ਦੇਸ਼ ਤੋਂ ਬਾਹਰ, ਅਮਰੀਕਾ ਵਿੱਚ ਮੌਜੂਦ ਸੀ।
ਜਦੋਂ ਮਾਪਿਆਂ ਵੱਲੋਂ ਕੀਤੇ ਗਏ ਕਈ ਫੋਨਾਂ ਦਾ ਕੋਈ ਜਵਾਬ ਨਹੀਂ ਮਿਲਿਆ, ਤਾਂ ਉਨ੍ਹਾਂ ਨੇ ਇਸ ਬਾਰੇ ਪ੍ਰਤਿਭਾ ਦੀ ਕੰਪਨੀ ਦੇ ਮਾਲਕ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਕੰਪਨੀ ਮਾਲਕ ਨੇ ਕੈਨੇਡਾ ਪੁਲੀਸ ਨਾਲ ਸੰਪਰਕ ਕਰਕੇ ਮਦਦ ਲਈ ਅਪੀਲ ਕੀਤੀ।
ਫਿਲਹਾਲ ਪੁਲੀਸ ਇਸ ਮਾਮਲੇ ਵਿੱਚ ਕਿਸੇ ਨਤੀਜੇ ‘ਤੇ ਨਹੀਂ ਪਹੁੰਚੀ, ਪਰ ਜਾਂਚ ਦੌਰਾਨ ਅਧਿਕਾਰੀਆਂ ਵੱਲੋਂ ਪਰਿਵਾਰ ਤੋਂ ਪ੍ਰਤਿਭਾ ਦੇ ਰੋਜ਼ਾਨਾ ਦੇ ਜੀਵਨ ਅਤ...









