ਗੁਰਮੀਤ ਸਿੰਘ ਖੁੱਡੀਆਂ ਦੀ ਪਹਿਲਕਦਮੀ ਹੇਠ ਸੀਡ ਸਰਟੀਫਿਕੇਸ਼ਨ ਅਧਿਕਾਰੀਆਂ ਨੂੰ 40 ਟੈਬਲੇਟ ਮੁਹੱਈਆ, ਸਾਥੀ ਪੋਰਟਲ ਕਾਰਜ ਹੋਣਗੇ ਹੋਰ ਪ੍ਰਭਾਵਸ਼ਾਲੀ
ਚੰਡੀਗੜ੍ਹ, 26 ਫ਼ਰਵਰੀ 2026: ਬੀਜ ਪ੍ਰਮਾਣੀਕਰਣ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਅਤੇ ਤੇਜ਼ ਬਣਾਉਣ ਵਾਸਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਫੀਲਡ ਸਟਾਫ ਨੂੰ ਟੈਬਲੇਟ ਮੁਹੱਈਆ ਕਰਵਾਉਣ ਦਾ ਮਹੱਤਵਪੂਰਨ ਫ਼ੈਸਲਾ ਕੀਤਾ ਹੈ, ਤਾਂ ਜੋ ਸਾਥੀ ਪੋਰਟਲ ਸਬੰਧੀ ਸਾਰਾ ਕੰਮ ਪੂਰੀ ਤਰ੍ਹਾਂ ਆਨਲਾਈਨ ਕੀਤਾ ਜਾ ਸਕੇ।
ਵਿਭਾਗ ਵਿੱਚ ਸੰਪੂਰਨ ਡਿਜੀਟਲ ਪ੍ਰਣਾਲੀ ਲਾਗੂ ਕਰਨ ਵੱਲ ਇਸ ਕਦਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਬੀਜ ਪ੍ਰਮਾਣੀਕਰਣ ਅਧਿਕਾਰੀਆਂ ਅਤੇ ਸਹਾਇਕਾਂ ਨੂੰ 40 ਟੈਬਲੇਟ ਵੰਡੇ।ਮੰਤਰੀ ਨੇ ਕਿਹਾ ਕਿ ਫੀਲਡ ਅਧਿਕਾਰੀਆਂ ਨੂੰ ਟੈਬਲੇਟ ਦੇਣ ਨਾਲ ਕਾਗਜ਼ੀ ਕਾਰਵਾਈ ਘੱਟੇਗੀ, ਜਵਾਬਦੇਹੀ ਵਧੇਗੀ ਅਤੇ ਨਿਰੀਖਣ ਦੌਰਾਨ ਖੇਤਾਂ ਤੋਂ ਸਿੱਧਾ ਡਿਜੀਟਲ ਡਾਟਾ ਇਕੱਠਾ ਕਰਨਾ ਆਸਾਨ ਹੋਵੇਗਾ।
ਉਨ੍ਹਾਂ ਦੱਸਿਆ ਕਿ ਜੀ.ਪੀ.ਐਸ. ਤਕਨਾਲੋਜੀ ਰਾਹੀਂ ਖੇਤ ਦੀ ਸਹੀ ਭੂਗੋਲਿਕ ਸਥਿਤੀ ਦਰਜ ਕੀਤੀ ਜਾ ਸਕੇਗੀ ਅਤੇ ਮੌਕੇ ’ਤੇ ਤੁਰੰਤ ਤਸਵੀਰਾਂ ਅਪਲੋਡ ਕਰਕੇ ਫ਼ਸਲ ਦੀ ਅਸਲ ਹਾਲਤ ਨੂੰ ਅਧਿਕਾਰਤ ਰਿਪੋਰਟ ਵਿੱਚ ਸ਼ਾਮਲ ਕੀਤਾ ਜਾਵੇਗਾ। ਡਿਜੀਟ...









